ਜੀਓ ਦਾ ਸ਼ਾਨਦਾਰ ਆਫਰ! ਇਨ੍ਹਾਂ ਪਲਾਨ ''ਚ 6GB ਵਾਧੂ ਡਾਟਾ ਦੇ ਨਾਲ ਮਿਲਣਗੇ ਇਹ ਫਾਇਦੇ

Saturday, Feb 24, 2024 - 05:11 PM (IST)

ਜੀਓ ਦਾ ਸ਼ਾਨਦਾਰ ਆਫਰ! ਇਨ੍ਹਾਂ ਪਲਾਨ ''ਚ 6GB ਵਾਧੂ ਡਾਟਾ ਦੇ ਨਾਲ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ- ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ। ਕੁਝ ਚੁਣੇ ਹੋਏ ਪ੍ਰੀਪੇਡ ਪਲਾਨਸ 'ਤੇ ਵਾਧੂ ਡਾਟਾ ਦਿੱਤਾ ਜਾ ਰਿਹਾ ਹੈ। ਨਵੇਂ ਪਲਾਨ ਕੰਪਨੀ ਦੀ ਸਾਈਟ 'ਤੇ ਮੌਜੂਦ ਹਨ। ਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਆਫਰ 399 ਰੁਪਏ ਵਾਲੇ ਪ੍ਰੀਪੇਡ ਅਤੇ 219 ਰੁਪਏ ਵਾਲੇ ਪ੍ਰੀਪੇਡ ਪਲਾਨ 'ਤੇ ਮਿਲ ਰਿਹਾ ਹੈ। 

ਜੀਓ ਦਾ 399 ਰੁਪਏ ਵਾਲਾ ਪ੍ਰੀਪੇਡ ਪਲਾਨ

PunjabKesari

ਇਸ ਪਲਾਨ ਤਹਿਤ ਜੀਓ ਗਾਹਕਾਂ ਨੂੰ 6 ਜੀ.ਬੀ. ਵਾਧੂ ਡਾਟਾ ਦਾ ਫਾਇਦਾ ਦਿੱਤਾ ਜਾ ਰਿਹਾ ਹੈ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ 'ਚ ਗਾਹਕਾਂ ਨੂੰ 3 ਜੀ.ਬੀ. ਡਾਟਾ ਪ੍ਰਤੀ ਦਿਨ ਰੋਲਆਊਟ ਕੀਤਾ ਜਾਂਦਾ ਹੈ, ਜੋ 90 ਜੀ.ਬੀ. ਹੁੰਦਾ ਹੈ। ਇਸ ਵਿਚ ਅਨਲਿਮਟਿਡ ਵੌਇਸ ਕਾਲ ਅਤੇ 100 ਐੱਸ.ਐੱਮ.ਐੱਸ. ਪ੍ਰਤੀ ਦਿਨ ਮਿਲਦੇ ਹਨ। ਜੇਕਰ ਗਾਹਕ 61 ਰੁਪਏ ਖਰਚ ਕਰਦੇ ਹਨ ਤਾਂ 6 ਜੀ.ਬੀ. ਵਾਧੂ ਡਾਟਾ ਦਾ ਲਾਭ ਮਿਲੇਗਾ ਅਤੇ ਇਹ ਪਲਾਨ ਦੀ ਮਿਆਦ ਜਾਰੀ ਰਹਿਣ ਤਕ ਐਕਟਿਵ ਰਹੇਗਾ। ਇਸ ਵਿਚ ਜੀਓ ਟੀਵੀ, ਜੀਓ ਸਿਨੇਮਾ ਅਤੇ ਜੀਓ ਕਲਾਊਡ ਦਾ ਸਬਸਕ੍ਰਿਪਸ਼ਨ ਮਿਲਦਾ ਹੈ। 

ਜੀਓ ਦਾ 219 ਰੁਪਏ ਵਾਲਾ ਪ੍ਰੀਪੇਡ ਪਲਾਨ

PunjabKesari

ਇਸ ਪਲਾਨ 'ਚ ਰੋਜ਼ਾਨਾ 3 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ਵਿੱਚ ਅਨਲਿਮਟਿਡ ਵੌਇਸ ਕਾਲ ਅਤੇ 100 SMS ਪ੍ਰਤੀ ਦਿਨ ਉਪਲੱਬਧ ਹਨ। ਇਸ ਪਲਾਨ ਦੀ ਵੈਧਤਾ 14 ਦਿਨਾਂ ਲਈ ਹੈ ਜਦੋਂ ਕਿ ਜਿਨ੍ਹਾਂ ਕੋਲ 5ਜੀ ਸਿਮ ਹੈ ਉਨ੍ਹਾਂ ਨੂੰ ਅਨਲਿਮਟਿਡ ਡਾਟਾ ਦਾ ਲਾਭ ਦਿੱਤਾ ਜਾਂਦਾ ਹੈ। ਜੇਕਰ ਗਾਹਕ 25 ਰੁਪਏ ਖਰਚ ਕਰਦੇ ਹਨ ਤਾਂ ਉਨ੍ਹਾਂ ਨੂੰ 2 ਜੀ.ਬੀ. ਵਾਧੂ ਡਾਟਾ ਦਾ ਲਾਭ ਮਿਲੇਗਾ। ਸਬਸਕ੍ਰਿਪਸ਼ਨ ਦੇ ਤੌਰ 'ਤੇ Jio TV, Jio Cinema ਅਤੇ Jio Cloud ਮਿਲਦਾ ਹੈ।


author

Rakesh

Content Editor

Related News