BSNL ਨੈੱਟਵਰਕ ਦੇ ਭਰੋਸੇ ਚੰਦਰਯਾਨ-3 ਕਰ ਰਿਹਾ ਵਿਗਿਆਨੀਆਂ ਨਾਲ ਗੱਲ, ਜੀਓ-ਏਅਰਟੈੱਲ ਨੇ ਨਹੀਂ ਦਿੱਤਾ ਸਾਥ
Wednesday, Sep 06, 2023 - 01:45 PM (IST)

ਗੈਜੇਟ ਡੈਸਕ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਚੰਦਰਯਾਨ-3 ਮਿਸ਼ਨ 'ਚ ਨੈੱਟਵਰਕ ਕੁਨੈਕਟੀਵਿਟੀ ਲਈ ਬੀ.ਐੱਸ.ਐੱਨ.ਐੱਲ. ਦਾ ਇਸਤੇਮਾਲ ਕੀਤਾ ਹੈ। ਜੀ ਹਾਂ ਜੀਓ ਜਾਂ ਏਅਰਟੈੱਲ ਨਹੀਂ ਸਗੋਂ ਉਹ ਬੀ.ਐੱਸ.ਐੱਨ.ਐੱਲ. ਹੀ ਹੈ ਜਿਸਨੇ ਚੰਦਰਯਾਨ-3 ਮਿਸ਼ਨ 'ਚ ਇਸਰੋ ਲਈ ਕੁਨੈਕਟੀਵਿਟੀ ਪ੍ਰਧਾਨ ਕੀਤੀ ਹੈ। ਭਾਰਤ ਲਈ ਚੰਦਰਯਾਨ-3 ਰਣਨੀਤਿਕ ਰੂਪ ਨਾਲ ਮਹੱਤਵਪੂਰਨ ਹੈ ਅਤੇ ਇਸਰੋ ਨੇ ਕੁਨੈਕਟੀਵਿਟੀ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਕਿਸੇ ਨਿੱਜੀ ਕੰਪਨੀ ਨੂੰ ਨਹੀਂ ਦਿੱਤੀ ਸਗੋਂ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨੂੰ ਦਿੱਤੀ। ਜਿਸਤੋਂ ਬਾਅਦ ਬੀ.ਐੱਸ.ਐੱਨ.ਐੱਲ. ਨੇ ਇਹ ਕੰਮ ਸਫਲਤਾਪੂਰਵਕ ਕੀਤਾ।
ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ
ਕੁਨੈਕਟੀਵਿਟੀ ਲਈ ਹੋਇਆ BSNL ਦਾ ਇਸਤੇਮਾਲ
ਇਸਰੋ ਟੈਲੀਕਮੈਟ੍ਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ISTRAC) ਨੇ ਹਾਲ ਹੀ 'ਚ ਚੰਦਰਯਾਨ-3 ਮਿਸ਼ਨ ਦੀ ਸਫਲ ਲੈਂਡਿੰਗ ਦੇ ਇਤਿਹਾਸਿਕ ਪਲ 'ਚ ਮਦਦ ਲਈ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦਾ ਧੰਨਵਾਦ ਕੀਤਾ ਹੈ।
ਟੈਰਾਕਾਮ ਦੇ ਮੈਨੇਜਰ, ਐੱਮ. ਹੇਮੰਤ ਕੁਮਾਰ ਨੇ ਬੀ.ਐੱਸ.ਐੱਨ.ਐੱਲ. ਕਰਨਾਟਕ ਸੀ.ਜੀ.ਐੱਮ. ਜੀ.ਆਰ. ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਮੈਂ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਚੰਦਰਯਾਨ-3 ਮਿਸ਼ਨ ਲਈ ਆਪਣਾ ਸਮਰਥਨ ਦਿੱਤਾ ਹੈ। ISTRAC ਇਸ ਤਰੀਕੇ ਦੀ ਪ੍ਰਸ਼ੰਸਾ ਕਰਦਾ ਹੈ। ਇਸ ਮਿਸ਼ਨ 'ਚ ਮਹੱਤਵਪੂਰਨ ਲਿੰਕ ਦੀ ਨਿਗਰਾਨੀ ਜਾਰੀ ਰੱਖੀ ਹੈ, ਜਿਸਨੇ ਚੰਦਰਯਾਨ-3 ਮਿਸ਼ਨ ਡਾਟਾ ਨੂੰ ਬੇਂਗਲੁਰੂ ਦੇ ਸੈਟੇਲਾਈਟ ਕੰਟਰੋਲ ਸੈਂਟਰ 'ਚ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ– iPhone 15 ਆਉਣ ਤੋਂ ਪਹਿਲਾਂ iPhone 13 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਆਫ਼ਰ
ਜ਼ਿਕਰਯੋਗ ਹੈ ਕਿ ਭਾਰਤ ਨੇ 23 ਅਗਸਤ ਨੂੰ ਚੰਦਰਮਾ 'ਤੇ ਚੰਦਰਯਾਨ-3 ਦੀ ਇਤਿਹਾਸਕ ਲੈਂਡਿੰਗ ਨਾਲ ਇਤਿਹਾਸ ਰਚਿਆ। ਚੰਦਰਯਾਨ-3 ਮਿਸ਼ਨ ਚੰਦਰਯਾਨ-2 ਦਾ ਅਗਲਾ ਪੜਾਅ ਹੈ, ਜੋ ਚੰਦਰਮਾ ਦੀ ਸਤ੍ਹਾ 'ਤੇ ਉਤਰਿਆ ਅਤੇ ਵਿਗਿਆਨਕ ਪ੍ਰਯੋਗ ਕੀਤੇ।
ਚੰਦਰਯਾਨ-3 ਮਿਸ਼ਨ ਨੇ 14 ਜੁਲਾਈ ਨੂੰ ਦੁਪਹਿਰ 2:35 ਵਜੇ ਸ਼੍ਰੀਹਰਿਕੋਟਾ ਕੇਂਦਰ ਤੋਂ ਉਡਾਣ ਭਰੀ ਅਤੇ ਯੋਜਨਾ ਅਨੁਸਾਰ 23 ਅਗਸਤ ਨੂੰ ਸ਼ਾਮ 6:04 ਵਜੇ ਚੰਦਰਮਾ 'ਤੇ ਸਫਲ ਲੈਂਡਿੰਗ ਕੀਤੀ। ਇਸ ਮਿਸ਼ਨ ਨਾਲ ਭਾਰਤ ਚੰਦਰਮਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ