ਜੀਓ ਦਾ 84 ਦਿਨਾਂ ਵਾਲਾ ਸਭ ਤੋਂ ਸਸਤਾ ਰੀਚਾਰਜ ਪਲਾਨ, ਨੈੱਟਫਲਿਕਸ ਦੇ ਨਾਲ ਰੋਜ਼ ਮਿਲੇਗਾ 3GB ਡਾਟਾ
Thursday, Oct 19, 2023 - 04:18 PM (IST)
ਗੈਜੇਟ ਡੈਸਕ- ਜਦੋਂ ਵੀ ਸਸਤੇ ਅਤੇ ਕਿਫਾਇਤੀ ਰੀਚਾਰਜ ਪਲਾਨਜ਼ ਦੀ ਗੱਲ ਹੁੰਦੀ ਹੈ ਤਾਂ ਰਿਲਾਇੰਸ ਜੀਓ ਦਾ ਜ਼ਿਕਰ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ। ਆਪਣੇ ਦਮਦਾਰ ਅਤੇ ਧਾਂਸੂ ਪਲਾਨਜ਼ ਕਾਰਨ ਜੀਓ ਅੱਜ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਚੁੱਕੀ ਹੈ। ਜੀਓ ਨੇ ਆਪਣੇ ਪਲਾਨਜ਼ 'ਚ ਹਰ ਇਕ ਗਾਹਕਾਂ ਦਾ ਬਾਖੂਬੀ ਧਿਆਨ ਰੱਖਿਆ ਹੈ ਅਤੇ ਇਸੇ ਕਾਰਨ ਉਸਦੇ ਰੀਚਾਰਜ ਪਲਾਨਜ਼ ਦੀ ਲਿਸਟ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਬਹੁਤ ਵੱਡੀ ਹੈ। ਹਾਲ ਹੀ 'ਚ ਜੀਓ ਨੇ ਇਕ ਧਾਂਸੂ ਪਲਾਨ ਲਾਂਚ ਕੀਤੈ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਦੇ ਨਾਲ-ਨਾਲ ਅਨਲਿਮਟਿਡ 5ਜੀ ਡਾਟਾ ਵੀ ਮਿਲਦਾ ਹੈ।
ਜੀਓ ਆਪਣੇ ਇਸ ਨਵੇਂ ਪਲਾਨ 'ਚ ਗਾਹਕਾਂ ਨੂੰ 84 ਦਿਨਾਂ ਦੀ ਲੰਬੀ ਮਿਆਦ ਆਫਰ ਕਰਦੀ ਹੈ। ਯਾਨੀ ਇਸਨੂੰ ਲੈਣ ਤੋਂ ਬਾਅਦ ਤੁਹਾਨੂੰ ਤਿੰਨ ਮਹੀਨਿਆਂ ਤਕ ਰੀਚਾਰਜ ਦੀ ਪਰੇਸ਼ਾਨੀ ਨਹੀਂ ਰਹਿੰਦੀ। ਅਸੀਂ ਜਿਸ ਪਲਾਨ ਦੀ ਗੱਲ ਕਰ ਰਹੇ ਹਾਂ ਉਹ 1499 ਰੁਪਏ ਦਾ ਹੈ। ਜੀਓ ਦੇ ਇਸ ਪਲਾਨ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ jio.com ਜਾਂ MyJio App ਤੋਂ ਹੀ ਲੈ ਸਕਦੇ ਹੋ। ਇਸ ਪਲਾਨ 'ਚ ਗਾਹਕਾਂ ਨੂੰ ਫ੍ਰੀ 'ਚ ਓ.ਟੀ.ਟੀ. ਸਟ੍ਰੀਮਿੰਗ ਦਾ ਵੀ ਫਾਇਦਾ ਮਿਲਦਾ ਹੈ।