ਕੀ Microsoft ਬੰਦ ਕਰ ਦਵੇਗੀ ਵਿੰਡੋਜ਼ ਸਮਾਰਟਫੋਨਾਂ ਦਾ ਨਿਰਮਾਣ !

Monday, Apr 25, 2016 - 01:40 PM (IST)

ਕੀ Microsoft ਬੰਦ ਕਰ ਦਵੇਗੀ ਵਿੰਡੋਜ਼ ਸਮਾਰਟਫੋਨਾਂ ਦਾ ਨਿਰਮਾਣ !

ਜਲੰਧਰ : ਸਭ ਨੂੰ ਪਤਾ ਹੈ ਕਿ ਮਾਈਕ੍ਰੋਸਾਫਟ ਸਮਾਰਟਫੋਨਾਂ ਦਾ ਨਿਰਮਾਣ ਕਰ ਰਿਹਾ ਹੈ ਪਰ ਹੋ ਸਕਦਾ ਹੈ ਕਿ ਬਹੁਤ ਜਲਦ ਮਾਈਕ੍ਰੋਸਾਫਟ ਵੱਲੋਂ ਸਮਾਰਟਫੋਨਾਂ ਦਾ ਨਿਕਮਾਣ ਬੰਦ ਕਰ ਦਿੱਤਾ ਜਾਵੇ। ਲਗਭਗ 2 ਸਾਲ ਪਹਿਲਾਂ ਮਾਈਕ੍ਰੋਸਾਫਟ ਵੱਲੋਂ ਨੋਕੀਆ ਨੂੰ ਖਰੀਦ ਕੇ ਆਪਣੇ ਸਮਾਰਫੋਨਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਮਾਈਕ੍ਰੋਸਾਫਟ ਦਾ ਤਰੀਕਾ ਗੂਗਲ ਵਰਗਾ ਹੀ ਸੀ ਕਿ ਇਕ ਮੋਬਾਈਲ ਆਪ੍ਰੇਟਿੰਗ ਸਿਸਟਮ ਤਿਆਰ ਕੀਤਾ ਜਾਵੇ ਤੇ ਉਸ ਨੂੰ ਲਾਈਸੈਂਸਡ ਸਮਾਰਟਫੋਨਾਂ ਨੂੰ ਵੇਚਿਆ ਜਾਵੇ ਜਿਵੇਂ ਕਿ ਸੈਮਸੰਗ, ਨੋਕੀਆ ਆਦਿ। 

 

ਪਹਿਲਾਂ ਹਰ ਕੋਈ ਨੋਕੀਆ ਦੇ ਫੋਨ ਖਰੀਦਦਾ ਸੀ ਪਰ ਉਹ ਪੁਰਾਨੀਆਂ ਗੱਲਾਂ ਹਨ ਤੇ ਹੁਣ ਮਾਈਕ੍ਰੋਸਾਫਟ ਨੇ ਖੁਸਾਲਾ ਕੀਤਾ ਹੈ ਕਿ 31 ਮਾਰਚ ਦੀ ਕਲੋਜ਼ਿੰਗ ''ਚ ਆਖਿਰੀ ਤਿਮਾਹੀ ''ਚ 2.3 ਮਿਲੀਅਨ ਮੋਬਾਈਲ ਪੂਰੀ ਦੁਨੀਆ ''ਚ ਵੇਚੇ ਗਏ ਹਨ, ਜਿਸ ਹਿਸਾਬ ਨਾਲ 26,000 ਫੋਨ ਪ੍ਰਤੀ ਦਿਨ ਉਥੇ ਹੀ ਜਨਰਲ ਮੋਟਰਜ਼ ਦੀਆਂ ਵਿਕੀਆਂ ਗੱਡੀਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਈਕ੍ਰੋਸਾਫਟ ਦਾ ਸਮਾਰਟਫੋਨਾਂ ਦਾ ਨਿਰਮਾਣ ਬੰਦ ਕਰਨ ਦਾ ਫੈਸਲਾ ਸਹੀ ਹੋ ਸਕਦਾ ਹੈ। 

 

ਵਿੰਡੋਜ਼ ਫੋਨ ਐਪਸ ਤੋਂ ਜਨਰੇਟ ਹੋਣ ਵਾਲਾ ਰੈਵੀਨਿਊ ਬਹੁਤ ਘਟ ਹੈ, ਜਿਸ ਕਰਕੇ ਇਸ ਪਲੈਟਫੋਰਮ ਲਈ ਐਪਸ ਵੀ ਬਹੁਤ ਘਟ ਬਣਦੀਆਂ ਹਨ। ਇਹ ਵੀ ਇਕ ਵੱਡਾ ਕਾਰਨ ਹੈ ਕਿ ਵਿੰਡੋਜ਼ ਸਮਾਰਟਫੋਨਾਂ ਦੀ ਗਿਣਦੀ 4 ਫੀਸਦੀ ਤੋਂ ਵੀ ਘੱਟ ਹੈ।


Related News