Jaguar ਨੇ ਭਾਰਤ ''ਚ ਲਾਂਚ ਕੀਤੀ ਬਿਹਤਰੀਨ 6-Pace SUV
Friday, Oct 07, 2016 - 12:22 PM (IST)

ਜਲੰਧਰ - ਟਾਟਾ ਮੋਟਰਸ ਦੀ ਮਲਕੀਅਤ ਵਾਲੀ ਕੰਪਨੀ ਜਗੂਆਰ (Jaguar) ਨੇ ਆਪਣੀ ਪਹਿਲੀ ਐੱਸ. ਯੂ. ਵੀ ਐੱਫ-ਪੇਸ (6-Pace) ਭਾਰਤ ''ਚ ਲਾਂਚ ਕਰ ਦਿੱਤੀ ਹੈ ਜਿਸ ਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 68.40 ਲੱਖ ਰੁਪਏ ਰੱਖੀ ਗਈ ਹੈ। ਜੈਗੂਆਰ ਐੱਫ-ਪੇਸ ਦੋ ਡੀਜ਼ਲ ਆਪਸ਼ਨ ਦੇ ਨਾਲ ਤਿੰਨ ਵੇਰਿਅੰਟਸ ਪ੍ਰੈਸਟੀਜ਼ ਆਰ ਸਪੋਰਟ (Prestige, R Sport ਅਤੇ First Edition ''ਚ ਉਪਲੱਬਧ ਹੋਵੇਗੀ।
ਵੇਰਿਅੰਟ ਦੇ ਮੁਤਾਬਕ ਨਾਲ ਕੀਮਤ -
ਜਗੂਆਰ ਐੱਫ-ਪੇਸ ਦੇ Prestige ਵੇਰਿਅੰਟ ਦੀ ਕੀਮਤ 68.40 ਲੱਖ ਰੁਪਏ ਹੈ ਉਥੇ ਹੀ R Sport ਦੀ ਕੀਮਤ 74.50 ਲੱਖ ਰੁਪਏ ਅਤੇ First Edition ਦੀ ਕੀਮਤ 1.12 ਕਰੋੜ ਰੁਪਏ (ਸਾਰੀਆਂ ਕੀਮਤਾਂ ਐਕਸ-ਸ਼ੋਰੂਮ) ਰੱਖੀ ਗਈ ਹੈ।
ਇੰਜਣ ਸਪੈਸੀਫਿਕੇਸ਼ਨ-
ਜੈਗੂਆਰ ਐੱਫ-ਪੇਸ ਦੋ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੋਵੇਗੀ ਜਿਸ ''ਚੋਂ ਇਕ 2.0-ਲਿਟਰ ਡੀਜਲ ਇੰਜਣ ਹੈ ਜੋ 180 ਬੀ. ਐਚ. ਪੀ ਦੀ ਪਾਵਰ ਅਤੇ 430Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇੰਜਣ ਦੇ ਨਾਲ ਇਹ ਐਸ. ਯੂ. ਵੀ ਸਿਰਫ਼ 8.7 ਸੈਕੇਂਡ ''ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ । ਉਥੇ ਹੀ ਦੂਜੇ ਪਾਸੇ ਇਹ ਗੱਡੀ ਇਕ 3.0-ਲਿਟਰ V6 ਡੀਜਲ ਇੰਜਣ ਆਪਸ਼ਨ ਦੇ ਨਾਲ ਵੀ ਆਵੇਗੀ ਜੋ 300 ਬੀ. ਐੱਚ. ਪੀ ਦੀ ਪਾਵਰ ਅਤੇ 700Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਦੇ ਨਾਲ ਇਹ ਐੱਸ. ਯੂ. ਵੀ ਸਿਰਫ਼ 6.2 ਸੈਕੇਂਡ ''ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 241 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ।
ਇਨ੍ਹਾਂ ਦੋਨਾਂ ਹੀ ਇੰਜਣ ਨੂੰ 8-ਸਪੀਡ ZF ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ । ਇਸ ਤੋਂ ਇਲਾਵਾ ਗੱਡੀ ''ਚ AWD ਦਾ ਵੀ ਆਪਸ਼ਨ ਮੌਜੂਦ ਹੈ । ਜੈਗੂਆਰ ਐਫ-ਪੇਸ ਦਾ ਮੁਕਾਬਲਾ ਪੋਰਸ਼ ਮਕਾਨ, ਬੀ. ਐੱਮ. ਡਬਲੀਯੂ ਐਕਸ3 ਅਤੇ ਮਰਸਿਡੀਜ਼ ਬੇਂਜ਼ ਜੀ. ਐੱਸ ਸੀ ਨਾਲ ਹੋਵੇਗਾ।