itel ਦਾ ਨਵਾਂ ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ
Monday, Mar 14, 2022 - 06:33 PM (IST)
ਗੈਜੇਟ ਡੈਸਕ– ਆਈਟੈੱਲ ਇੰਡੀਆ ਨੇ ਆਪਣੇ ਨਵੇਂ ਫੋਨ itel A49 ਨੂੰ ਲਾਂਚ ਕਰ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਨਾਲ ਇਹ ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ। itel A49 ’ਚ 6.6 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਵਾਟਰਡ੍ਰੋਪ ਨੌਟ ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਫੋਨ ’ਚ 4000mAh ਦੀ ਬੈਟਰੀ ਦਿੱਤੀ ਗਈ ਹੈ। itel A49 ਦੀ ਕੀਮਤ 6,499 ਰੁਪਏ ਰੱਖੀ ਗਈ ਹੈ। itel A49 ਦਾ ਸਿੱਧਾ ਮੁਕਾਬਲਾ ਜੀਓ ਫੋਨ ਨੈਕਸਟ ਨਾਲ ਹੋਵੇਗਾ।
itel A49 ਦੇ ਫੀਚਰਜ਼
itel A49 ’ਚ 6.6 ਇੰਚ ਦੀ ਡਿਸਪਲੇਅ ਹੈ। ਇਸਤੋਂ ਇਲਾਵਾ ਫੋਨ ’ਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ। ਫੋਨ ਦੇ ਨਾਲ ਫ੍ਰੀ ਵਨ-ਟਾਈਮ ਸਕਰੀਨ ਰਿਪਲੇਸਮੈਂਟ ਦੀ ਵੀ ਸੁਵੱਧਾ ਮਿਲ ਰਹੀ ਹੈ। ਆਈਟੈੱਲ ਦੇ ਇਸ ਫੋਨ ’ਚ 1.4 GHz ਦੀ ਕਲਾਕ ਸਪੀਡ ਵਾਲਾ ਕਵਾਡ-ਕੋਰ ਪ੍ਰੋਸੈਸਰ ਹੈ।
itel A49 ’ਚ ਐਂਡਰਾਇਡ 11 (ਗੋ ਐਡੀਸ਼ਨ) ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ਦੇ ਨਾਲ ਏ.ਆਈ. ਪਾਵਰ ਸੇਵਿੰਗ ਮੋਡ ਵੀ ਹੈ। ਸਕਿਓਰਿਟੀ ਲਈ itel A49 ’ਚ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ itel A49 ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਲੈੱਨਜ਼ 5 ਮੈਗਾਪਿਕਸਲ ਅਤੇ ਦੂਜਾ ਵੀ.ਜੀ.ਏ. ਹੈ। ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਡਿਊਲ ਸਿਮ ਸਪੋਰਟ ਹੈ। ਕੁਨੈਕਟੀਵਿਟੀ ਲਈ ਡਿਊਲ 4G VoLTE/ViLTE ਮਿਲਦਾ ਹੈ। itel A49 ਨੂੰ ਕ੍ਰਿਸਟਲ ਪਰਪਲ, ਡੋਮ ਬਲਿਊ ਅਤੇ ਸਕਾਈ ਸਿਆਨ ਰੰਗ ’ਚ ਖ਼ਰੀਦਿਆ ਜਾ ਸਕੇਗਾ।