ਨਵੇਂ ਰੰਗ ''ਚ ਪੇਸ਼ ਹੋਇਆ ਆਈਫੋਨ 7 ਤੇ ਆਈਫੋਨ 7 ਪਲੱਸ

Tuesday, Mar 21, 2017 - 07:29 PM (IST)

ਨਵੇਂ ਰੰਗ ''ਚ ਪੇਸ਼ ਹੋਇਆ ਆਈਫੋਨ 7 ਤੇ ਆਈਫੋਨ 7 ਪਲੱਸ
ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਆਪਣੇ ਲੋਕਪ੍ਰਿਅ ਹੈਂਡਸੈੱਟ ਆਈਫੋਨ 7 ਅਤੇ ਆਈਫੋਨ 7 ਪਲੱਸ ਨੂੰ ਨਵੇਂ ਰੰਗ ''ਚ ਪੇਸ਼ ਕੀਤਾ ਹੈ। ਇਹ ਲਿਮਟਿਡ ਐਡੀਸ਼ਨ ਹੈਂਡਸੈੱਟ ਲਾਲ ਰੰਗ ਦਾ ਹੈ ਅਤੇ ਇਸ ਦੀ ਪ੍ਰੀ-ਆਰਡਰ ਬੁਕਿੰਗ 24 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ 8 ਵਜੇ ਸ਼ੁਰੂ ਹੋਵੇਗੀ। ਹਾਲਾਂਕਿ, ਭਾਰਤੀ ਗਾਹਕਾਂ ਨੂੰ ਇਸ ਲਈ ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਦੱਸਿਆ ਗਿਆ ਹੈਕਿ ਇਸ ਸਮਾਰਟਫੋਨ ਦੀ ਵਿਕਰੀ ਨਾਲ ਹੋਣ ਵਾਲੇ ਫਾਇਦੇ ਦਾ ਇਕ ਹਿੱਸਰਾ ਰੈੱਡ (R54) ਸੰਸਥਾ ਨੂੰ ਜਾਏਗਾ ਜੋ ਏਡਸ ਦੀ ਰੋਕਥਾਮ ਅਤੇ ਰਿਸਰਚ ਨਾਲ ਜੁੜੀ ਹੈ। 
ਆਈਫੋਨ 7 ਅਤੇ ਆਈਫੋਨ 7 ਪਲੱਸ ਦਾ ਨਵਾਂ ਲਾਲ ਰੰਗ ਵਾਲਾ ਲਿਮਟਿਡ ਐਡੀਸ਼ਨ ਹੈਂਡਸੈੱਟ ਸਿਰਫ 128 ਅਤੇ 256ਜੀ.ਬੀ. ਸੋਟੇਰੇਜ ''ਚ ਉਪਲੱਬਧ ਹੋਵੇਗਾ। ਆਈਫੋਨ 7 ਦੇ ਰੈੱਡ ਲਿਮਟਿਡ ਐਡੀਸ਼ਨ ਵੇਰੀਅੰਟ ਦੀ ਕੀਮਤ 749 ਡਾਲਰ ਤੋਂ ਸ਼ੁਰੂ ਹੋਵੇਗੀ। ਇਸ ਕੀਮਤ ''ਚ 128ਜੀ.ਬੀ. ਵਾਲਾ ਵੇਰੀਅੰਟ ਮਿਲੇਗਾ। ਉਥੇ ਹੀ 849 ਡਾਲਰ ''ਚ ਆਈਫੋਨ 7 ਰੈੱਡ ਲਿਮਟਿਡ ਐਡੀਸ਼ਨ ਦਾ 256ਜੀ.ਬੀ. ਮਾਡਲ ਮਿਲੇਗਾ। ਆਈਫੋਨ 7 ਪਲੱਸ ਦੀ ਗੱਲ ਕਰੀਏ ਤਾਂ 128ਜੀ.ਬੀ. ਵਾਲਾ ਮਾਡਲ 869 ਡਾਲਰ ਦਾ ਹੋਵੇਗਾ ਅਤੇ 256ਜੀ.ਬੀ. ਮਾਡਲ 969 ਡਾਲਰ ''ਚ ਵਿਕੇਗਾ। ਭਾਰਤ ''ਚ ਇਨ੍ਹਾਂ ਹੈਂਡਸੈੱਟ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਨਾਲੋਂ ਥੋੜ੍ਹੀ ਜ਼ਿਆਦਾ ਹੋਵੇਗੀ।

Related News