itel ਨੇ ਭਾਰਤ ’ਚ ਲਾਂਚ ਕੀਤਾ 20,000mAh ਦਾ ਪਾਵਰ ਬੈਂਕ, ਮਿਲੇਗੀ ਫਾਸਟ ਚਾਰਜਿੰਗ ਦੀ ਸੁਪੋਰਟ

09/04/2020 5:38:34 PM

ਗੈਜੇਟ ਡੈਸਕ– ਆਈਟੈੱਲ ਨੇ ਭਾਰਤੀ ਬਾਜ਼ਾਰ ’ਚ ਪਾਵਰ ਬੈਂਕ ਦੀ ਮੰਗ ਨੂੰ ਵੇਖਦੇ ਹੋਏ 20,000mAh ਦਾ ਪਾਵਰ ਬੈਂਕ ਲਾਂਚ ਕਰ ਦਿੱਤਾ ਹੈ। ਆਈਟੈੱਲ ਦੇ ਇਸ ਪਾਵਰ ਬੈਂਕ ਨੂੰ IPP-81 ਨਾਂ ਦਿੱਤਾ ਹੈ ਅਤੇ ਇਸ ਵਿਚ ਡਿਊਲ ਆਊਟਪੁਟ ਦੇ ਨਾਲ 2.1A ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ। ਦੱਸ ਦੇਈਏ  ਕਿ ਹਾਲ ਹੀ ’ਚ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕੋਰੋਨਾ ਲਾਗ ਫੈਲਣ ਤੋਂ ਬਾਅਦ ਹੋਏ ਤਾਲਾਬੰਦੀ ’ਚ ਪਾਵਰ ਬੈਂਕ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ ਹੈ। 

ਆਈਟੈੱਲ ਦੇ ਇਸ ਪਾਵਰ ਬੈਂਕ ਦੀ ਕੀਮਤ 1,399 ਰੁਪਏ ਹੈ। ਇਸ ਪਾਵਰ ਬੈਂਕ ’ਚ ਦੋ ਯੂ.ਐੱਸ.ਬੀ. ਪੋਰਟ ਦਿੱਤੇ ਗਏ ਹਨ ਜੋ ਇਕ ਹੀ ਸਮੇਂ ’ਚ ਐਂਟੀ ਸਲਿੱਪ ਟੈਕਸਟਰ ਵੀ ਦਿੱਤਾ ਗਿਆ ਹੈ ਜੋ ਕਿ ਗ੍ਰਿਪਿੰਗ ’ਚ ਕਾਫੀ ਮਦਦ ਕਰਦਾ ਹੈ। ਆਈਟੈੱਲ ਦੇ ਇਸ ਪਾਵਰ ਬੈਂਕ ’ਚ ਮਾਈਕ੍ਰੋ-ਯੂ.ਐੱਸ.ਬੀ. ਅਤੇ ਟਾਈਪ-ਸੀ ਦੋਵਾਂ ਪੋਰਟ ਦੀ ਸੁਪੋਰਟ ਹੈ। ਇਸ ਵਿਚ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਸ ਪਾਵਰ ਬੈਂਕ ਨੂੰ ਆਈਟੈੱਲ ਨੇ ਆਪਣੇ ਸਮਾਰਟ ਗੈਜੇਟ ਪੋਰਟਫੋਲੀਓ ਤਹਿਤ ਪੇਸ਼ ਕੀਤਾ ਹੈ। ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ। 

ਦੱਸ ਦੇਈਏ ਕਿ ਸਤੰਬਰ ਮਹੀਨੇ ਦੇ ਅੰਤ ਤਕ ਆਈਟੈੱਲ ਸਮਾਰਟ ਟੀਵੀ ਬਾਜ਼ਾਰ ’ਚ ਐਂਟਰੀ ਕਰਨ ਵਾਲੀ ਹੈ। ਆਈਟੈੱਲ ਦਾ ਪਹਿਲਾ ਸਮਾਰਟ ਟੀਵੀ ਸਭ ਤੋਂ ਪਹਿਲਾਂ ਭਾਰਤ ’ਚ ਹੀ ਲਾਂਚ ਹੋਵੇਗਾ। ਆਈਟੈੱਲ ਦੇ ਸਮਾਰਟ ਟੀਵੀ ਦੀ ਕੀਮਤ ਘੱਟ ਹੋਵੇਗੀ। ਆਈਟੈੱਲ ਦੇ ਸਮਾਰਟ ਟੀਵੀ ਦਾ ਮੁਕਾਬਲਾ ਸ਼ਾਓਮੀ, ਥਾਮਸਨ ਅਤੇ ਰੀਅਲਮੀ ਵਰਗੀਆਂ ਕੰਪਨੀਆਂ ਨਾਲ ਹੋਵੇਗਾ। 


Rakesh

Content Editor

Related News