ਹਿਤਾਚੀ ਨੇ ਡਿਵੈੱਲਪ ਕੀਤੀ ਜਪਾਨ ਦੀ ਪਹਿਲੀ ''lensless'' ਕੈਮਰਾ ਤਕਨੀਕ
Thursday, Nov 17, 2016 - 04:31 PM (IST)
ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਕੰਪਨੀ ਹਿਤਾਚੀ ਲਿਮਟਿਡ ਨੇ ਇਕ ਅਜਿਹਾ ਕੈਮਰਾ ਟੈਕਨਾਲੋਜੀ ਤਿਆਰ ਕੀਤੀ ਹੈ ਜੋ ਬਿਨਾਂ ਲੈਂਜ਼ ਦੀ ਵਰਤੋਂ ਕੀਤੇ ਵੀਡੀਓ ਇਮੇਜ ਨੂੰ ਕੈਪਚਰ ਕਰ ਸਕਦੀ ਹੈ। ਰਿਪੋਰਟ ਮੁਤਾਬਕ ਇਸ ਟੈਕਨਾਲੋਜੀ ਦੇ ਨਾਲ ਕੈਮਰਾ ਹਲਕਾ ਅਤੇ ਪਤਲਾ ਬਣ ਜਾਂਦਾ ਹੈ ਕਿਉਂਕਿ ਇਸ ਵਿਚ ਲੈਂਜ਼ ਤਾਂ ਕੰਮ ਦਾ ਨਹੀਂ ਰਹਿੰਦਾ। ਇਸ ਨੂੰ ਤੁਸੀਂ ਕਿਸੇ ਵੀ ਡਿਵਾਈਸ ਜਾਂ ਰੋਬੋਟ ''ਚ ਫਿਕਸ ਕਰਕੇ ਕਿਤੇ ਵੀ ਲੈਕੇ ਜਾ ਸਕਦੇ ਹੋ। ਹਿਤਾਚੀ ਮੁਤਾਬਕ ਕੰਪਨੀ ਇਸ ਕੈਮਰੇ ਨੂੰ 2018 ਤਕ ਲਾਂਚ ਕਰ ਸਕਦੀ ਹੈ।
