Dimensity 8200 ਪ੍ਰੋਸੈਸਰ ਨਾਲ ਪਹਿਲਾ ਫੋਨ ਲਾਂਚ, 120W ਦੀ ਚਾਰਜਿੰਗ ਦਾ ਵੀ ਹੈ ਸਪੋਰਟ

Friday, Feb 17, 2023 - 02:41 PM (IST)

Dimensity 8200 ਪ੍ਰੋਸੈਸਰ ਨਾਲ ਪਹਿਲਾ ਫੋਨ ਲਾਂਚ, 120W ਦੀ ਚਾਰਜਿੰਗ ਦਾ ਵੀ ਹੈ ਸਪੋਰਟ

ਗੈਜੇਟ ਡੈਸਕ- iQoo ਇੰਡੀਆ ਨੇ ਆਪਣੇ ਨਵੇਂ ਫੋਨ iQoo Neo 7 5G ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਹੈ। ਨਵਾਂ ਫੋਨ ਪਿਛਲੇ ਸਾਲ ਲਾਂਚ ਹੋਏ iQoo Neo 6 ਦਾ ਅਪਗ੍ਰੇਡਿਡ ਵਰਜ਼ਨ ਹੈ। iQoo Neo 7 5G ਮੀਡੀਆਟੈੱਕ ਡਾਈਮੈਂਸਿਟੀ 8200 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਹ ਇਸ ਪ੍ਰੋਸੈਸਰ ਨਾਲ ਭਾਰਤ 'ਚ ਆਉਣ ਵਾਲਾ ਪਹਿਲਾ ਫੋਨ ਹੈ। iQoo Neo 7 5G 'ਚ 120 ਵਾਟ ਦੀ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ ਜਿਸ ਨੂੰ ਲੈਕੇ 10 ਮਿੰਟਾਂ 'ਚ 50 ਫੀਸਦੀ ਚਾਰਜਿੰਗ ਦਾ ਦਾਅਵਾ ਕੀਤਾ ਗਿਆ ਹੈ। 

iQoo Neo 7 5G ਦੀ ਕੀਮਤ

iQoo Neo 7 5G ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਇਸ ਕੀਮਤ 'ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉੱਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 33,999 ਰੁਪਏ ਰੱਖੀ ਗਈ ਹੈ। iQoo Neo 7 5G ਨੂੰ ਫ੍ਰੋਸਟ ਬਲਿਊ ਅਤੇ ਇੰਟਰਸਟੇਲਰ ਬਲੈਕ ਸ਼ੇਡਸ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਵਿਕਰੀ ਐਮਾਜ਼ੋਨ ਇੰਡੀਆ 'ਤੇ ਸ਼ੁਰੂ ਹੋ ਚੁੱਕੀ ਹੈ। ਲਾਂਚਿੰਗ ਆਫਰ ਤਹਿਤ ICICI, HDFC ਅਤੇ SBI ਬੈਂਕ ਦੇ ਕਾਰਡ ਰਾਹੀਂ ਭੁਗਤਾਨ ਕਰਨ 'ਤੇ 1,500 ਰੁਪਏ ਦੀ ਛੋਟ ਮਿਲੇਗੀ। ਫੋਨ ਦੇ ਨਾਲ 2,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। 

iQoo Neo 7 5G ਦੇ ਫੀਚਰਜ਼

iQoo Neo 7 5G 'ਚ ਐਂਡਰਾਇਡ 13 ਆਧਾਰਿਤ Funtouch OS 13 ਹੈ। ਇਸ ਤੋਂ ਇਲਾਵਾ ਇਸ ਫੋਨ 'ਚ 6.78 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ। ਫੋਨ 'ਚ 4nm ਦਾ ਮੀਡੀਆਟੈੱਕ ਡਾਈਮੈਂਸਿਟੀ 8200 5ਜੀ ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Mali G610 ਜੀ.ਪੀ.ਯੂ., 12 ਜੀ.ਬੀ. ਤਕ LPDDR5 ਰੈਮ ਅਤੇ 8 ਜੀ.ਬੀ. ਤਕ ਵਰਚੁਅਲ ਰੈਮ ਹੈ। ਫੋਨ 'ਚ 256 ਜੀ.ਬੀ. ਤਕ ਦੀ ਸਟੋਰੇਜ ਹੈ। ਗੇਮਿੰਗ ਲਈ ਫੋਨ 'ਚ ਗ੍ਰੇਫਾਈਟ 3ਡੀ ਕੂਲਿੰਗ ਸਿਸਟਮ ਹੈ। 

iQoo Neo 7 5G 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਇਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ 2 ਮੈਗਾਪਿਕਸਲ ਦਾ ਲੈੱਨਜ਼ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਮੈਕ੍ਰੋ ਅਤੇ ਵੀ-ਲਾਗ ਸਮੇਤ ਕਈ ਫੀਚਰਜ਼ ਮਿਲਣਗੇ। ਕੈਮਰੇ ਦੇ ਨਾਲ ਨਾਈਟ ਮੋਡ ਵੀ ਹੈ। 

ਕੁਨੈਕਟੀਵਿਟੀ ਲਈ ਫੋਨ 'ਚ 5G, Wi-Fi, ਬਲੂਟੁੱਥ, OTG, NFC, GPS ਅਤੇ USB Type-C ਦਾ ਸਪੋਰਟ ਹੈ। ਫੋਨ 'ਚ ਇਨਫ੍ਰਾਰੈੱਡ ਰਿਮੋਟ ਕੰਟਰੋਲ ਵੀ ਹੈ। ਇਸ ਵਿਚ ਇਨ-ਡਿਸਿਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। iQoo ਨੇ ਆਪਣੇ ਇਸ ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 120 ਵਾਟ ਦੀ ਫਾਸਟ ਚਾਰਜਿੰਗ ਹੈ। 


author

Rakesh

Content Editor

Related News