ਜਿਓ ਦੀਆਂ ਇਨ੍ਹਾਂ ਅਫਵਾਹਾਂ ''ਤੇ ਨਾ ਦਿਓ ਧਿਆਨ, ਜਾਣੋ ਪੂਰੀ ਸੱਚਾਈ
Monday, Apr 17, 2017 - 04:08 PM (IST)

ਜਲੰਧਰ- ਰਿਲਾਇੰਸ ਜਿਓ ਨੂੰ ਲੈ ਕੇ ਲਾਚਿੰਗ ਦੇ ਸਮੇਂ ਤੋਂ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਹੈ ਅਤੇ ਹੁਣ ਤੱਕ ਜਿਓ ਦੇ ਪਲਾਨ ਬਾਰੇ ਕਈ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਜੇਕਰ ਤੁਸੀਂ ਵੀ ਜਿਓ ਦੇ ਕਿਸੇ ਪਲਾਨ ਬਾਰੇ ਮਿਲੀ ਜਾਣਕਾਰੀ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਜਾਣੋ ਪੂਰੀ ਸੱਚਾਈ ਕੀ ਹੈ।
ਜਿਓ ਦੇ ਧਨ ਧਨਾ ਧਨ ਪਲਾਨ ਦੀ ਆਖਰੀ ਤਰੀਕ 15 ਅਪ੍ਰੈਲ
ਸਮਰ ਸਰਪ੍ਰਾਈਜ਼ ਬੰਦ ਹੋਣ ਤੋਂ ਬਾਅਦ ਜਿਓ ਨੇ ਧਨ ਧਨਾ ਧਨ ਆਫਰ ਦੀ ਪੇਸ਼ਕਸ਼ ਕੀਤੀ ਜਿਸ ਨੂੰ ਲੈ ਕੇ ਬਾਜ਼ਾਰ ''ਚ ਅਫਵਾਹ ਸੀ ਕਿ ਧਨ ਧਨਾ ਧਨ ਆਫਰ 15 ਅਪ੍ਰੈਲ 2017 ਤੱਕ ਹੀ ਲਿਆ ਜਾ ਸਕਦਾ ਹੈ ਜਦਕਿ ਸੱਚਾਈ ਇਹ ਹੈ ਕਿ ਕੰਪਨੀ ਨੇ ਪ੍ਰੈੱਸ ਰਿਲੀਜ਼ ''ਚ ਧਨ ਧਨਾ ਧਨ ਆਫਰ ਦੀ ਆਖਰੀ ਤਰੀਕ ਹੀ ਨਹੀਂ ਦੱਸੀ ਹੈ। ਮਤਲਬ ਕਿ ਤੁਹਾਡੇ ਕੋਲ ਧਨ ਧਨਾ ਧਨ ਰੀਚਾਰਜ ਕਰਾਉਣ ਦਾ ਅਜੇ ਵੀ ਮੌਕਾ ਹੈ।
99 ਦੇ ਰੀਚਾਰਜ ਦੇ ਨਾਲ 1 ਸਾਲ ਤੱਕ ਫਰੀ ਕਾਲਿੰਗ ਮਿਲੇਗੀ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 99 ਰੁਪਏ ਦੇ ਰੀਚਾਰਜ ''ਤੇ ਤੁਹਾਨੂੰ ਸਿਰਫ 1 ਸਾਲ ਦੀ ਪ੍ਰਾਈਮ ਮੈਂਬਰਸ਼ਿਪ ਮਿਲਦੀ ਹੈ ਨਾ ਕਿ ਫਰੀ ਕਾਲਿੰਗ। 99 ਰੁਪਏ ਦੇ ਰੀਚਾਰਜ ਤੋਂ ਬਾਅਦ ਵੀ ਤੁਹਾਨੂੰ ਆਪਣੇ ਨੰਬਰ ''ਤੇ ਕੋਈ ਨਾ ਕੋਈ ਰੀਚਾਰਜ ਰੱਖਣਾ ਹੋਵੇਗਾ। ਸਭ ਤੋਂ ਘੱਟ ਦਾ ਪਹਿਲਾ ਰੀਚਾਰਜ 149 ਰੁਪਏ ਦਾ ਹੈ। 15 ਅਪ੍ਰੈਲ ਖਤਮ ਹੋ ਗਈ ਹੈ, ਤੁਹਾਡੀ ਫਰੀ ਸਰਵਿਸ ਕਦੇ ਵੀ ਖਤਮ ਹੋ ਸਕਦੀ ਹੈ।
ਸਮਰ ਸਰਪ੍ਰਾਈਜ਼ ਵਾਲੇ ਵੀ ਕਰਵਾ ਸਕਦੇ ਹਨ ਧਨ ਧਨਾ ਧਨ ਰੀਚਾਰਜ
ਜੇਕਰ ਤੁਹਾਨੂੰ ਕਿਸੇ ਨੇ ਇਹ ਦੱਸਿਆ ਹੈ ਕਿ ਸਮਰ ਸਰਪ੍ਰਾਈਜ਼ ਤੋਂ ਬਾਅਦ ਵੀ ਤੁਸੀਂ ਧਨ ਧਨਾ ਧਨ ਰੀਚਾਰਜ ਕਰਵਾ ਸਕਦੇ ਹੋ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਜਿਨ੍ਹਾਂ ਨੇ ਸਮਰ ਸਰਪ੍ਰਾਈਜ਼ ਲੈ ਲਿਆ ਹੈ ਉਨ੍ਹਾਂ ਨੂੰ ਧਨ ਧਨਾ ਧਨ ਰੀਚਾਰਜ ਦੀ ਲੋੜ ਨਹੀਂ ਪਵੇਗੀ।
ਪ੍ਰਾਈਮ ਮੈਂਬਰਸ਼ਿਪ ਨਹੀਂ ਲਈ ਤਾਂ ਬੰਦ ਹੋ ਜਾਵੇਗਾ ਨੰਬਰ
ਅਜਿਹਾ ਬਿਲਕੁਲ ਵੀ ਨਹੀਂ ਹੈ। ਪ੍ਰਾਈਮ ਮੈਂਬਰਸ਼ਿਪ ਗਾਹਕਾਂ ਨੂੰ 1 ਸਾਲ ਤੱਕ ਹਰ ਰੀਚਾਰਜ ''ਤੇ ਜ਼ਿਆਦਾ ਡਾਟਾ ਮਿਲੇਗਾ, ਉਥੇ ਹੀ ਨਾਨ ਪ੍ਰਾਈਮ ਮੈਂਬਰ ਨੂੰ ਘੱਟ ਡਾਟਾ ਮਿਲੇਗਾ। ਜਿਨ੍ਹਾਂ ਨੇ ਪ੍ਰਾਈਮ ਮੈਂਰਸ਼ਿਪ ਨਹੀਂ ਲਈ ਹੈ ਉਨ੍ਹਾਂ ਲਈ ਵੀ ਜਿਓ ਦੀ ਵੈੱਬਸਾਈਟ ''ਤੇ ਰੀਚਾਰਜ ਹਨ। ਤੁਸੀਂ ਉਥੋਂ ਰੀਚਾਰਜ ਕਰਵਾ ਸਕਦੇ ਹੋ। ਪਹਿਲਾ ਰੀਚਾਰਜ ਘੱਟੋ-ਘੱਟ 149 ਰੁਪਏ ਦਾ ਹੋਵੇਗਾ।
ਸਾਰੇ ਰੀਚਾਰਜ ਹੋ ਗਏ ਬੇਕਾਰ
ਕੰਪਨੀ ਨੇ 15 ਅਪ੍ਰੈਲ ਤੋਂ ਬਾਅਦ ਫਰੀ ਸੇਵਾਵਾਂ ਖਤਮ ਕਰਨ ਦੀ ਗੱਲ ਕਹੀ ਸੀ ਪਰ ਕਈ ਯੂਜ਼ਰਸ ਅਜੇ ਵੀ ਫਰੀ ਸਰਵਿਸ ਦਾ ਮਜ਼ਾ ਲੈ ਰਹੇ ਹਨ। ਅਜਿਹੇ Ýਚ ਦੂਜੇ ਯੂਜ਼ਰਸ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਰੀਚਾਰਜ ਵਾਲੇ ਪੈਸੇ ਬੇਕਾਰ ਹੋ ਗਏ ਹਨ। ਦੱਸ ਦਈਏ ਕਿ ਜਿਨ੍ਹਾਂ ਲੋਕਾਂ ਨੇ ਕੋਈ ਰੀਚਾਰਜ ਨਹੀਂ ਕਰਵਾਇਆ ਉਨ੍ਹਾਂ ਦੀਆਂ ਸੇਵਾਵਾਂ ਕਦੇ ਵੀ ਬੰਦ ਹੋ ਸਕਦੀਆਂ ਹਨ।