Big Discount: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ 9000 ਰੁਪਏ ਤੱਕ ਦਾ ਆਫਰ
Monday, Apr 03, 2017 - 09:54 AM (IST)
ਜਲੰਧਰ- ਵਧੀਆ ਸਮਾਰਟਫੋਨ ਹਰ ਕੋਈ ਖਰੀਦਣਾ ਚਾਹੁੰਦਾ ਹੈ। ਘੱਟ ਕੀਮਤ ''ਚ ਬਿਹਤਰ ਸਮਾਰਟਫੋਨ ਮਿਲਣਾ ਈ-ਕਾਮਰਸ ਵੈੱਬਸਾਈਟਸ ਨੇ ਆਸਾਨ ਬਣਾ ਦਿੱਤਾ ਹੈ। ਸਮਾਰਟਫੋਨਜ਼ ''ਤੇ ਆਨਲਾਈਨ ਸਾਈਟਸ ਕਈ ਡਿਸਕਾਊਂਟਜ਼ ਦਿੰਦੀ ਹੈ, ਜਿਸ ਨਾਲ ਫੋਨਜ਼ ਦੀ ਕੀਮਤ ਕਾਫੀ ਘੱਟ ਹੋ ਜਾਂਦੀ ਹੈ। ਇਸ ਵਿਚਕਾਰ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਵੀ ਸਮਾਰਟਫੋਨਜ਼ ''ਤੇ ਸ਼ਾਨਦਾਰ ਡਿਸਕਾਊਂਟ ਲੈ ਕੇ ਆਈ ਹੈ। ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦੇ ਬਾਰੇ ''ਚ ਸੋਚ ਰਹੇ ਹੋ ਤਾਂ ਤੁਸੀਂ ਸੇਲ ਦਾ ਪੂਰਾ ਫਾਇਦਾ ਉਠਾ ਸਕਦੇ ਹੋ।
1. ਇਸ ਸੇਲ ''ਚ Infocus Bingo 10 ਸਮਾਰਟਫੋਜ਼ ਸਿਰਫ 3.199 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਕੀਮਤ 4,199 ਰੁਪਏ ਹੈ।
2. Lenovo Zuk Z1 ਦੇ ਗ੍ਰੇ ਵੇਰਿਅੰਟ ''ਤੇ 2,500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਫੋਨ 10,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
3. Lenovo Zuk Z2 ਦੇ 32 ਜੀ. ਬੀ. ਬਲੈਕ ਅਤੇ ਵਾਈਟ ਵੇਰਿਅੰਟ 2,000 ਰੁਪਏ ਦੇ ਡਿਸਕਾਊਂਟ ਨਾਲ 12,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
4. Lenovo Zuk Z2 ਦਾ 64 ਜੀ. ਬੀ. ਦਾ ਬਲੈਕ ਅਤੇ ਵਾਈਟ ਵੇਰਿਅੰਟ 2,500 ਰੁਪਏ ਦੇ ਡਿਸਕਾਊਂਟ ਤੋਂ ਬਾਅਦ 14,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
5. Micromax Canvas 6 Pro ਦਾ ਬਲੈਕ ਵੇਰਿਅੰਟ 7,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ 2,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
6. Moto G Play ਸਮਾਰਟਫੋਨ 7,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ 1,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
7. Moto X Force ਦੇ 32 ਜੀ. ਬੀ. ਵੇਰਿਅੰਟ ''ਤੇ 9,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਨੂੰ 17,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
8. Moto Z ''ਤੇ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਫੋਨ 34,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
9. One Plus3 ਦੇ ਸਾਫਟ ਗੋਲਡ ਵੇਰਿਅੰਟ ''ਤੇ 1,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਫੋਨ 26,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
10. Samsung On5 Pro 750 ਰੁਪਏ ਦੇ ਡਿਸਕਾਊਂਟ ਤੋਂ ਬਾਅਦ 7,240 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
11. Samsung On7 Pro ''ਤੇ 750 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਫੋਨ 9,240 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
