ਸਪੈਮ ਕਾਲ ਮਾਮਲੇ ’ਚ ਵਟਸਐਪ 'ਤੇ ਐਕਸ਼ਨ ਦੀ ਤਿਆਰੀ, ਨੋਟਿਸ ਭੇਜੇਗੀ ਸਰਕਾਰ

Friday, May 12, 2023 - 03:32 PM (IST)

ਗੈਜੇਟ ਡੈਸਕ- ਅਨਜਾਣ ਅੰਤਰਰਾਸ਼ਟਰੀ ਨੰਬਰਾਂ ਤੋਂ ਵਟਸਐਪ ’ਤੇ ਸਪੈਮ ਕਾਲ (ਅਣਚਾਹੀਆਂ ਕਾਲਾਂ) ਦੇ ਮਾਮਲੇ ’ਚ ਸੂਚਨਾ ਤਕਨੀਕੀ (ਆਈ. ਟੀ.) ਮੰਤਰਾਲਾ ਮੈਸੈਂਜਿੰਗ ਐਪ ਨੂੰ ਨੋਟਿਸ ਭੇਜੇਗਾ। ਸੂਚਨਾ ਤਕਨੀਕੀ ਰਾਜਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp

ਉਨ੍ਹਾਂ ਕਿਹਾ ਕਿ ਯੂਜ਼ਰਜ਼ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਮੰਚ ਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ‘ਡਿਜੀਟਲ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਜੀਟਲ ਮੰਚ ਜ਼ਿੰਮੇਵਾਰ ਅਤੇ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਦੁਰਵਰਤੋਂ ਜਾਂ ਯੂਜ਼ਰਜ਼ ਦੀ ਨਿੱਜਤਾ ਦੀ ਕਥਿਤ ਉਲੰਘਣਾ ਦੇ ਹਰ ਮਾਮਲੇ ਦਾ ਜਵਾਬ ਦੇਵੇਗੀ। ਮੰਤਰੀ ਦਾ ਬਿਆਨ ਅਜਿਹੇ ਸਮਾਂ ’ਚ ਬੜਾ ਅਹਿਮ ਹੈ, ਜਦੋਂ ਭਾਰਤ ’ਚ ਵੱਡੀ ਗਿਣਤੀ ’ਚ ਵਟਸਐਪ ਯੂਜ਼ਰਜ਼ ਵੱਲੋਂ ਬੀਤੇ ਕੁਝ ਦਿਨਾਂ ’ਚ ਅਣਚਾਹੀਆਂ ਅੰਤਰਰਾਸ਼ਟਰੀ ਕਾਲਾਂ ਆਉਣ ਦੀਆਂ ਸ਼ਿਕਾਇਤਾਂ ’ਚ ਭਾਰੀ ਉਛਾਲ ਆਇਆ ਹੈ।

ਇਹ ਵੀ ਪੜ੍ਹੋ– ਟਵਿਟਰ ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਜਲਦ ਮਿਲੇਗੀ ਵੌਇਸ ਤੇ ਵੀਡੀਓ ਕਾਲਿੰਗ ਦੀ ਸਹੂਲਤ

ਵਟਸਐਪ ਦੇ ਕਈ ਯੂਜ਼ਰਜ਼ ਨੇ ਸੋਸ਼ਲ ਮੀਡਆ ਮੰਚ ਟਵਿਟਰ ’ਤੇ ਸ਼ਿਕਾਇਤ ਕੀਤੀ ਹੈ ਕਿ ਅਜਿਹੀਆਂ ਅਣਚਾਹੀਆਂ ਕਾਲਾਂ ’ਚੋਂ ਜ਼ਿਆਦਾਤਰ ਨੰਬਰ ਇੰਡੋਨੇਸ਼ੀਆ (+62), ਵਿਅਤਨਾਮ (+84), ਮਲੇਸ਼ੀਆ (+60), ਕੀਨੀਆ (+254) ਅਤੇ ਇਥੋਪੀਆ (+251) ਦੇ ਹਨ। ਚੰਦਰਸ਼ੇਖਰ ਨੇ ਕਿਹਾ ਕਿ ਮੰਤਰਾਲਾ ਨੇ ਇਸ ਮਾਮਲੇ ਨੂੰ ਨੋਟਿਸ ’ਚ ਲਿਆ ਹੈ ਅਤੇ ਇਸ ਸਬੰਧ ’ਚ ਵਟਸਐਪ ਨੂੰ ਨੋਟਿਸ ਭੇਜੇਗਾ। ਪਬਲਿਕ ਅਫੇਅਰਸ ਫੋਰਮ ਆਫ ਇੰਡੀਆ (ਪੀ. ਏ. ਐੱਫ. ਆਈ.) ਵੱਲੋਂ ਆਯੋਜਿਤ ਇਕ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਸਰਕਾਰ ਸਮਾਰਟਫੋਨ ’ਚ ਪਹਿਲਾਂ ਤੋਂ ਮੌਜ਼ੂਦ ਐਪ ਦੀ ਆਗਿਆ ਲਈ ਦਿਸ਼ਾ-ਨਿਰਦੇਸ਼ ਤੈਅ ਕਰਨ ’ਤੇ ਵਿਚਾਰ ਕਰ ਰਹੀ ਹੈ।” ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਯੂਜ਼ਰਜ਼ ਦੀ ਸੁਰੱਖਿਆ ਅਤੇ ਭਰੋਸਾ ਯਕੀਨੀ ਬਣਾਉਣ ਲਈ ਮੰਚ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ– ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ


Rakesh

Content Editor

Related News