Jio ਨੇ ਲਾਂਚ ਕੀਤੀ 4G JioBook, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਜ਼

Tuesday, Aug 01, 2023 - 02:43 AM (IST)

ਗੈਜੇਟ ਡੈਸਕ: ਰਿਲਾਇੰਸ ਰਿਟੇਲ ਨੇ JioBook ਨਾਂ ਦੀ ਇਕ ਮਿੰਨੀ ਨੋਟਬੁੱਕ ਲਾਂਚ ਕੀਤੀ ਹੈ। ਇਸ ਦੀ ਕੀਮਤ 16,499 ਰੁਪਏ ਹੈ। ਇਸ ਨੂੰ 'ਭਾਰਤ ਦੀ ਪਹਿਲੀ ਲਰਨਿੰਗ ਬੁੱਕ' ਦੱਸਦੇ ਹੋਏ, ਕੰਪਨੀ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ 5 ਅਗਸਤ, 2023 ਤੋਂ ਲੋਕ ਇਸ ਨੂੰ ਰਿਲਾਇੰਸ ਡਿਜੀਟਲ ਜਾਂ ਇਸ ਦੇ ਸਟੋਰਾਂ ਜਾਂ ਅਮੇਜ਼ਨ ਐਪ 'ਤੇ ਆਨਲਾਈਨ ਖਰੀਦ ਸਕਣਗੇ। ਇਸ ਜਿਓਬੁੱਕ ਦਾ ਭਾਰ ਸਿਰਫ 990 ਗ੍ਰਾਮ ਹੈ। ਇਸ 'ਚ 4G LTE ਅਤੇ ਡਿਊਲ ਬੈਂਡ ਵਾਈ-ਫਾਈ ਨਾਲ ਜੁੜਨ ਦੀ ਸੁਵਿਧਾ ਹੈ। ਇਸ ਦੀ ਸਕਰੀਨ ਦਾ ਆਕਾਰ 11.6 ਇੰਚ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਭਾਰਤੀਆਂ ਨੂੰ E-Visa ਜਾਰੀ ਕਰੇਗਾ ਰੂਸ, ਜਾਣੋ ਪੂਰਾ ਵੇਰਵਾ

ਰਿਲਾਇੰਸ ਰਿਟੇਲ ਦੇ ਬੁਲਾਰੇ ਨੇ ਕਿਹਾ, “ਤੁਹਾਡੇ ਲਈ ਕੁਝ ਅਜਿਹਾ ਲਿਆਉਣ ਦੀ ਸਾਡੀ ਲਗਾਤਾਰ ਕੋਸ਼ਿਸ਼ ਹੈ ਜੋ ਤੁਹਾਨੂੰ ਸਿੱਖਣ ਅਤੇ ਜੀਵਨ ਨੂੰ ਆਸਾਨ ਬਣਾਉਣ ਵਿੱਚ ਮਦਦ ਕਰੇ। JioBook ਹਰ ਉਮਰ ਦੇ ਲੋਕਾਂ ਲਈ ਬਣਾਈ ਗਈ ਹੈ। JioBook ਸਿੱਖਣ ਦੇ ਤਰੀਕੇ 'ਚ ਕ੍ਰਾਂਤੀਕਾਰੀ ਬਦਲਾਅ ਹੋਵੇਗਾ, ਲੋਕਾਂ ਲਈ ਵਿਕਾਸ ਦੇ ਨਵੇਂ ਤਰੀਕੇ ਲਿਆਏਗਾ ਅਤੇ ਤੁਹਾਨੂੰ ਨਵੇਂ ਹੁਨਰ ਵੀ ਸਿਖਾਏਗਾ।'' ਇਸ ਮਹੀਨੇ ਦੇ ਸ਼ੁਰੂ 'ਚ Jio ਭਾਰਤ ਫੋਨ ਪੇਸ਼ ਕੀਤਾ ਸੀ ਜਿਸ ਦੀ ਕੀਮਤ 999 ਰੁਪਏ ਰੱਖੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News