ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ
Thursday, May 12, 2022 - 05:56 PM (IST)

ਗੈਜੇਟ ਡੈਸਕ– ਭਾਰਤੀ ਟੈਲੀਕਾਮ ਇੰਡਸਟਰੀ ’ਚ ਪਿਛਲੇ ਕੁਝ ਸਾਲਾਂ ’ਚ ਤੇਜ਼ੀ ਨਾਲ ਬਦਲਾਅ ਹੋਏ ਹਨ। ਕਦੇ 4 ਰੁਪਏ ’ਚ ਆਉਣ ਵਾਲਾ ਛੋਟਾ ਰੀਚਾਰਜ ਹੁਣ ਸਿਰਫ਼ ਇਤਿਹਾਸ ਰਹਿ ਗਿਆ ਹੈ। ਹਾਲਾਂਕਿ, ਅਜੇ ਹੀ ਕੰਪਨੀਆਂ 10 ਰੁਪਏ ਦਾ ਰੀਚਾਰਜ ਆਫਰ ਕਰਦੀਆਂ ਹਨ ਪਰ ਸਵਾਲ ਹੈ ਕਿ 10 ਰੁਪਏ ’ਚ ਕੀ ਮਿਲਦਾ ਹੈ। ਜੇਕਰ ਤੁਸੀਂ ਜੀਓ ਦੇ ਗਾਹਕ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕੰਪਨੀ 10 ਰੁਪਏ ਦਾ ਟਾਪ-ਅਪ ਆਫਰ ਕਰਦੀ ਹੈ।
ਜੀਓ ਦੇ ਪੋਰਟਫੋਲੀਓ ’ਚ ਕੀ-ਕੀ ਹੈ?
ਟਾਪ-ਅਪ ਵੀ ਇਕ ਤਰ੍ਹਾਂ ਦਾ ਰੀਚਾਰਜ ਹੀ ਹੁੰਦਾ ਹੈ। ਜੀਓ ਆਪਣੇ ਗਾਹਕਾਂ ਨੂੰ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਤਰ੍ਹਾਂ ਦੇ ਪਲਾਨ ਆਪਰ ਕਰਦੀ ਹੈ। ਜੇਕਰ ਤੁਸੀਂ ਪ੍ਰੀਪੇਡ ਰੀਚਾਰਜ ਪੋਰਟਫੋਲੀਓ ਦੀ ਗੱਲ ਕਰੋਗੇ ਤਾਂ ਕੰਪਨੀ ਕ੍ਰਿਕਟ ਪਲਾਨ, 4ਜੀ ਡਾਟਾ ਵਾਊਚਰ, ਟਾਪ-ਅਪ, ਐਨੁਅਲ ਪਲਾਨ ਸਮੇਤ ਕਈ ਰੀਚਾਰਜ ਆਫਰ ਕਰਦੀ ਹੈ। ਇਸੇ ਤਰ੍ਹਾਂ ਦਾ ਇਕ ਰੀਚਾਰਜ 10 ਰੁਪਏ ’ਚ ਵੀ ਆਉਂਦਾ ਹੈ।
ਜੀਓ ਦਾ 10 ਰੁਪਏ ਦਾ ਰੀਚਾਰਜ
ਜੀਓ ਦੇ ਇਸ ਰੀਚਾਰਜ ’ਚ ਗਾਹਕਾਂ ਨੂੰ 7.47 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਸ ਪੈਕ ਦੀ ਮਦਦ ਨਾਲ ਤੁਸੀਂ ਤੁਸੀਂ ਡਾਟਾ, ਕਾਲਿੰਗ ਅਤੇ ਐੱਸ.ਐੱਮ.ਐੱਸ. ਤਿੰਨਾਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। ਸਾਲ 2016 ਤੋਂ ਪਹਿਲਾਂ ਗਾਹਕ ਟਾਕਟਾਈਮ ਵਰਗੇ ਸ਼ਬਦ ਤੋਂ ਜਾਣੂ ਸੀ। ਉਸ ਸਮੇਂ ਤੁਹਾਨੂੰ ਅਨਲਿਮਟਿਡ ਕਾਲਿੰਗ ਅਤੇ ਫ੍ਰੀ ਡਾਟਾ ਵਰਗੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਸਨ। ਗਾਹਕਾਂ ਨੂੰ ਟਾਕਟਾਈਮ ਖਰਚ ਕਰਕੇ ਫੋਨ ’ਤੇ ਗੱਲ ਕਰਨੀ ਹੁੰਦੀ ਸੀ। ਅੱਜ ਵੀ ਇਹ ਸੁਵਿਧਾ ਟੈਲੀਕਾਮ ਕੰਪਨੀਆਂ ਆਫਰ ਕਰਦੀਆਂ ਹਨ।