ਵਟਸਐਪ ਅਪਡੇਟ ''ਚ ਗੜਬੜੀ, ਤੇਜ਼ੀ ਨਾਲ ਖਤਮ ਹੋ ਰਹੀ ਇਨ੍ਹਾਂ ਸਮਾਰਟਫੋਨਸ ਦੀ ਬੈਟਰੀ

11/08/2019 6:41:48 PM

ਗੈਜੇਟ ਡੈਸਕ—ਜੇਕਰ ਤੁਹਾਡੇ ਕੋਲ ਵਨਪਲੱਸ ਜਾਂ ਸ਼ਾਓਮੀ ਦਾ ਸਮਾਰਟਫੋਨ ਹੈ ਅਤੇ ਤੁਸੀਂ ਆਪਣੇ ਮੈਸੇਜਿੰਗ ਪਲੇਟਫਾਰਮ ਵਟਸਐਪ ਦਾ ਲੇਟੈਸਟ ਅਪਡੇਟ ਇੰਸਟਾਲ ਕਰ ਲਿਆ ਹੈ ਤਾਂ ਤੁਹਾਨੂੰ ਜਲਦੀ ਬੈਟਰੀ ਖਤਮ ਹੋਣ ਵਰਗੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਯੂਜ਼ਰਸ ਨੇ ਸੋਸ਼ਲ ਸਾਈਟ Reddit, OnePlus ਫੋਰਮ ਅਤੇ ਗੂਗਲ ਪਲੇਅ ਸਟੋਰ 'ਤੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਡਿਵਾਈਸ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਹੈ। ਫੇਸਬੁੱਕ ਦੀ ਓਨਰਸ਼ਿਪ ਵਾਲੇ ਮੈਸੇਜਿੰਗ ਪਲੇਟਫਾਰਮ ਵੱਲੋਂ ਹੁਣ ਤਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਕਿ ਕਿਸ ਕਾਰਨ ਲੇਟੈਸਟ ਅਪਡੇਟ ਦਾ ਅਸਰ ਡਿਵਾਈਸੇਜ ਦੀ ਬੈਟਰੀ ਲਾਈਫ 'ਤੇ ਪਿਆ ਹੈ।

ਬੈਟਰੀ ਤੇਜ਼ੀ ਨਾਲ ਖਤਮ ਹੋਣ ਦਾ ਮਾਮਲਾ ਰਿਪੋਰਟਸ ਮੁਤਾਬਕ ਸਭ ਤੋਂ ਪਹਿਲਾਂ ਉਸ ਵੇਲੇ ਸਾਹਮਣੇ ਆਇਆ ਜਦ ਯੂਜ਼ਰਸ ਨੇ ਲੇਟੈਸਟ ਵਟਸਐਪ ਵਰਜ਼ਨ ਆਪਣੇ ਡਿਵਾਈਸ 'ਚ ਅਪਡੇਟ ਕੀਤਾ। ਵਟਸਐਪ ਵਰਜ਼ ਨੰਬਰ 2.19.308 ਅਪਡੇਟ ਹਾਲ ਹੀ 'ਚ ਯੂਜ਼ਰਸ ਲਈ ਆਇਆ ਹੈ। ਇਸ ਅਪਡੇਟ ਨਾਲ ਜੁੜਿਆ ਬੈਟਰੀ ਬਗ ਵਨਪਲੱਸ ਦੇ ਸਾਰੇ ਸਮਾਰਟਫੋਨਸ 'ਤੇ ਵੀ ਅਸਰ ਪਾ ਰਿਹਾ ਹੈ ਅਤੇ ਡਿਵਾਈਸੇਜ਼ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਹੈ। ਇਸ ਰੇਂਜ 'ਚ ਵਨਪਲੱਸ 7ਟੀ ਸੀਰੀਜ਼ ਦੇ ਡਿਵਾਈਸ ਵੀ ਸ਼ਾਮਲ ਹਨ ਜੋ ਐਂਡ੍ਰਾਇਡ 9.0 ਪਾਈ ਅਤੇ ਐਂਡ੍ਰਾਇਡ 10 ਓ.ਐੱਸ. 'ਤੇ ਕੰਮ ਕਰ ਰਹੇ ਹਨ।

ਯੂਜ਼ਰਸ ਨੇ ਕੀਤੀ ਸ਼ਿਕਾਇਤ
ਆਨਲਾਈਨ ਸ਼ੇਅਰ ਕੀਤੀ ਗਈ ਪੋਸਟਸ 'ਚ ਕਿਹਾ ਗਿਆ ਹੈ ਕਿ ਲੇਟਸੈਟ ਵਟਸਐਪ ਵਰਜ਼ਨ ਇੰਸਟਾਲ ਕਰਨ 'ਤੇ ਐਪ 40 ਫੀਸਦੀ ਤਕ ਜ਼ਿਆਦਾ ਡਿਵਾਈਸ ਦੀ ਬੈਟਰੀ ਇਸਤੇਮਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਹਮਣੇ ਆਇਆ ਹੈ ਕਿ ਬੈਕਗ੍ਰਾਊਂਡ ਪ੍ਰੋਸੈਸ ਲਿਮਿਟ ਕਰਨ ਦਾ ਅਸਰ ਵੀ ਬੈਟਰੀ ਡ੍ਰੈਨਿੰਗ 'ਤੇ ਨਹੀਂ ਪਿਆ ਅਤੇ ਇਹ ਸਮੱਸਿਆ ਖਤਮ ਨਹੀਂ ਹੋਈ। ਇਕ ਯੂਜ਼ਰ ਨੇ ਗੂਗਲ ਪਲੇਅ ਸਟੋਰ 'ਤੇ ਅਪਡੇਟ ਤੋਂ ਬਾਅਦ ਲਿਖਿਆ 'ਬੈਟਰੀ ਨਾਲ ਜੁੜੀ ਗੜਬੜੀ। ਆਖਿਰੀ ਅਪਡੇਟ ਤੋਂ ਬਾਅਦ ਹੀ ਵਟਸਐਪ ਦੀ ਬੈਕਗ੍ਰਾਊਂਡ ਐਕਟੀਵਿਟੀ ਇਸ ਤਰ੍ਹਾਂ ਬੈਟਰੀ ਇਸਤੇਮਾਲ ਕਰ ਰਹੀ ਹੈ ਜਿਵੇਂ ਇਹ ਕੋਈ ਫ੍ਰੀ ਕਪਕੇਕ ਹੋਵੇ।

ਜਲਦ ਫਿਕਸ ਦੀ ਉਮੀਦ
ਹੋਰ ਯੂਜ਼ਰ ਨੇ ਬੈਟਰੀ ਖਤਮ ਹੋਣ ਦੇ ਮਾਮਲੇ 'ਤੇ ਲਿਖਿਆ 'ਬੈਟਰੀ ਯੂਜ਼ਰ ਓਵਰਵਿਊ 'ਚ 2 ਘੰਟੇ 'ਚ ਹੀ 25 ਫੀਸਦੀ ਬੈਟਰੀ ਇਸਤੇਮਾਲ ਕੀਤੀ ਗਈ ਹੈ ਜਦਕਿ ਮੈਂ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਹੀ ਬੈਕਗ੍ਰਾਊਂਡ ਐਕਟੀਵਿਟੀ ਰਿਸਟਰਿਕਟ ਕਰ ਦਿੱਤੀ ਸੀ। ਫਿਲਹਾਲ ਇਸ ਮਾਮਲੇ 'ਤੇ ਮੈਸੇਜਿੰਗ ਐਪ ਵਟਸਐਪ ਜਾਂ ਫਿਰ ਦੋਵੇਂ ਸਮਾਰਟਫੋਨਸ ਬ੍ਰੈਂਡਸ ਵਨਪਲੱਸ ਅਤੇ ਸ਼ਾਓਮੀ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ। ਯੂਜ਼ਰਸ ਨੂੰ ਉਮੀਦ ਹੈ ਕਿ ਵਟਸਐਪ ਵੱਲੋਂ ਜਲਦ ਹੀ ਇਸ ਖਾਮੀ ਨੂੰ ਪੈਚ ਕਰ ਦਿੱਤਾ ਜਾਵੇਗਾ ਅਤੇ ਸਾਫਟਵੇਅਰ ਰਾਹੀਂ ਇਸ ਨੂੰ ਫਿਕਸ ਕੀਤਾ ਜਾ ਸਕਦਾ ਹੈ।


Karan Kumar

Content Editor

Related News