ਆਈਫੋਨ 7 ਪਲੱਸ ''ਚ ਹੋ ਸਕਦੈ ਡਿਊਲ ਕੈਮਰਾ ਸੈਟਅਪ

Tuesday, Apr 05, 2016 - 01:26 PM (IST)

ਆਈਫੋਨ 7 ਪਲੱਸ ''ਚ ਹੋ ਸਕਦੈ ਡਿਊਲ ਕੈਮਰਾ ਸੈਟਅਪ
ਜਲੰਧਰ— ਨਵੇਂ ਆਈਫੋਨ ਦੇ ਲਾਂਚ ਹੋਣ ''ਚ ਅਜੇ ਕੁਝ ਮਹੀਨੇ ਬਾਕੀ ਹਨ ਪਰ ਆਈਫੋਨ 7 ਪਲੱਸ ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪੋਰਟ ਮੁਤਾਬਕ ਆਈਪੋਨ 7 ਪਲੱਸ ਦੀ ਪਿਛਲੀ ਸਾਈਡ ''ਤੇ ਦੋ ਕੈਮਰੇ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਅਜਿਹਾ ਹੀ ਦਾਅਵਾ ਆਈਫੋਨ 6ਐੱਸ ਦੇ ਕੈਮਰੇ ਨੂੰ ਲੈ ਕੇ ਵੀ ਕੀਤਾ ਜਾ ਰਿਹਾ ਸੀ। 
ਵਿਸ਼ਲੇਸ਼ਕ Ming-Chi Kuo ਮੁਤਾਬਕ ਐਪਲ ਨਵੇਂ ਆਈਫੋਨ ''ਚ ਡਿਊਲ ਕੈਮਰਾ ਸੈਟਅਪ ਟੈਕਨਾਲੋਜੀ ਲਿਆ ਸਕਦੀ ਹੈ ਜੋ ਫੁੱਲ ਡੀ.ਐੱਸ.ਐੱਲ.ਆਰ. ਕੈਮਰੇ ਵਰਗੀ ਕੁਆਲਿਟੀ ਦੇਵੇਗਾ। ਇਸੇ ਰਿਪੋਰਟ ''ਚ 5.5-ਇੰਚ ਵਾਲੇ ਆਈਫੋਨ 7 ਪਲੱਸ ''ਚ ਸੀਮਿਤ ਫੀਚਰਜ਼ ਦੀ ਗੱਲ ਕੀਤੀ ਗਈ ਹੈ। ਆਈਫੋਨ 7 ਪਲੱਸ ਦੇ ਸਤੰਬਰ ''ਚ ਲਾਂਚ ਹੋਣ ਦੀ ਉਮੀਦ ਹੈ ਅਤੇ ਇਸ਼ ਦਾ ਹਾਈਲਾਈਟ ਫੀਚਰ ਬੈਕ ਕੈਮਰਾ ਹੀ ਮੰਨਿਆ ਜਾ ਰਿਹਾ ਹੈ। 
ਜਿਥੇ ਇਸ ਰਿਪੋਰਟ ''ਚ ਡਿਊਲ ਕੈਮਰਾ ਸੈਟਅਪ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਕੁਝ ਰਿਪੋਰਟਾਂ ''ਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵੇਂ ਆਈਫੋਨ ਦਾ ਕੈਮਰਾ ਸਿੰਗਲ ਹੀ ਹੋਵੇਗਾ ਪਰ ਕੈਮਰੇ ''ਚ ਨਵੀਂ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਨਾਲ ਆਈਫੋਨ ਪਹਿਲਾਂ ਨਾਲੋਂ ਹੋਰ ਵੀ ਬਿਹਤਰ ਤਸਵੀਰਾਂ ਖਿੱਚੇਗਾ।

Related News