ਚੀਨ ਦੀ ਸਰਹੱਦ ਤਕ ਪੁੱਜਾ Jio True 5G ਨੈੱਟਵਰਕ, ਉੱਤਰ-ਪੂਰਬੀ ਸਰਕਲ ਦੇ ਸਾਰੇ 6 ਸੂਬਿਆਂ ’ਚ ਹੋਈ ਲਾਂਚਿੰਗ

01/27/2023 2:49:15 PM

ਗੈਜੇਟ ਡੈਸਕ– ਉੱਤਰ-ਪੂਰਬੀ ਚੀਨ ਦੀ ਸਰਹੱਦ ’ਤੇ ਰਿਲਾਇੰਸ ਜੀਓ ਦਾ ਟਰੂ 5ਜੀ ਪਹੁੰਚ ਗਿਆ ਹੈ। ਟੈਲੀਕਾਮ ਦੇ ਉੱਤਰ-ਪੂਰਬੀ ਸਰਕਲ ਦੇ ਸਾਰੇ 6 ਸੂਬਿਆਂ ਦੀਆਂ ਰਾਜਧਾਨੀਆਂ ਨੂੰ ਜੀਓ ਨੇ ਟਰੂ 5ਜੀ ਨੈੱਟਵਰਕ ਨਾਲ ਕੁਨੈਕਟ ਕਰ ਦਿੱਤਾ ਹੈ ਅਰੁਣਾਚਲ ਪ੍ਰਦੇਸ਼ ਦਾ ਈਟਾਨਗਰ, ਮਣੀਪੁਰ ਦਾ ਇਮਫਾਲ, ਮੇਘਾਲਿਆ ਦਾ ਸ਼ਿਲਾਂਗ, ਮਿਜ਼ੋਰਮ ਦਾ ਆਈਜੋਲ, ਨਾਗਾਲੈਂਡ ਦੇ ਕੋਹਿਮਾ ਅਤੇ ਦੀਮਾਪੁਰ ਅਤੇ ਤ੍ਰਿਪੁਰਾ ਦਾ ਅਗਰਤਲਾ ਹੁਣ ਜੀਓ ਟਰੂ 5ਜੀ ਨੈੱਟਵਰਕ ਨਾਲ ਜੁੜੇ ਗਏ ਹਨ। 27 ਜਨਵਰੀ ਤੋਂ 6 ਸੂਬਿਆਂ ਦੇ 7 ਸ਼ਹਿਰਾਂ ’ਚ ਜੀਓ ਯੂਜ਼ਰਜ਼ ਨੂੰ ਜੀਓ ਵੈਲਕਮ ਆਫਰ ਦਿੱਤਾ ਜਾਵੇਗਾ। ਆਫਰ ਤਹਿਤ ਯੂਜ਼ਰਜ਼ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ 1Gbps+ ਦੀ ਸਪੀਡ ’ਤੇ ਅਨਲਿਮਟਿਡ ਡਾਟਾ ਮਿਲੇਗਾ। 

ਉੱਤਰ-ਪੂਰਬੀ ਸਰਕਲ ’ਚ ਦੂਰ-ਦਰਾਜ ਦੇ ਖਤਰ ਤਾਂ ਹੈ ਹੀ, ਦੇਸ਼ ਦੀ ਸੁਰੱਖਿਆ ਦੀ ਨਜ਼ਰ ਨਾਲ ਵੀ ਇਹ ਇਲਾਕਾ ਬੇਹੱਦ ਅਹਿਮ ਹੈ। ਜੀਓ ਨੇ ਸਰਕਲ ਦੇ ਸਾਰੇ 6 ਸੂਬਿਆਂ ਨੂੰ ਟਰੂ 5ਜੀ ਨਾਲ ਜੋੜ ਕੇ ਸਰਕਲ ਦਾ ਸਭ ਤੋਂ ਵੱਡਾ ਰੋਲਆਊਟ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਦਸੰਬਰ 2023 ਤਕ ਉੱਤਰ-ਪੂਰਬੀ ਸਰਕਲ ਦੇ ਸਾਰੇ ਸ਼ਹਿਰਾਂ ’ਚ ਜੀਓ ਟਰੂ 5ਜੀ ਸਰਵਿਸ ਮੁਹੱਈਆ ਕਰਵਾ ਦਿੱਤੀ ਜਾਵੇਗੀ। 


Rakesh

Content Editor

Related News