5G ਸਪੋਰਟ ਨਾਲ ਲਾਂਚ ਹੋਵੇਗਾ ਐਪਲ ਦਾ ਬਜਟ iPhone SE 3

Friday, Oct 22, 2021 - 06:07 PM (IST)

5G ਸਪੋਰਟ ਨਾਲ ਲਾਂਚ ਹੋਵੇਗਾ ਐਪਲ ਦਾ ਬਜਟ iPhone SE 3

ਗੈਜੇਟ ਡੈਸਕ– ਐਪਲ ਲੰਬੇ ਸਮੇਂ ਤੋਂ ਆਈਫੋਨ ਐੱਸ.ਈ. 2020 ਦੇ ਲਾਈਨਅਪ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ। ਆਈਫੋਨ ਐੱਸ.ਈ. 2020 ਦੇ ਫਾਲੋਅਪ ਨੂੰ ਆਈਫੋਨ ਐੱਸ.ਈ. 3 ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਆਈਫੋਨ ਐੱਸ.ਈ. 3 ਦੇ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਸੀ ਪਰ ਕਿਸੇ ਕਾਰਨ ਕਰਕੇ ਅਜਿਹਾ ਨਹੀਂ ਹੋ ਸਕਿਆ। ਇਕ ਨਵੀਂ ਰਿਪੋਰਟ ਮੁਤਾਬਕ, ਆਈਫੋਨ ਐੱਸ.ਈ 3 ਅਗਲੇ ਹਫਤੇ ਵਸੰਤ ’ਚ ਲਾਂਚ ਹੋਵੇਗਾ, ਜਿਸ ਦਾ ਮਤਲਬ ਹੈ ਮਾਰਚ ਅਤੇ ਜੂਨ ’ਚ। ਕੁਝ ਹੋਰ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਆਈਫੋਨ ਐੱਸ.ਈ. 3 ਮਾਰਚ ਅਤੇ ਅਪ੍ਰੈਲ ’ਚ ਰਿਲੀਜ਼ ਹੋਵੇਗਾ, ਜੋ ਕਿ ਲਗਭਗ ਉਹੀ ਸਮਾਂ ਹੈ ਜਦੋਂ ਆਈਫੋਨ ਐੱਸ.ਈ. 2020 ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਅਪਕਮਿੰਗ ਆਈਫੋਨ ਦੇ ਕੁਝ ਲੀਕ ਫੀਚਰਜ਼ ਵੀ ਸਾਹਮਣੇ ਆਏ ਹਨ ਜਿਸ ਵਿਚ 5ਜੀ ਸਪੋਰਟ ਸ਼ਾਮਲ ਹੈ। 

ਆਈਫੋਨ ਐੱਸ.ਈ. 3 ਦੇ ਲੀਕ ਫੀਚਰਜ਼
ਡਿਜ਼ਾਇਨ ਤੋਂ ਇਲਾਵਾ My Drivers ਤੋਂ ਆਉਣ ਵਾਲੀ ਨਵੀਂ ਰਿਪੋਰਟ ਦੱਸਦੀ ਹੈ ਕਿ ਆਈਫੋਨ ਐੱਸ.ਈ. 3, ਆਈਫੋਨ ਐਕਸ.ਆਰ. ਵਰਗਾ ਡਿਜ਼ਾਇਨ ਪੇਸ਼ ਕਰਗੀ ਜਿਸ ਵਿਚ ਇਕ ਵਾਈਡ ਨੌਚ ਕੱਟ ਆਉਟ ਹੋਵੇਗਾ ਪਰ ਸਕਰੀਨ ਦਾ ਆਕਾਰ ਤੁਲਨਾ ’ਚ ਛੋਟਾ ਹੋਵੇਗਾ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਵਿਚ ਪੁਰਾਣੇ ਮਾਡਲ ਵਰਗਾ ਹੋਮ ਬਟਨ ’ਤੇ ਅੰਬੈਡਿਡ ਟੱਚ-ਆਈ.ਡੀ. ਦੇ ਨਾਲ 4.7 ਇੰਚ ਦੀ ਡਿਸਪਲੇਅ ਸ਼ਾਮਲ ਹੈ। ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਆਈਫੋਨ ਐੱਸ.ਈ. 3 ’ਚ ਆਈਪੈਡ ਮਾਡਲ ਦੀ ਤਰ੍ਹਾਂ ਦੀ ਇਕ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਸ਼ਾਮਲ ਹੋਵੇਗਾ। ਹਾਲਾਂਕਿ, ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਆਈਫੋਨ ਫੇਸ ਆਈ.ਡੀ. ਨਾਲ ਲੈਸ ਹੋਵੇਗਾ ਜਾਂ ਨਹੀਂ। 

ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ ਐੱਸ.ਈ. 3 ਦੀ ਕੀਮਤ ਵੀ ਇਸੇ ਤਰਜ ’ਤੇ ਰੱਖੀ ਜਾਵੇਗੀ। ਜਿਥੋਂ ਤਕ ਅਫਵਾਹਾਂ ਅਤੇ ਲੀਕਸ ਦਾ ਸਵਾਲ ਹੈ, ਆਈਫੋਨ ਐੱਸ.ਈ. 3 3299 ਯੁਆਨ ’ਚ ਲਾਂਚ ਹੋਵੇਗਾ ਜੋ ਮੋਟੇ ਤੌਰ ’ਤੇ 38,600 ਰੁਪਏ ਦਾ ਹੈ। ਭਾਰਤ ’ਚ ਇਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। 


author

Rakesh

Content Editor

Related News