Jio ਦੀ ਸ਼ਾਨਦਾਰ ਪੇਸ਼ਕਸ਼, ਸਿਰਫ 141 ਰੁਪਏ ’ਚ ਘਰ ਲੈ ਜਾਓ JioPhone 2
Thursday, Aug 13, 2020 - 11:16 AM (IST)
ਗੈਜੇਟ ਡੈਸਕ– ਰਿਲਾਇੰਸ ਜਿਓ ਦੇ JioPhone 2 ਨੂੰ ਖਰੀਦਣ ਦਾ ਬਿਹਤਰੀਨ ਮੌਕਾ ਹੈ। ਜਿਓ ਨੇ ਗਾਹਕਾਂ ਲਈ ਖ਼ਾਸ ਆਫਰ ਪੇਸ਼ ਕਰ ਦਿੱਤਾ ਹੈ, ਜਿਸ ਤਹਿਤ ਗਾਹਕ JioPhone 2 ਨੂੰ ਸਿਰਫ 141 ਰੁਪਏ ਦੀ ਈ.ਐੱਮ.ਆਈ. ’ਤੇ ਖਰੀਦ ਸਕਦੇ ਹਨ। JioPhone 2 ਦੀ ਕੀਮਤ 2,999 ਰੁਪਏ ਹੈ। ਉਸ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਡਿਲਿਵਰੀ ਲਈ ਅਲੱਗ ਤੋਂ ਤੁਹਾਨੂੰ 99 ਰੁਪਏ ਦਾ ਭੁਗਤਾਨ ਦੇਣਾ ਹੋਵੇਗਾ। ਕੰਪਨੀ ਨੇ ਇਸ ਦੀਆਂ ਖੂਬੀਆਂ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਇਸ ਵਿਚ ਗਾਹਕਾਂ ਨੂੰ ਹਾਰੀਜ਼ਾਂਟਲ ਵਿਊਇੰਗ ਅਨੁਭਵ ਅਤੇ ਟਾਈਪਿੰਗ ਲਈ ਕਵਾਰਟੀ ਕੀਪੈਡ ਮਿਲਦਾ ਹੈ।
JioPhone 2 ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ ’ਚ 2.4 ਇੰਚ ਦੀ ਡਿਸਪਲੇਅ, 2,000mAh ਦੀ ਬੈਟਰੀ, 4ਜੀ, ਕਵਾਰਟੀ ਕੀਬੋਰਡ ਦੀ ਸੁਪੋਰਟ ਮਿਲਦੀ ਹੈ। ਇਸ ਦੇ ਨਾਲ ਹੀ ਇਸ ਫੋਨ ’ਚ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਸਟੋਰੇਜ ਦੀ ਸੁਪੋਰਟ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਜਿਓ ਫੋਨ 2 ਦੇ ਬੈਕ ਪੈਨਲ ’ਤੇ 2 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 0.3 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਵਾਈ-ਫਾਈ, ਜੀ.ਪੀ.ਐੱਲ., ਬਲੂਟੂਥ ਅਤੇ ਐੱਫ.ਐੱਮ. ਨਾਲ ਲੈਸ ਹੈ। ਫੋਨ ’ਚ ਐੱਚ.ਡੀ. ਵੌਇਸ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਉਥੇ ਹੀ ਫੋਨ ਵਟਸਐਪ, ਯੂਟਿਊਬ, ਗੂਗਲ ਅਸਿਸਟੈਂਟ ਅਤੇ ਫਸੇਬੁੱਕ ਨੂੰ ਸੁਪੋਰਟ ਕਰਦਾ ਹੈ।