Jio ਦੇ ‘ਫਰਸਟ ਡੇਅ ਫਰਸਟ ਸ਼ੋਅ’ ਤੋਂ ਮਲਟੀਪਲੈਕਸ ਨੂੰ ਕੋਈ ਖਤਰਾ ਨਹੀਂ

09/14/2019 3:40:20 PM

ਗੈਜੇਟ ਡੈਸਕ– ਭਾਰਤ ’ਚ ਮਨੋਰੰਜਨ ਦੇ ਹਰ ਨਵੇਂ ਮਾਧਿਅਮ ਨੂੰ ਆਮਤੌਰ ’ਤੇ ਥਿਏਟਰ ਬਿਜ਼ਨੈੱਸ ਲਈ ਖਤਰਾ ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤ 1980 ਦੇ ਦਹਾਕੇ ਦੇ ਆਖਰੀ ਸਾਲਾਂ ’ਚ ਕਈ ਫਲਾਪ ਮੂਵੀਜ਼ ਦੇ ਆਉਣ ਦੇ ਨਾਲ ਹੋਈ ਸੀ। ਉਸ ਤੋਂ ਬਾਅਦ ਇੰਡਸਟਰੀ ’ਤੇ ਪਹਿਲਾਂ ਵੀਡੀਓ ਕੈਸੇਟ ਰਿਕਾਰਡ ਦਾ ਸਾਇਆ ਪਿਆ, ਫਿਰ ਕੇਬਲ ਟੀ.ਵੀ. ਨੇ ਦਰਸ਼ਕਾਂ ਨੂੰ ਮਨੋਰੰਜਨ ਦਾ ਨਵਾਂ ਟੈਸਟ ਦਿੱਤਾ। 

ਜਿਓ ਦੇ ਫਰਸਟ ਡੇਅ ਫਰਸਟ ਸ਼ੋਅ ਨੇ ਵਧਾਈ ਟੈਂਸ਼ਨ
ਇਨ੍ਹਾਂ ਸਾਰੇ ਖਤਰਿਆਂ ਦੇ ਵਿਚਕਾਰ ਸਿਨੇਮਾ ਦਾ ਕਾਰੋਬਾਰ ਨਾ ਸਿਰਫ ਆਪਣਾ ਵਜੂਦ ਬਚਾਉਣ ’ਚ ਕਾਮਯਾਬ ਰਿਹਾ, ਸਗੋਂ ਕਾਫੀ ਤਰੱਕੀ ਵੀ ਕੀਤੀ। ਇਸੇ ਤਰ੍ਹਾਂ ਪਿਛਲੇ ਹਫਤੇ ਰਿਲਾਇੰਸ ਜਿਓ ਦੀ ਪ੍ਰੀਮੀਅਮ ਸਰਵਿਸ ਫਰਸਟ ਡੇਅ ਫਰਸਟ ਸ਼ੋਅ (FDFS) ਇਸ ਦੇ ਸਾਹਮਣੇ ਖਤਰਾ ਬਣ ਕੇ ਆਈ, ਜਿਸ ਨੂੰ ਕੰਪਨੀ ਬ੍ਰਾਡਬੈਂਡ ਸਰਵਿਸ ਜਿਓ ਫਾਈਬਰ ਦੇ ਨਾਲ ਆਫਰ ਕਰ ਰਹੀ ਹੈ। 

ਮਲਟੀਪਲੈਕਸਾਂ ਨੂੰ ਤੁਰੰਤ ਨਹੀਂ ਹੋਵੇਗਾ ਨੁਕਸਾਨ
ਜਿਓ ਦਾ ਫਰਸਟ ਡੇਅ ਫਰਸਟ ਸ਼ੋਅ ਪ੍ਰੀਮੀਅਮ ਸਰਵਿਸ ਲੈਣ ਵਾਲੇ ਗਾਹਕਾਂ ਨੂੰ ਨਵੀਆਂ ਫਿਲਮਾਂ ਦੇ ਦਿਨ ਹੀ ਆਪਣੇ ਘਰ ’ਚ ਦੇਖਣ ਦੀ ਸੁਵਿਧਾ ਮਿਲੇਗੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਸਰਵਿਸ ਮਲਟੀਪਲੈਕਸ ਲਈ ਫੌਰੀ ਤੌਰ ’ਤੇ ਕੋਈ ਖਤਰਾ ਸਾਬਤ ਨਹੀਂ ਹੋਵੇਗੀ ਕਿਉਂਕਿ FDFS ਪ੍ਰੀਮੀਅਮ ਸਰਵਿਸ ਹੈ ਜੋ 2,499 ਤੋਂ 8,499 ਰੁਪਏ ਦੇ ਮੰਥਲੀ ਸਬਸਕ੍ਰਿਪਸ਼ਨ ’ਤੇ ਤਿੰਨ ਆਫਰ ’ਚ ਆ ਰਹੀ ਹੈ। 

ਇਨ੍ਹਾਂ ਪ੍ਰਾਈਜ਼ ਪੁਆਇੰਟਸ ’ਤੇ ਅਜਿਹੀ ਸਰਵਿਸ ਦੀ ਡਿਮਾਂਡ ਐਲੀਟ ਕਲਾਸ ਦੇ ਮਾਲਦਾਰ ਸਬਸਕ੍ਰਾਈਬਰਜ਼ ਦੇ ਬਹੁਤ ਹੀ ਛੋਟੇ ਬੇਸ ਨਾਲ ਆਏਗੀ। ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੀਆਂ ਤਿਮਾਹੀਆਂ ’ਚ ਮਲਟੀਪਲੈਕਸ ’ਚ ਫੁੱਟਫਾਲ ਘਟਣ ਦੇ ਆਸਾਨ ਬਹੁਤ ਘੱਟ ਹਨ। 

ਸਟਰੀਮਿੰਗ ਪਲੇਟਫਾਰਮਾਂ ਨੇ ਬਦਲੀ ਸੋਚ
FDFS ਸਰਵਿਸ ਦਾ ਸਬਸਕ੍ਰਿਪਸ਼ਨ ਮਹਿੰਗਾ ਤਾਂ ਹੈ ਹੀ ਨਾਲ ਹੀ ਹਮੇਸ਼ਾ ਥਿਏਟਰ ਜਾਂ ਮਲਟੀਪਲੈਕਸ ਦੇ ਹੱਕ ’ਚ ਜੋ ਗੱਲ ਜਾਂਦੀ ਰਹੀ ਹੈ, ਉਹ ਹੈ ਕੰਟੈਂਟ। ਜਿਸ ਸਾਲ ਚੰਗੇ ਕੰਟੈਂਟ ਵਾਲੀਆਂ ਚੁਣੀਦਾਂ ਫਿਲਮਾਂ ਥਿਏਟਰ ’ਚ ਆਉਂਦੀਆਂ ਹਨ, ਉਸ ਸਾਲ ਇਹ ਚੀਜ਼ ਮਲਟੀਪਲੈਕਸ ਦੇ ਪਰਫਾਰਮੈਂਸ ’ਚ ਚੰਗੀ ਤਰ੍ਹਾਂ ਦਿਸਦੀਆਂ ਹਨ। ਪਿਛਲੇ ਦੋ ਸਾਲਾਂ ’ਚ ਸਟਰੀਮਿੰਗ ਪਲੇਟਫਾਰਮਸ ਦੇ ਆਉਣ ਨਾਲ ਬਾਜ਼ਾਰ ਦੀ ਇਸ ਸੋਚ ਨੂੰ ਬਲ ਲਿਆ ਹੈ ਕਿ ਇਸ ਦੇ ਚੱਲਦੇ ਥਿਏਟਰਾਂ ’ਚ ਫੁੱਟਫਾਲ ਘੱਟ ਸਕਦਾ ਹੈ ਪਰ ਇਹ ਗੱਲ ਵੀ ਹੁਣ ਤਕ ਸੱਚਾਈ ਤੋਂ ਕਾਫੀ ਦੂਰ ਹੈ। ਇਸ ਸੋਚ ਨੂੰ ਅੰਕੜਿਆਂ ਦੀ ਸਪੋਰਟ ਨਹੀਂ ਮਿਲ ਰਹੀ। 


Related News