ਮਾਰਚ ''ਚ ਲਾਂਚ ਹੋ ਸਕਦੈ ਸਭ ਤੋਂ ਸਸਤਾ iPhone

Saturday, Jan 23, 2016 - 02:45 PM (IST)

ਮਾਰਚ ''ਚ ਲਾਂਚ ਹੋ ਸਕਦੈ ਸਭ ਤੋਂ ਸਸਤਾ iPhone

ਜਲੰਧਰ— ਕਾਫੀ ਸਮੇਂ ਤੋਂ ਚਰਚਾ ਹੈ ਕਿ ਐਪਲ ਇਕ ਵਾਰ ਫਿਰ 4-ਇੰਚ ਡਿਵਾਈਸ ਬਾਜ਼ਾਰ ''ਚ ਉਤਾਰਨ ਦੀ ਤਿਆਰੀ ''ਚ ਹੈ ਅਤੇ ਕੰਪਨੀ ਆਪਣੇ ਡਿਵਾਈਸ ''ਤੇ ਕੰਮ ਕਰ ਰਹੀ ਹੈ। ਉਮੀਦ ਹੈ ਕਿ ਐਪਲ ਮਾਰਚ ''ਚ ਹੋਣ ਵਾਲੇ ਇਵੈਂਟ ''ਚ ਐਪਲ ਵਾਚ 2 ਦੇ ਨਾਲ ਆਪਣਾ 4-ਇੰਚ iPhone ਵੀ ਲਾਂਚ ਕਰ ਸਕਦੀ ਹੈ। ਹਾਲ ਹੀ ''ਚ ਲੀਕ ਹੋਈ ਇਕ ਜਾਣਕਾਰੀ ਮੁਤਾਬਕ 4-ਇੰਚ ਸਮਾਰਟਫੋਨ ਦਾ ਨਾਂ iPhone 5ਈ ਹੋਵੇਗਾ। ਉਥੇ ਹੀ ਹੁਣ ਆਈਫੋਨ 5ਈ ਬਾਰੇ ਨਵਾਂ ਖੁਲਾਸਾ ਸਾਹਮਣੇ ਆਇਆ ਹੈ। 
ਐਮ.ਆਈ.ਸੀ. ਗੈਜੇਟ ਵੱਲੋਂ ਯੂਟਿਊਬ ''ਤੇ ਜਾਰੀ ਕੀਤੀ ਗਈ ਵੀਡੀਓ ''ਚ 4-ਇੰਚ iPhone ਨੂੰ ਹਰ ਐਂਗਲ ਤੋਂ ਦਿਖਾਇਆ ਗਿਆ ਹੈ। ਇਹ ਫੋਨ ਦੇਖਣ ''ਚ ਆਈਫੋਨ 6ਐੱਸ ਦਾ ਛੋਟਾ ਵਰਜਨ ਹੈ। ਫੋਨ ''ਚ ਕੈਮਰਾ, ਐਂਟੀਨਾ ਬੈਂਡ, ਡਿਜ਼ਾਈਨ ਅਤੇ ਪੋਰਟ ਸਭ ਕੁਝ ਦੇਖਣ ਨੂੰ ਬਿਲਕੁਲ ਆਈਫੋਨ 6ਐੱਸ ਵਰਗੇ ਹੀ ਹਨ। 
ਕੁਝ ਸਮੇਂ ਪਹਿਲਾਂ ਲੀਕ ਹੋਈ ਜਾਣਕਾਰੀ ਮੁਤਾਬਕ ਆਈਫੋਨ ਦਾ 4-ਇੰਚ ਡਿਵਾਈਸ ਆਈਫੋਨ 5ਸੀ ਵਰਗਾ ਹੋਣ ਦੀ ਉਮੀਦ ਸੀ। ਆਈਫੋਨ 4-ਇੰਚ ਡਿਵਾਈਸ ਮੈਟਲ ਬਾਡੀ ਅਤੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਲਾਂਚ ਹੋਵੇਗਾ। ਉਮੀਦ ਹੈ ਕਿ ਪੋਨ ਐਪਲ ਦੇ ਏ8 ਚਿੱਪਸੈੱਟ ''ਤੇ ਆਧਾਰਿਤ ਹੋਵੇਗਾ। ਫੋਨ ''ਚ 1GB ਰੈਮ ਹੋ ਸਕਦੀ ਹੈ। 


Related News