iPhone 6s ''ਚ ਆ ਰਹੀ ਏ ਬੈਟਰੀ ਦੀ ਸਮੱਸਿਆ
Sunday, Dec 04, 2016 - 04:16 PM (IST)

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਆਈਫੋਨ 6ਐੱਸ ''ਚ ਆ ਰਹੀ ਬੈਟਰੀ ਦੀ ਸਮੱਸਿਆ ਨੂੰ ਸੁਲਝਾਉਣ ''ਚ ਲੱਗੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਐਪਲ ਆਈਫੋਨ 6ਐੱਸ ਦੇ ਕੁਝ ਮਾਡਲਾਂ ''ਚ ਬੈਟਰੀ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਹ ਆਟੋਮੈਟਿਕਲੀ ਸ਼ਟਡਾਊਨ ਹੋ ਰਹੇ ਹਨ। ਐਪਲ ਨੂੰ ਇਸ ਸਮੱਸਿਆ ਬਾਰੇ ਚੀਨੀ ਉਪਭੋਗਤਾ ਗਰੁੱਪ ''Watchdog'' ਨੇ ਸ਼ਿਕਾਇਦ ਕੀਤੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਆਪਣੀ ਕਸਟਮਰ ਸਪੋਰਟ ਸਾਈਟ ''ਤੇ ਇਹ ਐਲਾਨ ਕਰ ਦਿੱਤਾ ਹੈ ਕਿ ਇਸ ਸਮੱਸਿਆ ਨੂੰ ਫ੍ਰੀ ''ਚ ਠੀਕ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਸ ਸਮੱਸਿਆ ਬਾਰੇ ਸਭ ਤੋਂ ਪਹਿਲਾਂ ਰਿਪੋਰਟ ਕੀਤੀ ਗਈ ਸੀ ਅਤੇ ਉਦੋਂ ਤੋਂ ਕਿਹਾ ਜਾ ਰਿਹਾ ਹੈ ਕਿ ਆਈਫੋਨ ''ਚ ਘੱਟ ਹਵਾ ਜਾਣ ਕਾਰਨ ਵੀ ਅਜਿਹਾ ਹੋ ਸਕਦਾ ਹੈ ਕਿਉਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਬੈਟਰੀ ਦਾ ਜਲਦੀ ਘੱਟ ਹੋਣਾ, ਘੱਟ ਹਵਾ ਮਿਲਣ ਕਾਰਨ ਹੀ ਹੁੰਦਾ ਹੈ।