ਭਾਰਤੀ ਬਾਜ਼ਾਰ ''ਚ ਕਦਮ ਰੱਖੇਗੀ ਲੋਕਾਂ ਦੀ ਪਸੰਦ ਐੱਸ.ਯੂ.ਵੀ. ਨਿਰਮਾਤਾ ਕੰਪਨੀ
Sunday, Jul 17, 2016 - 04:48 PM (IST)

ਜਲੰਧਰ-ਦੁਨੀਆ ਦੀ ਨਾਮੀ ਐੱਸ.ਯੂ.ਵੀ. ਨਿਰਮਾਤਾ ਕੰਪਨੀ ਜੀਪ ਅਗਲੇ ਮਹੀਨੇ ਭਾਰਤ ''ਚ ਕਦਮ ਰੱਖਣ ਜਾ ਰਹੀ ਹੈ। ਕੰਪਨੀ ਨੇ ਆਫਿਸ਼ੀਅਲ ਤੌਰ ''ਤੇ ਪੁਸ਼ਟੀ ਕਰਦੇ ਹੋਏ ਕਿ ਅਗਸਤ ''ਚ ਭਾਰਤ ''ਚ ਜੀਪ ਦੀ ਪਹਿਲੀ ਕਾਰ ਨੂੰ ਲਾਂਚ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਗ੍ਰੈਂਡ ਸ਼ਰੋਕੀ ਅਤੇ ਰੈਂਗਲਰ ਨੂੰ ਭਾਰਤੀ ਬਾਜ਼ਾਰ ''ਚ ਉਤਾਰਿਆ ਜਾਵੇਗਾ । ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਸਾਲ ਆਟੋ ਐਕਸਪੋ ''ਚ ਆਪਣੇ ਇਨ੍ਹਾਂ ਦੋਨਾਂ ਮਾਡਲਜ਼ ਨੂੰ ਪੇਸ਼ ਕੀਤਾ ਸੀ ਅਤੇ ਉਸ ਸਮੇਂ ਇਸ ਸਾਲ ਫੈਸਟਿਵਲ ਸੀਜਨ ਦੇ ਦੌਰਾਨ ਇਸ ਕਾਰਾਂ ਦੇ ਲਾਂਚ ਦੀ ਗੱਲ ਕੀਤੀ ਸੀ ।
ਜੀਪ ਰੈਂਗਲਰ
3-ਡੋਰ ਅਤੇ 5-ਡੋਰ ਵਰਜਨ
2.8 ਲੀਟਰ ਡੀਜ਼ਲ ਇੰਜਣ ਆਪਸ਼ਨ ''ਚ ਹੋਵੇਗੀ ਉਪਲੱਬਧ
200 ਪੀ.ਐੱਸ. ਦੀ ਪਾਵਰ ਅਤੇ ਟਾਰਕ 460 ਐੱਨ.ਐੱਮ. ਦਾ ਟਾਰਕ
5 ਸਪੀਡ ਆਟੋਮੈਟਿਕ ਗਿਅਰਬਾਕਸ
4X4 ਸੈੱਟਅਪ ਫੀਚਰ
ਕੀਮਤ ਦੀ ਜਾਣਕਾਰੀ ਨਹੀਂ
ਗਰੈਂਡ ਸ਼ਰੋਕੀ
ਦੋ ਵੇਰੀਐਂਟਸ ''ਲਿਮਿਟਿਡ'' ਅਤੇ ''ਸੰਮਿਟ'' ''ਚ ਹੋ ਸਕਦੀ ਹੈ ਉਪਲੱਬਧ
ਐੱਸ.ਆਰ.ਟੀ. 8 ਵੇਰੀਐਂਟ ਨੂੰ ਵੀ ਉਤਾਰਿਆ ਜਾ ਸਕਦਾ ਹੈ
ਐੱਸ.ਆਰ.ਟੀ.-8 ''ਚ 6.4 ਲੀਟਰ ਦਾ ਹੇਮੀ ਵੀ-8 ਪਟਰੋਲ ਇੰਜਣ ਹੋਵੇਗਾ
481 ਪੀਏਸ ਦੀ ਪਾਵਰ ਹੋਵੇਗੀ
8 ਸਪੀਡ ਆਟੋਮੈਟਿਕ ਗਿਅਰਬਾਕਸ ਸਟੈਂਡਰਡ
ਕੀਮਤ ਦੀ ਜਾਣਕਾਰੀ ਨਹੀਂ