ਐਪਲ ਆਈਫੋਨ ''ਚ ਆ ਗਈ ਅਜੀਬੋਗਰੀਬ ਸਮੱਸਿਆ, ਹਰੇ ਰੰਗ ਦੀ ਦਿਖਣ ਲੱਗੀ ਸਕੀਰਨ!

06/08/2020 1:27:07 AM

ਗੈਜੇਟ ਡੈਸਕ—ਜੇਕਰ ਤੁਸੀਂ ਐਪਲ ਆਈਫੋਨ ਦਾ ਇਸਤੇਮਾਲ ਕਰਦੇ ਹੋ ਅਤੇ ਇਸ ਦੀ ਸਕਰੀਨ 'ਤੇ ਤੁਹਾਨੂੰ ਹਰਾ ਰੰਗ ਦਿਖਾਉਣ ਲੱਗਿਆ ਹੈ ਤਾਂ ਤੁਸੀਂ ਇਕੱਲੇ ਨਹੀਂ ਹੋ ਜੋ ਇਸ ਸਮੱਸਿਆ ਨਾਲ ਜੂਝ ਰਹੇ ਹਨ। ਬਹੁਤ ਸਾਰੇ ਆਈਫੋਨ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਆਈਫੋਨ ਅਨਲਾਕ ਕਰਨ 'ਤੇ ਆਈਫੋਨ ਦੀ ਡਿਸਪਲੇਅ 'ਤੇ ਹਲਕਾ ਹਰੇ ਰੰਗ ਦਾ ਸ਼ੇਡ ਨਜ਼ਰ ਆਉਂਦਾ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਲੇਟੈਸਟ ਆਈਫੋਨ ਸੀਰੀਜ਼ ਹੀ ਨਹੀਂ ਬਲਕਿ ਪੁਰਾਣੇ ਆਈ.ਓ.ਐੱਸ. ਡਿਵਾਈਸਿਸ 'ਚ ਵੀ ਇਹ ਸੱਮਸਿਆ ਦੇਖਣ ਨੂੰ ਮਿਲੀ ਹੈ। ਜ਼ਿਆਦਾਤਰ ਆਈਫੋਨ 11, 11 ਪ੍ਰੋ ਅਤੇ 11 ਪ੍ਰੋ ਮੈਕਸ ਮਾਡਲਸ 'ਚ ਇਹ ਦਿੱਕਤ ਸਾਹਮਣੇ ਆਈ ਹੈ। ਉੱਥੇ, ਕੁਝ ਆਈਫੋਨ ਐਕਸ ਅਤੇ ਆਈਫੋਨ ਐਕਸ.ਐੱਸ. ਯੂਜ਼ਰਸ ਨੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ।

ਕੀ ਕਹਿਣਾ ਹੈ ਯੂਜ਼ਰਸ ਦਾ
ਇਸ ਸਮੱਸਿਆ ਨੂੰ ਲੈ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਡਿਸਪਲੇਅ ਨਾਲ ਜੁੜੀ ਇਹ ਖਾਮੀ iOS 13.4.1 ਅਪਡੇਟ ਨਾਲ ਜੁੜੀ ਹੈ। MacRumors  ਮੁਤਾਬਕ ਆਈ.ਓ.ਐੱਸ. ਦੇ 13.4.1, iOS 13.5 ਅਤੇ  iOS 13.5.1 ਵਰਜ਼ਨਸ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਹਨ।

ਇਕ ਯੂਜ਼ਰ ਨੇ MacRumors ਫੋਰਮ 'ਤੇ ਲਿਖਿਆ ਹੈ ਕਿ ਜਦ ਉਹ ਆਪਣਾ ਆਈਫੋਨ 11 ਪ੍ਰੋ ਅਨਲਾਕ ਕਰਦਾ ਹੈ ਤਾਂ 25 ਫੀਸਦੀ ਵਾਰ ਉਸ ਨੂੰ ਸਕਰੀਨ 'ਤੇ ਹਰੇ ਰੰਗ ਦਾ ਟਿੰਟ ਦਿਖਾਈ ਦਿੰਦਾ ਹੈ ਅਤੇ ਕਰੀਬ 3 ਸੈਕਿੰਡ ਬਾਅਦ ਇਹ ਨਾਰਮਲ ਹੋ ਜਾਂਦਾ ਹੈ। ਫਿਲਹਾਲ ਐਪਲ ਨੇ ਇਸ ਸਮੱਸਿਆ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


Karan Kumar

Content Editor

Related News