ਭਾਰਤ ''ਚ ਨਹੀਂ ਦਿਖਿਆ iPhone SE ਦਾ ਕ੍ਰੇਜ਼

Saturday, Apr 09, 2016 - 02:19 PM (IST)

ਭਾਰਤ ''ਚ ਨਹੀਂ ਦਿਖਿਆ iPhone SE ਦਾ ਕ੍ਰੇਜ਼

ਪਹਿਲੇ ਦਿਨ ਬੇਹੱਦ ਘੱਟ ਰਹੀ iPhone SE ਦੀ ਵਿਕਰੀ, ਦਿੱਤੀ ਕੈਸ਼ਬੈਕ ਆਫਰ

ਜਲੰਧਰ— ਐਪਲ ਆਪਣੇ ਆਈਫੋਨਸ ਨੂੰ ਲੈ ਕੇ ਹਮੇਸ਼ਾ ਚਰਚਾ ''ਚ ਰਹਿੰਦੀ ਹੈ। ਹੁਣ ਤੱਕ ਐਪਲ ਵੱਲੋਂ ਪੇਸ਼ ਕੀਤੇ ਗਏ ਸਾਰੇ ਆਈਫੋਨਸ ਨੂੰ ਲੈ ਕੇ ਲੋਕਾਂ ''ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਰਿਹਾ ਹੈ। ਐਪਲ ਦਾ ਆਈਫੋਨ ਐੱਸ.ਈ. ਭਾਰਤ ''ਚ ਫਲਾਪ ਹੋ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤ ''ਚ ਲਾਂਚ ਹੋਏ ਨਵੇਂ ਆਈਫੋਨ ਐੱਸ.ਈ. ਦੀ ਪਹਿਲੇ ਦਿਨ ਦੀ ਡਿਮਾਂਡ ਬੇਹੱਦ ਘੱਟ ਰਹੀ। ਟੀ.ਓ.ਆਈ. ਦੀ ਰਿਪੋਰਟ ''ਚ ਐਪਲ ਦੇ ਮੁੱਖ ਭਾਈਵਾਲਾਂ ਮੁਤਾਬਕ ਨਵੀਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ''ਚ ਸਿਰਫ 2,000 ਯੁਨਿਟ ਹੀ ਉਪਲੱਬਧ ਸਨ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਗਲੈਕਸੀ ਐੱਸ7 ਦੇ ਪਹਿਲੀ ਮਹੀਨੇ ''ਚ 60,000 ਯੁਨਿਟ ਵਿਕੇ ਹਨ। 

ਘੱਟ ਪ੍ਰੀ-ਆਰਡਰ ਬੁਕਿੰਗਸ ਕਾਰਨ ਡਿਸਟੀਬਿਊਟਰਾਂ ਨੇ ਪਹਿਲੇ ਦਿਨ ਹੀ ਕ੍ਰੈਡਿਟ ਕਾਰਡ ''ਤੇ ਕੈਸ਼ਬੈਕ ਦੀ ਆਫਰ ਪੇਸ਼ ਕਰ ਦਿੱਤੀ। ਚਾਰ ਮੁੱਖ ਵਪਾਰਕ ਅਧਿਕਾਰੀਆਂ ਮੁਤਾਬਕ ਆਈਫੋਨ ਐੱਸ.ਈ. ਦੀ ਡਿਮਾਂਡ ਇਸ ਲਈ ਘੱਟ ਹੈ ਕਿਉਂਕਿ ਇਸ ਦੀ ਸਕ੍ਰੀਨ 4-ਇੰਚ ਦੀ ਹੈ ਅਤੇ ਕੀਮਤ ਜ਼ਿਆਦਾ ਹੈ। 

ਭਾਰਤ ''ਚ ਆਈਫੋਨ ਐੱਸ.ਈ. ਦੇ 16ਜੀ.ਬੀ. ਵੇਰੀਅੰਟ ਦੀ ਕੀਮਤ 39,000 ਰੁਪਏ ਅਤੇ 64ਜੀ.ਬੀ. ਵੇਰੀਅੰਟ ਦੀ ਕੀਮਤ 49,000 ਰੁਪਏ ਹੈ ਜੋ ਅਮਰੀਕੀ ਬਾਜ਼ਾਰ ਦੇ ਹਿਸਾਬ ਨਾਲ 40 ਫੀਸਦੀ ਜ਼ਿਆਦਾ ਹੈ।


Related News