ਸਭ ਤੋਂ ਸਸਤਾ OIS ਕੈਮਰੇ ਵਾਲਾ ਫੋਨ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
Tuesday, Mar 21, 2023 - 02:04 PM (IST)
ਗੈਜੇਟ ਡੈਸਕ- ਆਈਕਿਊ ਨੇ ਆਪਣੇ ਨਵੇਂ ਕਿਫਾਇਤੀ ਸਮਾਰਟਫੋਨ iQOO Z7 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 20 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ ਨਾਲ ਆਪਟੀਕਲ ਇਮੇਜ ਸਟੇਬਿਲਾਈਜੇਸ਼ਨ ਯਾਨੀ OIS ਦਾ ਸਪੋਰਟ ਦਿੱਤਾ ਗਿਆ ਹੈ। ਉੱਥੇ ਹੀ ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 920 5ਜੀ ਪ੍ਰੋਸੈਸਰ ਅਤੇ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਫੋਨ 'ਚ ਐਮੋਲੇਡ ਡਿਸਪਲੇਅ ਅਤੇ 8 ਜੀ.ਬੀ. ਰੈਮ+128 ਜੀ.ਬੀ. ਤਕ ਸਟੋਰੇਜ ਮਿਲਦੀ ਹੈ।
iQOO Z7 5G ਦੀ ਕੀਮਤ
ਫੋਨ ਨੂੰ ਭਾਰਤ 'ਚ ਦੋ ਰੰਗਾਂ- ਨਾਰਵੇ ਬਲਿਊ ਅਤੇ ਪੈਸੀਫਿਕ ਨਾਈਟ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੋ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀਕੀਮਤ 19,999 ਰੁਪਏ ਰੱਖੀ ਗਈ ਹੈ। ਫੋਨ ਨੂੰ ਐਮਾਜ਼ੋਨ ਇੰਡੀਆ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੇ ਨਾਲ ਕੰਪਨੀ ਲਾਂਚਿੰਗ ਆਫਰ ਦੇ ਰੂਪ 'ਚ ਵਿਸ਼ੇਸ਼ ਬੈਂਕ ਆਫਰਜ਼ ਵੀ ਦੇ ਰਹੀ ਹੈ। ਆਫਰਜ਼ ਤਹਿਤ ਫੋਨ ਨੂੰ 17,499 ਰੁਪਏ ਅਤੇ 18,499 ਰੁਪਏ 'ਚ ਖਰੀਦਿਆ ਜਾ ਸਕੇਗਾ।
iQOO Z7 5G ਦੇ ਫੀਚਰਜ਼
ਫੋਨ 'ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲਦੀ ਹੈ, ਜੋ ਕਿ (2400 x 1080) ਰੈਜ਼ੋਲਿਊਸ਼ਨ, 90Hz ਰਿਫ੍ਰੈਸ਼ ਰੇਟ ਅਤੇ ਐਡਜਸਟੇਬਲ ਟੱਟ ਸੈਂਪਲਿੰਗ ਰੇਟ 360Hz ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ 412ppi ਪਿਕਸਲ ਡੈਨਸਿਟੀ ਅਤੇ ਕੈਪੇਸੀਟਿਵ ਮਲਟੀ-ਟੱਚ ਫੀਚਰ ਮਿਲਦਾ ਹੈ।
ਫੋਨ 'ਚ ਐਂਡਰਾਇਡ 13 ਆਧਾਰਿਤ ਫਨਟਚ ਓ.ਐੱਸ. 13 ਆਊਟ-ਆਫ-ਦਿ-ਬਾਕਸ ਮਿਲਦਾ ਹੈ। ਫੋਨ 'ਚ ਆਕਟਾ ਕੋਰ ਮੀਡੀਆਟੈੱਕ ਡਾਈਮੈਂਸ਼ਨ 920 ਪ੍ਰੋਸੈਸਰ ਅਤੇ ਮਾਲੀ ਜੀ68 ਜੀ.ਪੀ.ਯੂ. ਦਾ ਸਪੋਰਟ ਮਿਲਦਾ ਹੈ। ਫੋਨ 'ਚ 8 ਜੀਬੀ. ਤਕ LPDDR4X ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ 'ਚ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਮਿਲਦਾ ਹੈ। ਪ੍ਰਾਈਮਰੀ ਕੈਮਰੇ ਦੇ ਨਾਲ ਆਪਟੀਕਲ ਇਮੇਜ ਸਟੇਬਿਲਾਈਜੇਸ਼ਨ ਦਾ ਸਪੋਰਟ ਹੈ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਡੈਪਥ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਫੋਨ 'ਚ 4,500mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਲੀ 44 ਵਾਟ ਦਾ ਚਾਰਜਰ ਮਿਲਦਾ ਹੈ। ਫੋਨ 'ਚ ਕੁਨੈਕਟੀਵਿਟੀ ਲਈ ਵਾਈ-ਫਾਈ 6, ਬਲੂਟੁੱਥ v5.2, ਜੀ.ਪੀ.ਐੱਸ., 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਸਟ ਮਿਲਦਾ ਹੈ।