ਮਾਰਚ ਤੱਕ ਜਿਓ ਦੇ ਗਾਹਕਾਂ ਦੀ ਗਿਣਤੀ ਹੋਵੇਗੀ 10 ਕਰੋੜ!
Friday, Dec 23, 2016 - 01:37 PM (IST)

ਜਲੰਧਰ- ਮੁਫ਼ਤ ਵਾਇਸ ਅਤੇ ਡਾਟਾ ਸੇਵਾ ਦੇ ਕਰਕੇ ਰਿਲਾਇੰਸ ਇੰਫੋਕਾਮ ਦੇ ਗ੍ਰਾਹਕਾਂ ਦਾ ਅੰਕੜਾ ਮਾਰਚ 2017 ਤੱਕ 10 ਕਰੋੜ ਹੋ ਸਕਦਾ ਹੈ। ਫਿਚ ਰੇਟਿੰਗ ਦੇ ਡਾਇਰੈਕਟਰ ਨਿਤਿਨ ਸੋਨੀ ਨੇ ਕਿਹਾ ਜਦੋਂ ਰਿਲਾਇੰਸ ਆਪਣੇ ਗ੍ਰਾਹਕਾਂ ਤੋਂ ਫੀਸ ਵਸੂਲਣ ਲੱਗੇਗੀ ਤਾਂ ਉਸ ਦੇ ਗ੍ਰਾਹਕਾਂ ਦੀ ਗਿਣਤੀ ਘੱਟਣ ਲੱਗੇਗੀ। ਸੋਨੀ ਨੇ ਬੀ.ਟੀ.ਵੀ.ਆਈ. ਨੂੰ ਦਿੱਤੇ ਇੰਟਰਵਿਊ ''ਚ ਕਿਹਾ,'' ਸਾਡਾ ਮੰਨਣਾ ਹੈ ਕਿ ਜੀਓ ਨੇ ਮੁਫਤ ਵਾਇਸ ਅਤੇ ਡਾਟਾ ਸੇਵਾ ਦੇ ਕੇ ਬਹੁਤ ਸਟੀਕ ਰਣਨੀਤੀ ਅਪਣਾਈ ਹੈ। ਵਰਤਮਾਨ ''ਚ ਉਨ੍ਹਾਂ ਦੇ 5. 2 ਕਰੋੜ ਤੋਂ ਲੈ ਕੇ 5.5 ਕਰੋੜ ਤੱਕ ਗ੍ਰਾਹਕਾਂ ਹਨ ਅਤੇ ਮਾਰਚ ਦੇ ਅੰਤ ਤੱਕ ਇਹ ਗਿਣਤੀ ਵਧ ਕੇ 10 ਕਰੋੜ ਹੋ ਸਕਦੀ ਹੈ ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸੇਵਾਵਾਂ ਮੁਫਤ ਹਨ ਤਾਂ ਜਦੋਂ ਤੱਕ ਇਹ ਮੁਫਤ ਹੋਵੇਗਾ ਤਾਂ ਏਅਰਟੈੱਲ ਆਈਡਿਆ ਦੇ ਗ੍ਰਾਹਕ ਵੀ ਮੁਫਤ ''ਚ ਜਿਓ ਦੇ ਸਿਮ ਦੀ ਵਰਤੋਂ ਕਰਨਗੇ ਪਰ ਜਦੋਂ ਜੀਓ 1 ਅਪ੍ਰੈਲ ਤੋਂ ਫੀਸ ਵਸੂਲਣ ਲੱਗੇਗੀ ਤਾਂ ਕਈ ਗ੍ਰਾਹਕ ਇਸ ਨੂੰ ਛੱਡ ਜਾਣਗੇ। ਇਸ ਤੋਂ ਜੀਓ ਦੇ ਗ੍ਰਾਹਕ 5 ਤੋਂ 10 ਫੀਸਦੀ ਤੱਕ ਘੱਟ ਹੋ ਸਕਦੇ ਹਨ। ਸਤੰਬਰ ''ਚ ਜੀਓ ਨੇ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਸ਼ੁਰੂ ''ਚ 31 ਦਸੰਬਰ ਤੱਕ ਇਸ ਦੀ ਵਾਇਸ ਅਤੇ ਡਾਟਾ ਸੇਵਾਵਾਂ ਮੁਫਤ ਸੀ ਅਤੇ ਬਾਅਦ ''ਚ ਇਸ ਨੂੰ 31 ਮਾਰਚ 2017 ਤੱਕ ਵਧਾ ਦਿੱਤਾ ਗਿਆ ਹੈ।