ਸੁਜ਼ੂਕੀ ਨੇ ਦਿਖਾਈ ਜਿਮਨੀ Sierra ਪਿਕਅਪ ਸਟਾਈਲ ਕੰਸੈਪਟ ਦੀ ਝਲਕ

12/30/2018 1:02:22 PM

ਆਟੋ ਡੈਸਕ- ਸੁਜ਼ੂਕੀ ਨੇ ਜਿਮਨੀ ਸਿਏਰਾ ਪਿਕਅਪ ਸਟਾਇਲ ਕੰਸੈਪਟ ਦੀ ਝਲਕ ਵਿਖਾਈ ਹੈ। ਇਹ ਸੁਜ਼ੂਕੀ ਦੀ ਜਿਮਨੀ 'ਤੇ ਬੇਸ ਹੈ। ਇਸ ਨੂੰ 11 ਜਨਵਰੀ ਤਂ 13 ਜਨਵਰੀ ਦੇ ਵਿਚਕਾਰ ਆਯੋਜਿਤ ਹੋਣ ਵਾਲੇ ਟੋਕੀਓ ਆਟੋ ਸਲੋਨ 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਹ ਥ੍ਰੀ-ਡੋਰ ਵਾਲੀ ਆਲ-ਵ੍ਹੀਲ- ਡਰਾਈਵ ਕਾਰ ਹੋਵੇਗੀ।

ਤਸਵੀਰਾਂ 'ਤੇ ਗੌਰ ਕਰੀਏ ਤਾਂ ਅੱਗੇ ਵਾਲੀ ਗਰਿਲ, ਸਾਈਡ ਦੇ ਵੁੱਡ ਪੈਨਲ ਤੇ ਹਬਕੈਪਸ 'ਤੇ ਰੈਟਰੋ ਟੱਚ ਦਿੱਤਾ ਗਿਆ ਹੈ। ਆਫ-ਰੋਡਿੰਗ ਵਾਲਾ ਅਹਿਸਾਸ ਲਿਆਉਣ ਲਈ ਇਸ ਵਿੱਚ ਭਾਰੀ ਮਾਤਰਾ 'ਚ ਕਲੈਡਿੰਗ ਦਾ ਇਸਤੇਮਾਲ ਹੋਇਆ ਹੈ। ਹਰ ਤਰ੍ਹਾਂ ਦੇ ਰਸਤਿਆਂ ਤੋਂ ਪਾਰ ਪਾਉਣ ਲਈ ਇਸ 'ਚ ਰੈਕ-ਮਾਊਂਟ ਆਫ-ਰੋਡ ਲਾਈਟਾਂ ਦਿੱਤੀਆਂ ਗਈਆਂ ਹਨ।PunjabKesariਪਿਕਅਪ ਸਟਾਈਲ ਕੰਸੈਪਟ ਸੁਜ਼ੂਕੀ ਦੀ ਰੈਗੂਲਰ ਐੱਸ.ਊ. ਵੀ. ਜਿਮਨੀ ਵਾਲੇ ਪਲੇਟਫਾਰਮ 'ਤੇ ਬੇਸ ਹੈ। ਸੁਜ਼ੂਕੀ ਜਿਮਨੀ ਦੀ ਲੰਬਾਈ 3645 ਐੱਮ. ਐੱਮ, ਚੌੜਾਈ 1645 ਐੱਮ. ਐੱਮ ਤੇ ਉਚਾਈ 1725 ਐੱਮ. ਐੱਮ ਹੈ। ਭਾਰਤ 'ਚ ਸੁਜ਼ੂਕੀ ਜਿਮਨੀ ਦੇ ਅਜੇ ਨਾਂ ਆਉਣ ਦਾ ਇੱਕ ਕਾਰਨ ਇਸ ਦੀ ਛੋਟੀ ਕੱਦ-ਕਾਠੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਉਪਲੱਬਧ ਸੁਜ਼ੂਕੀ ਜਿਮਨੀ 'ਚ 1.5 ਲਿਟਰ ਦਾ 4-ਸਿਲੰਡਰ ਪੈਟਰੋਲ ਇੰਜਣ ਲਗਾ ਹੈ, ਜੋ 102 ਪੀ. ਐੱਸ ਦੀ ਪਾਵਰ ਤੇ 130 ਐੱਨ. ਐੱਮ ਦਾ ਟਾਰਕ ਦਿੰਦਾ ਹੈ। 

ਜੇਕਰ ਸੁਜ਼ੂਕੀ ਭਾਰਤ 'ਚ ਉਪਲੱਬਧ ਜਿਪਸੀ ਨੂੰ ਜਿਮਨੀ ਨਾਲ ਰਿਪਲੇਸ ਕਰਦੀ ਹੈ ਤਾਂ ਇਹ ਕੰਪਨੀ ਲਈ ਕਾਫ਼ੀ ਫਾਇਦੇ ਦਾ ਸੌਦਾ ਸਾਬਿਤ ਹੋ ਸਕਦਾ ਹੈ। ਪਿਕਅਪ ਕੰਸੈਪਟ ਦੀ ਗੱਲ ਕਰੀਏ ਤਾਂ ਜੇਕਰ ਕੰਪਨੀ ਇਸ ਦੀ ਕੱਦ-ਕਾਠੀ ਵਧਾਉਂਦੀ ਹੈ ਤਾਂ ਇਹ ਇੰਡੀਅਨ ਆਰਮੀ ਲਈ ਨਵੀਂ ਆਪਸ਼ਨ ਬਣ ਸਕਦੀ ਹੈ।  ਲਾਂਚਿੰਗ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਤਾਂ ਨਹੀਂ ਮਿਲੀ ਹੈ, ਪਰ ਕੰਪਨੀ ਨੇ ਇਹ ਸੰਕੇਤ ਜਰੂਰ ਦਿੱਤੇ ਹਨ ਕਿ ਇਸ ਨੂੰ ਕਿਸੇ ਵੀ ਹਾਲ 'ਚ 2020 ਤੋਂ ਪਹਿਲਾਂ ਲਾਂਚ ਨਹੀਂ ਕੀਤਾ ਜਾਵੇਗਾ।


Related News