‘ਜੀਓ ਦੀ 4ਜੀ ਡਾਊਨਲੋਡ ਸਪੀਡ ਸਭ ਤੋਂ ਵੱਧ, ਅਪਲੋਡ ’ਚ ਵੋਡਾਫੋਨ-ਆਈਡੀਆ ਅੱਗੇ’

Saturday, Jul 10, 2021 - 11:00 AM (IST)

‘ਜੀਓ ਦੀ 4ਜੀ ਡਾਊਨਲੋਡ ਸਪੀਡ ਸਭ ਤੋਂ ਵੱਧ, ਅਪਲੋਡ ’ਚ ਵੋਡਾਫੋਨ-ਆਈਡੀਆ ਅੱਗੇ’

ਨਵੀਂ ਦਿੱਲੀ– ਦੂਰਸੰਚਾਰ ਰੈਗੂਲੇਟਰ ਟ੍ਰਾਈ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ’ਚ ਰਿਲਾਇੰਸ ਜੀਓ 4ਜੀ ਸੈਗਮੈਂਟ ’ਚ 21.9 ਮੈਗਾਬਿਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ਦੀ ਔਸਤ ਡਾਊਨਲੋਡ ਸਪੀਡ ਨਾਲ ਚੋਟੀ ’ਤੇ ਰਹੀ ਜਦ ਕਿ 6.2 ਐੱਮ. ਬੀ. ਪੀ. ਐੱਸ. ਡਾਟਾ ਸਪੀਡ ਨਾਲ ਅਪਲੋਡ ਸੈਗਮੈਂਟ ’ਚ ਵੋਡਾਫੋਨ-ਆਈਡੀਆ ਅੱਗੇ ਰਹੀ। ਅੰਕੜਿਆਂ ਮੁਤਾਬਕ ਇਸ ਦੌਰਾਨ ਰਿਲਾਇੰਸ ਜੀਓ 4ਜੀ ਨੈੱਟਵਰਕ ਦੀ ਰਫਤਾਰ ’ਚ ਮਾਮੂਲੀ ਵਾਧਾ ਹੋਇਆ ਪਰ ਇਹ ਨੇੜਲੇ ਮੁਕਾਬਲੇਬਾਜ਼ ਵੋਡਾਫੋਨ ਆਈਡੀਆ ਦੇ ਮੁਕਾਬਲੇ ਤਿੰਨ ਗੁਣਾ ਵੱਧ ਸੀ।

ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ

PunjabKesari

ਇਹ ਵੀ ਪੜ੍ਹੋ– BSNL ਅੱਗੇ ਫੇਲ੍ਹ ਹੋਏ Jio-Airtel, ਇਸ ਪਲਾਨ ’ਚ 84 ਦਿਨਾਂ ਲਈ ਰੋਜ਼ ਮਿਲੇਗਾ 5GB ਡਾਟਾ

ਵੋਡਾਫੋਨ ਆਈਡੀਆ ਦੀ ਔਸਤ ਡਾਊਨਲੋਡ ਸਪੀਡ 6.5 ਐੱਮ. ਬੀ. ਪੀ. ਐੱਸ. ਸੀ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਵਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ ਏਅਰਟੈੱਲ ਦੀ ਔਸਤ ਡਾਊਨਲੋਡ ਸਪੀਡ ’ਚ ਮਾਮੂਲੀ ਸੁਧਾਰ ਹੋਇਆ ਪਰ ਉਹ ਹੁਣ ਵੀ 5 ਐੱਮ. ਬੀ. ਪੀ. ਐੱਸ. ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ।

ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ 4 ਵੱਡੇ ਫਾਇਦੇ

ਡਾਊਨਲੋਡ ਸਪੀਡ ਖਪਤਕਾਰਾਂ ਨੂੰ ਇੰਟਰਨੈੱਟ ਤੋਂ ਸਮੱਗਰੀ ਤੱਕ ਪਹੁੰਚਾਉਣ ’ਚ ਮਦਦ ਕਰਦੀ ਹੈ, ਜਦ ਕਿ ਅਪਲੋਡ ਸਪੀਡ ਉਨ੍ਹਾਂ ਨੂੰ ਆਪਣੇ ਸੰਪਰਕਾਂ ਨੂੰ ਤਸਵੀਰ ਜਾਂ ਵੀਡੀਓ ਭੇਜਣ ਜਾਂ ਸਾਂਝਾ ਕਰਨ ’ਚ ਮਦਦ ਕਰਦੀ ਹੈ। ਟ੍ਰਾਈ ਮੁਤਾਬਕ ਵੋਡਾਫੋਨ ਆਈਡੀਆ ਦੀ ਜੂਨ ’ਚ ਔਸਤ ਅਪਲੋਡ ਸਪੀਡ 6.2 ਐੱਮ. ਬੀ. ਪੀ. ਐੱਸ. ਸੀ।

ਇਹ ਵੀ ਪੜ੍ਹੋ– ਜੀਓ ਦੀ ਟੱਕਰ ’ਚ Vi ਲਿਆਈ ਸਸਤਾ ਪਲਾਨ, 25GB ਡਾਟਾ ਸਮੇਤ ਮਿਲਣਗੇ ਕਈ ਫਾਇਦੇ

ਇਸ ਤੋਂ ਬਾਅਦ ਰਿਲਾਇੰਸ ਜੀਓ ਦੀ ਅਪਲੋਡ ਸਪੀਡ 4.8 ਐੱਮ. ਬੀ. ਪੀ. ਐੱਸ. ਅਤੇ ਭਾਰਤੀ ਏਅਰਟੈੱਲ ਦੀ 3.9 ਐੱਮ. ਬੀ. ਪੀ. ਐੱਸ. ਸੀ। ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਚੋਣਵੇਂ ਖੇਤਰਾਂ ’ਚ 4ਜੀ ਸੇਵਾ ਸ਼ੁਰੂ ਕੀਤੀ ਹੈ ਪਰ ਇਸ ਦੇ ਨੈੱਟਵਰਕ ਦੀ ਰਫਤਾਰ ਟ੍ਰਾਈ ਦੀ ਸੂਚੀ ’ਚ ਸ਼ਾਮਲ ਨਹੀਂ ਹੈ।


author

Rakesh

Content Editor

Related News