ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

Wednesday, Aug 16, 2023 - 07:01 PM (IST)

ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਗੈਜੇਟ ਡੈਸਕ- ਐਪਲ ਦੇ ਈਵੈਂਟ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਐਪਲ ਦੇ ਪਿਟਾਰੇ 'ਚੋਂ ਜੋ ਬਾਹਰ ਆਉਂਦਾਹੈ ਉਹ ਬੜਾ ਹੀ ਦਿਲਚਸਪ ਹੁੰਦਾ ਹੈ, ਜਿਵੇਂ ਕਿ iPhone, MacBook, AirPods ਅਤੇ ਹੋਰ ਵੀ ਬਹੁਤ ਕੁਝ। ਇਸ ਵਾਰ ਜਿਸਦਾ ਇੰਤਜ਼ਾਰ ਹੈ ਉਹ ਹੈ ਆਈਫੋਨ 15 ਸੀਰੀਜ਼। ਆਖਿਰਕਾਰ ਇਹ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਐਪਲ ਦੇ ਈਵੈਂਟ ਦੀ ਤਾਰੀਖ਼ ਸਾਹਮਣੇ ਆ ਗਈ ਹੈ। ਹਰ ਸਾਲ ਅਮਰੀਕਾ ਦੀ ਕੰਪਨੀ ਸਤੰਬਰ ਮਹੀਨੇ 'ਚ ਆਪਣਾ ਨਵਾਂ ਆਈਫੋਨ ਲਾਈਨਅਪ ਲਾਂਚ ਕਰਦੀ ਹੈ। ਹਰ ਸਾਲ ਅਧਿਕਾਰਤ ਲਾਂਚ ਤੋਂ ਪਹਿਲਾਂ ਫੋਨ ਬਾਰੇ ਕਈ ਡਿਟੇਲਸ ਲੀਕ ਕੀਤੀਆਂ ਜਾਂਦੀਆਂ ਹਨ। ਆਈਫੋਨ 15 ਨੂੰ ਲੈ ਕੇ ਵੀ ਕਈ ਖਬਰਾਂ ਸਾਹਮਣੇ ਆਈਆਂ ਹਨ। ਇਸਦੀ ਲਾਂਚ ਤਾਰੀਖ਼, ਫੀਚਰਜ਼ ਅਤੇ ਕੀਮਤ ਦੀ ਜਾਣਕਾਰੀ ਲੀਕ ਰਾਹੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ– ਨਹੀਂ ਚੱਲਿਆ ਇੰਸਟਾਗ੍ਰਾਮ ਦੇ Threads ਦਾ ਜਾਦੂ, ਇਕ ਮਹੀਨੇ 'ਚ ਘੱਟ ਹੋਏ 79 ਫ਼ੀਸਦੀ ਯੂਜ਼ਰਜ਼

PunjabKesari

iPhone 15 ਕਦੋਂ ਹੋਵੇਗਾ ਲਾਂਚ

ਲੀਕਸ ਮੁਤਾਬਕ, ਇਸ ਨਵੀਂ ਸੀਰੀਜ਼ ਨੂੰ ਇਸੇ ਸਾਲ 12 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਨਵੇਂ ਆਈਫੋਨ 15 ਸਤੰਬਰ ਨੂੰ ਪ੍ਰੀ-ਆਰਡਰ ਲਈ ਉਪਲਬਧ ਹੋਣਗੇ ਤੇ ਇਨ੍ਹਾਂ ਨੂੰ 22 ਸਤੰਬਰ ਨੂੰ ਵਿਕਰੀ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਜਦੋਂ ਤਕ ਕੰਪਨੀ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਆਉਂਦੀ ਉਦੋਂ ਤਕ ਕੁਝ ਵੀ ਕਹਿਣਾ ਠੀਕ ਨਹੀਂ ਰਹੇਗਾ। ਹਰ ਸਾਲ ਦੀ ਤਰ੍ਹਾਂ ਐਪਲ ਦਾ ਖ਼ਾਸ ਈਵੈਂਟ ਕੂਪਰਟੀਨੋ ਦੇ ਸਟੀਵ ਜਾਬਸ ਥਿਏਟਰ 'ਚ ਹੋ ਸਕਦਾ ਹੈ।

ਇਹ ਵੀ ਪੜ੍ਹੋ– 'X' 'ਚ ਆ ਰਿਹੈ ਵਟਸਐਪ ਵਾਲਾ ਇਹ ਸ਼ਾਨਦਾਰ ਫੀਚਰ, ਜਲਦ ਹੋਵੇਗਾ ਲਾਂਚ

ਨਵੇਂ ਲੀਕਸ ਤੋਂ ਮਿਲੀ ਜਾਣਕਾਰੀ ਮੁਤਾਬਕ, ਐਪਲ ਇਸ ਸਾਲ iPhone 15, iPhone 15 Plus, iPhone 15 Pro, ਅਤੇ iPhone 15 Pro Max ਨੂੰ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ iPhone 15 ਸੀਰੀਜ਼ ਤੋਂ ਇਲਾਵਾ ਕੰਪਨੀ ਸਤੰਬਰ ਦੇ ਈਵੈਂਟ 'ਚ ਅਪਡੇਟਿਡ Apple Watch ਸੀਰੀਜ਼ 9 ਅਤੇ Apple Watch Ultra 2 ਮਾਡਲ ਵੀ ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਐਪਲ iOS 17 ਲਈ ਆਖਰੀ ਡਿਟੇਲ ਅਤੇ ਲਾਂਚ ਡੇਟ ਨਾਲ ਸਬੰਧਤ ਆਪ੍ਰੇਟਿੰਗ ਸਿਸਟਮ ਅਪਡੇਟ ਬਾਰੇ ਵੀ ਜਾਣਕਾਰੀ ਦੇ ਸਕਦੀ ਹੈ।

PunjabKesari

Apple iPhone 15 ਸੀਰੀਜ਼ ਦੇ ਸੰਭਾਵਿਤ ਫੀਚਰਜ਼

ਆਈਫੋਨ 15 'ਚ A17 Bionic Chipset ਮਿਲ ਸਕਦਾ ਹੈ। ਇਸਨੂੰ ਕਈ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ। ਅਜਿਹੀ ਚਰਚਾ ਹੈ ਕਿ ਆਈਫੋਨ 15 ਦੀ ਇਸ ਸੀਰੀਜ਼ 'ਚ ਪੰਚ ਹੋਲ ਕਟਆਊਟ ਮਿਲ ਸਕਦਾ ਹੈ। ਇਸਦੇ ਕੈਮਰਾ ਸੈੱਟਅਪ ਨੂੰ ਵੀ ਅਪਗ੍ਰੇਟ ਕੀਤਾ ਜਾ ਸਕਾਦ ਹੈ। ਆਈਫੋਨ 15 ਸੀਰੀਜ਼ ਡਾਇਨਾਮਿਕ ਆਈਸਲੈਂਡ ਫੀਚਰ ਅਤੇ ਵੱਡੇ ਬੈਟਰੀ ਬੈਕਅਪ ਨਾਲ ਆ ਸਕਦੀ ਹੈ। ਉਥੇ ਹੀ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਆਈਫੋਨ 15 'ਚ ਯੂ.ਐੱਸ.ਬੀ. ਟਾਈਪ-ਸੀ ਦਾ ਆਪਸ਼ਨ ਦਿੱਤਾ ਜਾਵੇਗਾ। ਉਥੇ ਹੀ ਇਹ 48 ਮੈਗਾਪਿਕਸਲ ਮੇਨ ਕੈਮਰਾ ਲੈੱਨਜ਼ ਨਾਲ ਲੈਸ ਹੋ ਸਕਦਾ ਹੈ, ਜਿਸਦੀ ਕੀਮਤ 799 ਡਾਲਰ ਤੋਂ 849 ਡਾਲਰ ਦੇ ਵਿਚਕਾਰ ਹੋ ਸਕਦੀ ਹੈ। ਇਹ 60Hz ਰਿਫ੍ਰੈਸ਼ ਰੇਟ 20 ਵਾਟ ਚਾਰਜਿੰਗ ਸਪੋਰਟ ਦੇ ਨਾਲ ਆ ਸਕਦਾ ਹੈ। ਇਸ ਵਿਚ 12 ਮੈਗਾਪਿਕਸਲ ਅਲਟਰਾ ਵਾਈਡ ਕੈਮਰਾ, 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੇ ਨਾਲ ਆ ਸਕਦਾ ਹੈ। 

ਲੀਕਸ ਰਿਪੋਰਟਾਂ ਮੁਤਾਬਕ, ਆਈਫੋਨ 15 ਦਾ ਮਾਡਲ ਹੂਬਹੂ ਆਈਫੋਨ 14 ਵਰਗਾ ਹੋ ਸਕਦਾ ਹੈ ਪਰ ਇਸ ਫੋਨ 'ਚ ਪਿਲ ਅਤੇ ਹੋਲ ਕਟਆਊਟ ਮਿਲ ਸਕਦਾ ਹੈ ਯਾਨੀ ਆਈਫੋਨ 15ਮਾਡਲ 'ਚ ਨੌਚ ਨਹੀਂ ਦਿੱਤਾ ਜਾਵੇਗਾ। ਨਵੇਂ ਮਾਡਲ 'ਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਹੇ। 

ਇਹ ਵੀ ਪੜ੍ਹੋ– 'X' ਤੋਂ ਪੈਸੇ ਕਮਾਉਣਾ ਹੁਣ ਹੋਇਆ ਬਹੁਤ ਹੀ ਆਸਾਨ, ਐਲੋਨ ਮਸਕ ਨੇ ਕਰ ਦਿੱਤਾ ਵੱਡਾ ਐਲਾਨ

PunjabKesari

ਐਕਸ਼ਨ ਬਟਨ

ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 15 ਸੀਰੀਜ਼ 'ਚ ਇਕ ਐਕਸ਼ਨ ਬਟਨ ਮਿਲ ਸਕਦਾ ਹੈ ਜਿਸਨੂੰ ਯੂਜ਼ਰਜ਼ ਆਪਣੀ ਲੋੜ ਮੁਤਾਬਕ ਕਸਟਮਾਈਜ਼ ਕਰ ਸਕਣਗੇ। ਇਹ ਬਟਨ ਇਕ ਰੈਂਡਰ 'ਚ ਦੇਖਿਆ ਜਾ ਚੁੱਕਾ ਹੈ। ਇਹ ਬਟਨ ਰਿੰਗ/ਸਾਈਲੈਂਟ ਸਵਿੱਚ ਨੂੰ ਸਵਿੱਚ ਕਰ ਸਕਦਾ ਹੈ, ਜਿਸਨੂੰ ਐਪਲ ਨੇ 2007 ਤੋਂ ਬਾਅਦ ਦੇਣਾ ਸ਼ੁਰੂ ਕੀਤਾ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੀ ਐਕਸ਼ਨ ਬਟਨ ਸਿਰਫ ਪ੍ਰੋ ਮਾਡਲਾਂ 'ਤੇ ਹੋਵੇਗਾ, ਜਾਂ ਲਾਈਨਅਪ 'ਚ।

ਇਹ ਵੀ ਪੜ੍ਹੋ– Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News