199 ਰੁਪਏ ਵਾਲੇ ਬੈਸਟ ਪਲਾਨ, ਮੁਫ਼ਤ ਡਾਟਾ ਨਾਲ ਮਿਲਦੇ ਹਨ ਇਹ ਫਾਇਦੇ

08/21/2020 2:17:42 AM

ਗੈਜੇਟ ਡੈਸਕ– ਮੋਬਾਇਲ ਇੰਟਰਨੈੱਟ ਡਾਟਾ ਭਾਰਤ ’ਚ ਹੁਣ ਲਗਭਗ ਸਰਿਆਂ ਦੀ ਪਹੁੰਚ ’ਚ ਹੈ। ਟੈਲੀਕਾਮ ਕੰਪਨੀਆਂ ’ਚ ਬੈਸਟ ਪਲਾਨ ਨੂੰ ਲੈ ਕੇ ਹੋੜ ਮਚੀ ਰਹਿੰਦੀ ਹੈ। ਉਥੇ ਹੀ ਗਾਹਕਾਂ ਨੂੰ ਵੀ ਇਨ੍ਹਾਂ ਕੰਪਨੀਆਂ ਤੋਂ ਘੱਟ ਪੈਸਿਆਂ ’ਚ ਜ਼ਿਆਦਾ ਡਾਟਾ ਵਾਲੇ ਪਲਾਨ ਦੀ ਉਮੀਦ ਰਹਿੰਦੀ ਹੈ। ਜੇਕਰ ਤੁਸੀਂ ਮਹੀਨੇ ਭਰ ਲਈ ਘੱਟ ਬਜਟ ’ਚ ਇਕ ਚੰਗਾ ਰੀਚਾਰਜ ਪਲਾਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਥੇ ਅਸੀਂ ਤੁਹਾਡੇ ਲਈ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਦੇ ਕੁਝ ਖ਼ਾਸ ਪਲਾਨਸ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕੀਮਤ 1999 ਰੁਪਏ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਕੀ ਫਾਇਦੇ ਮਿਲ ਰਹੇ ਹਨ। 

ਏਅਰਟੈੱਲ ਦਾ 199 ਰੁਪਏ ਦਾ ਪਲਾਨ
ਏਅਰਟੈੱਲ ਦੇ 199 ਰੁਪਏ ਵਾਲੇ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਐੱਫ.ਯੂ.ਪੀ. ਲਿਮਟ ਨਹੀਂ ਹੈ। ਜੇਕਰ ਤੁਸੀਂ ਇਹ ਪਲਾਨ ਲੈਂਦੇ ਹੋ ਤਾਂ ਇਸ ਵਿਚ ਤੁਸਂ ਰੋਜ਼ 100 ਐੱਸ.ਐੱਮ.ਐੱਸ. ਮੁਫ਼ਤ ਭੇਜ ਸਕਦੇ ਹੋ। ਇਹ ਪਲਾਨ 24 ਦਿਨਾਂ ਤਕ ਦੀ ਮਿਆਦ ਨਾਲ ਆਉਂਦਾ ਹੈ। 

ਜਿਓ ਦਾ 199 ਰੁਪਏ ਵਾਲਾ ਪਲਾਨ
199 ਰੁਪਏ ’ਚ ਰਿਲਾਇੰਸ ਜਿਓ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਰਹੀ ਹੈ। ਨਾਲ ਹੀ ਜਿਓ ਨੈੱਟਵਰਕ ’ਤੇ ਅਨਲਿਮਟਿਡ ਜਦਕਿ ਨਾਨ-ਜਿਓ ਨੈੱਟਵਰਕ ’ਤੇ ਕਾਲ ਕਰਨ ਲਈ 1000 ਮਿੰਟ ਦਿੱਤੇ ਜਾ ਰਹੇ ਹਨ। ਇਸ ਪਲਾਨ ਤਹਿਤ ਗਾਹਕ 100 ਐੱਸ.ਐੱਮ.ਐੱਸ. ਮੁਫ਼ਤ ਭੇਜ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਇਸ ਪਲਾਨ ’ਚ ਜਿਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 

ਵੋਡਾਫੋਨ ਦਾ 199 ਰੁਪਏ ਦਾ ਪਲਾਨ
ਜਿਓ ਅਤੇ ਏਅਰਟੈੱਲ ਤੋਂ ਇਲਾਵਾ ਵੋਡਾਫੋਨ ਦੇ 199 ਰੁਪਏ ਦੇ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲ ਰਿਹਾ ਹੈ। ਨਾਲ ਹੀ ਕਿਸੇ ਵੀ ਨੈੱਟਵਰਕ ’ਤੇ ਕਾਲਿੰਗ ਲਈ ਅਨਲਿਮਟਿਡ ਮਿੰਟ ਦਿੱਤੇ  ਜਾ ਰਹੇ ਹਨ। ਉਥੇ ਹੀ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ ਪੂਰੀ ਤਰ੍ਹਾਂ ਮੁਫ਼ਤ ਹੈ। ਇਸ ਪਲਾਨ ’ਚ ਤੁਸੀਂ ਰੋਜ਼ 100 ਐੱਸ.ਐੱਮ.ਐਸ. ਮੁਫ਼ਤ ਭੇਜ ਸਕਦੇ ਹੋ। ਨਾਲ ਹੀ ਇਸ ਪੈਕ ’ਚ ਕੰਪਨੀ ਵੋਡਾਫੋਨ ਪਲੇਅ ਅਤੇ ਜ਼ੀ5 ਦਾ ਸਬਸਕ੍ਰਿਪਸ਼ਨ ਮੁਫ਼ਤ ਦੇ ਰਹੀ ਹੈ। ਇਸ ਪੈਕ ਦੀ ਮਿਆਦ 21 ਦਿਨਾਂ ਦੀ ਹੈ। 


Rakesh

Content Editor

Related News