ਕੀ ਐਪਲ ਬਦਲ ਰਹੀ ਏ ਓ. ਐੱਸ. ਐਕਸ ਦਾ ਨਾਂ

Saturday, Apr 16, 2016 - 02:08 PM (IST)

ਕੀ ਐਪਲ ਬਦਲ ਰਹੀ ਏ ਓ. ਐੱਸ. ਐਕਸ ਦਾ ਨਾਂ

ਐਪਲ ਦੀ ਵੈੱਬਸਾਈਟ ''ਤੇ ਮਿਲੇ ਇਸ ਦੇ ਹਿੰਟ

ਜਲੰਧਰ : ਬੀਤੇ ਸ਼ੁੱਕਰਵਾਰ ਐਪਲ ਦੀ ਵੈੱਬਸਾਈਟ ''ਤੇ ਕਈ ਅਪਡੇਟਾਂ ਬਾਰੇ ਦੱਸਿਆ ਗਿਆ ਸੀ। ਇਸ ਦੇ ਨਾਲ ਅਰਥ ਡੇਅ 2016 ਨਾਲ ਸਬੰਧਿਰ ਹੋ ਰਹੇ ਕੰਮਾਂ ਬਾਰੇ ਵੀ ਮੈਂਸ਼ਨ ਕੀਤਾ ਗਿਆ ਸੀ। ਸਾਈਟ ''ਤੇ ਜਿਸ ਗੱਲ ਨੂੰ ਬ੍ਰੀਫਲੀ ਦੱਸਿਆ ਗਿਆ ਸੀ ਉਹ ਸੀ ਐਪਲ ਦੇ ਡੈਸਕਟਾਪ ਤੇ ਲੈਪਟਾਪ ਆਪ੍ਰੇਟਿੰਗ ਸਿਸਟਮ ਦੇ ਨਾਂ ਨੂੰ ਬਦਲੇ ਜਾਣ ਦੀਆਂ ਅਫਵਾਹਾਂ ਬਾਰੇ। ਕਿਹਾ ਇਹ ਜਾ ਰਿਹਾ ਸੀ ਕਿ ਓ. ਐੱਸ. ਐਕਸ ਦਾ ਨਾਂ ਬਦਲ ਕੇ ਮੈਕ ਓ. ਐੱਸ. ਰੱਖਿਆ ਜਾ ਰਿਹਾ ਹੈ। 

 

ਦੱਸ ਦਈਏ ਕਿ ਓ. ਐੱਸ. ਦਾ ਨਾਂ ਅਜੇ ਓ. ਐੱਸ. ਐਕਸ ਹੀ ਹੈ। ਇਹ ਅਫਵਾਹ ਇਸ ਕਰਕੇ ਮਾਰਕੀਟ ''ਚ ਆਈ ਕਿਉਂਕਿ ਪਿਛਲੇ ਮਹੀਨੇ ਡਿਵੈੱਲਪਰਾਂ ਦੀ ਇਕ ਟੀਮ ਓ. ਐੱਸ. ਦੇ ਨਵੇਂ ਫ੍ਰੇਮ ਵਰਕ 10.11.4 ''ਤੇ ਕੰਮ ਕਰ ਰਹੀ ਸੀ ਤੇ ਇਸੇ ਦੌਰਾਨ ਮੈਕ ਓ. ਐੱਸ. ਨਾਂ ਇਕ ਫਾਈਲ ਨੇਮ ਤੇ ਕੋਡ ਦੇ ਰੂਪ ''ਚ ਸਾਹਮਣੇ ਆਇਆ। ਇਸ ਤੋਂ ਬਾਅਦ ਐਪਲ ਵੱਲੋਂ ਲਿੱਖਿਆ ਗਿਆ ''''ਰੋਜ਼ ਦੀ ਵਰਤੋਂ ਲਈ ਹਰ ਕਿਸੇ ਲਈ ਹਰ ਤਰ੍ਹਾਂ ਦਾ ਪ੍ਰਾਡਕਟ ਹੈ। ਸਾਲਾਂ ਤੋਂ ਲੋਕ ਇਨ੍ਹਾਂ ਨੂੰ ਵਰਤ ਰਹੇ ਹਨ, ਜੇ ਗੱਲ ਹੋਵੇ ਪਹਿਲੇ ਗਾਹਕਾਂ ਦੀ ਤਾਂ 4 ਸਾਲ ਮੈਕ ਓ. ਐੱਸ. ਤੇ ਟੀ. ਵੀ. ਓ. ਐੱਸ. ਡਿਵਾਈਜ਼ਾਂ ਤੇ 3 ਸਾਲ ਆਈ. ਓ. ਐੱਸ. ਤੇ ਵਾਚ ਓ. ਐੱਸ. ਡਿਵਾਈਜ਼ਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

 

ਜ਼ਿਕਰਯੋਗ ਹੈ ਕਿ 2001 ''ਚ ਓ. ਐੱਸ. ਐਕਸ ਦੀ ਸ਼ੁਰੂਆਤ ਹੋਈ ਸੀ ਤੇ ਉਸੇ ਸਾਲ ਐਪਲ ਨੇ ਮੈਕ ਓ. ਐੱਸ. 9 ਨੂੰ ਡਿਸਕੰਟੀਨਿਊ ਕੀਤਾ ਸੀ। ਅਜੇ ਤੱਕ ਐਪਲ ਨੇ ਆਫੀਸ਼ੀਅਲਈ ਕੁਝ ਨਹੀਂ ਕਿਹਾ ਪਰ ਇਸ ਸਾਲ ਹੋਣ ਵਾਲੀ ਐਪਲ ਵਰਲਡ ਵਾਈਡ ਡਿਵੈੱਲਪਰਜ਼ ਕਾਨਫਰੰਸ ''ਚ ਓ. ਐੱਸ. ਐਕਸ ਦੇ ਨਾਂ ਦੇ ਆਫਿਸ਼ੀਅਲੀ ਚੇਂਜ ਹੋਣ ਦੀ ਆਸ ਲਗਾਈ ਜਾ ਰਹੀ ਹੈ।


Related News