ਆਈਫੋਨ ਨੂੰ ਚਲਾਉਣਾ ਹੋਵੇਗਾ ਹੋਰ ਵੀ ਆਸਾਨ

Sunday, Sep 04, 2016 - 07:30 PM (IST)

ਆਈਫੋਨ ਨੂੰ ਚਲਾਉਣਾ ਹੋਵੇਗਾ ਹੋਰ ਵੀ ਆਸਾਨ

ਜਲੰਧਰ : ਐਪਲ ਨੇ ਡਬਲਯੂ. ਡਬਲਿਯੂ. ਡੀ. ਸੀ. ਕਾਨਫ੍ਰੈਂਸ ਵਿਚ ਨਵੇਂ ਆਪ੍ਰੇਟਿੰਗ ਸਿਸਟਮ ਨੂੰ ਪੇਸ਼ ਕੀਤਾ ਸੀ ਅਤੇ ਹੁਣ ਐਪਲ ਨੇ ਇਸ ਬਾਰੇ ਵਿਚ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਆਈ. ਓ. ਐੱਸ. 10 ਦੇ ਨਾਲ ਕੀ-ਕੀ ਕਰ ਸੱਕਦੇ ਹੋ। ਆਈ. ਓ. ਐੱਸ. 10 ਵਿਚ ਸਿਰੀ ਦੀ ਮਦਦ ਨਾਲ ਆਈਫੋਨ ਨੂੰ ਇਸਤੇਮਾਲ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਪਹਿਲੀ ਵਾਰ ਯੂਜ਼ਰਜ਼ ਵੁਆਇਸ ਅਸਿਸਟੈਂਟ ਸਿਰੀ ਦੀ ਮਦਦ ਨਾਲ ਥਰਡ ਪਾਰਟੀ ਐਪਸ ਨੂੰ ਵੀ ਕੰਟ੍ਰੋਲ ਕਰ ਸਕਨਗੇ। ਉਦਾਹਰਣ ਦੇ ਤੌਰ ''ਤੇ ਲਿੰਕਡਇਨ ਅਤੇ ਵਟਸਐਪ ਜਿਹੇ ਐਪਸ ਸਿਰੀ ਦੇ ਨਾਲ ਕੰਮ ਕਰਨਗੇ।

 

ਫਿਲਹਾਲ ਆਈ. ਓ. ਐੱਸ. 10 ਯੂਨੀਵਰਸਲ ਸਾਲਿਊਸ਼ਨ ਨਹੀਂ ਹੈ ਅਤੇ ਐਪ ਸਟੋਰ ਵਿਚ ਦਿੱਤੇ ਗਏ ਸਾਰੇ ਐਪਸ ਸਿਰੀ ਦੇ ਨਾਲ ਕੰਮ ਨਹੀਂ ਕਰ ਕਰਨਗੇ। ਹਾਲਾਂਕਿ ਥਰਡ ਪਾਰਟੀ ਐਪਸ ਵਿਚ ਰਾਈਡ ਬੁਕਿੰਗਸ, ਮੈਸੇਜ, ਸਰਚ, ਪੇਮੈਂਟ, Vo9P ਕਾਲਿੰਗ ਅਤੇ ਵਰਕ-ਆਊਟ ਕੈਟਾਗਿਰੀ ਦੀਆਂ ਐਪਸ ਹੀ ਕੰਮ ਕਰਨਗੇ।

 

ਐਪਲ ਨੇ ਪਰਸਨ-ਟੂ-ਪਰਸਨ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਹੈ। ਉਦਾਹਰਣ ਦੇ ਤੌਰ ''ਤੇ Mon੍ਰo ਬੈਂਕ ਦੇ ਕਸਟਮਰ ਕਿਸੇ ਨੂੰ ਸਿਰੀ ਦੀ ਮਦਦ ਨਾਲ ਪੈਸੇ ਸੈਂਡ ਕਰ ਸਕਣਗੇ। ਜ਼ਿਕਰਯੋਗ ਹੈ ਕਿ ਐਪਲ 7 ਸਿਤੰਬਰ ਨੂੰ ਇਕ ਇਵੈਂਟ ਕਰਨ ਵਾਲਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਇਵੈਂਟ ਵਿਚ ਆਈਫੋਨ 7 ਨੂੰ ਲਾਂਚ ਕੀਤਾ ਜਾਵੇਗਾ ਅਤੇ ਆਈਫੋਨ 7 ਵਿਚ ਆਈ. ਓ. ਐੱਸ. 10 ਪ੍ਰੀ ਇੰਸਟਾਲ ਮਿਲੇਗਾ।


Related News