ਗੁੱਡ ਨਿਊਜ਼ : iPhone 15 ਦੇ ਨਾਲ iPhone 14 ਦੇ ਇਨ੍ਹਾਂ ਮਾਡਲਾਂ ਨੂੰ ਮਿਲੇਗਾ ਟਾਈਪ-ਸੀ ਪੋਰਟ
Saturday, Aug 12, 2023 - 04:02 PM (IST)

ਗੈਜੇਟ ਡੈਸਕ- ਅਗਲੇ ਮਹੀਨੇ ਆਈਫੋਨ 15 ਸੀਰੀਜ਼ ਦੀ ਲਾਂਚਿੰਗ ਹੋਣ ਵਾਲੀ ਹੈ। ਐਪਲ ਹਮੇਸ਼ਾ ਹੀ ਬਾਜ਼ਾਰ ਦੇ ਟ੍ਰੈਂਡ ਤੋਂ ਅਲੱਗ ਰਿਹਾ ਹੈ। ਜਦੋਂ ਤਮਾਮ ਕੰਪਨੀਆਂ ਆਪਣੇ ਫੋਨ 'ਚ 200 ਮੈਗਾਪਿਕਸਲ ਤਕ ਦੇ ਕੈਮਰੇ ਦੇ ਰਹੀਆਂ ਹਨ, ਅਜਿਹੇ ਸਮੇਂ 'ਚ ਵੀ ਆਈਫਵੋਨ 'ਚ ਤੁਹਾਨੂੰ 48 ਮੈਗਾਪਿਕਸਲ ਦਾ ਹੀ ਕੈਮਰਾ ਮਿਲਦਾ ਹੈ। ਹੁਣ ਯੂਰਪੀ ਯੂਨੀਅਨ ਦੇ ਦਬਾਅ 'ਚ ਐਪਲ ਨੇ ਟਾਈਪ-ਸੀ ਪੋਰਟ ਦੇ ਨਾਲ ਆਈਫੋਨ ਨੂੰ ਪੇਸ਼ ਕਰਨ ਦਾ ਪਲਾਨ ਬਣਾਇਆ ਹੈ।
ਟਾਈਪ-ਸੀ ਚਾਰਜਿੰਗ ਪੋਰਟ ਦੀ ਸ਼ੁਰੂਆਤ ਆਈਫੋਨ 15 ਸੀਰੀਜ਼ ਦੇ ਨਾਲ ਹੋਵੇਗੀ ਜਿਸਦੀ ਲਾਂਚਿੰਗ 15 ਸਤੰਬਰ ਤੋਂ ਪਹਿਲਾਂ ਹੋ ਸਕਦੀ ਹੈ। ਖਬਰ ਹੈ ਕਿ ਆਈਫੋਨ 15 ਸੀਰੀਜ਼ ਦੇ ਸਾਰੇ ਫੋਨਾਂ ਨੂੰ ਤਾਂ ਯੂ.ਐੱਸ.ਬੀ. ਟਾਈਪ-ਸੀ ਦੇ ਨਾਲ ਪੇਸ਼ ਕੀਤਾ ਹੀ ਜਾਵੇਗਾ, ਨਾਲ ਹੀ ਆਈਫੋਨ 14 ਸੀਰੀਜ਼ ਦੇ ਕੁਝ ਮਾਡਲਾਂ ਨੂੰ ਵੀ ਟਾਈਪ-ਸੀ ਪੋਰਟ ਦੇ ਨਾਲ ਦੁਬਾਰਾ ਲਾਂਚ ਕੀਤਾ ਜਾਵੇਗਾ। ਇਸਦੀ ਜਾਣਕਾਰੀ tvOS 17 ਦੇ ਬੀਟਾ ਕੋਡ ਦੇ ਲੀਕ ਹੋਣ ਤੋਂ ਪਹਿਲਾਂ ਮਿਲੀ ਹੈ। ਲੀਕ ਕੋਡ ਮੁਤਾਬਕ, ਆਈਫੋਨ 15 ਸੀਰੀਜ਼ ਦੇ ਨਾਲ ਕੁਲ 6 ਆਈਫੋਨ ਮਾਡਲਾਂ ਨੂੰ ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ ਲਾਂਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਐਪਲ ਨੇ ਟਾਈਪ-ਸੀ ਪੋਰਟ ਦੀ ਸ਼ੁਰੂਆਤ 2018 'ਚ ਹੀ ਆਈਪੈਡ ਪ੍ਰੋ ਦੇ ਨਾਲ ਕੀਤੀ ਸੀ। ਫਿਲਹਾਲ ਆਈਫੋਨ ਅਤੇ ਐਪਲ ਦੇ ਹੋਰ ਡਿਵਾਈਸ ਲਾਈਟਨਿੰਗ ਪੋਰਟ ਦੇ ਨਾਲ ਆਉਂਦੇ ਹਨ। ਯੂਰਪੀ ਯੂਨੀਅਨ ਨੇ ਸਾਰੀਆਂ ਕੰਪਨੀਆਂ ਨੂੰ 2024 ਤਕ ਆਪਣੇ ਡਿਵਾਈਸ ਨੂੰ ਟਾਈਪ-ਸੀ ਪੋਰਟ ਦੇ ਨਾਲ ਲਾਂਚ ਕਰਨ ਦਾ ਆਦੇਸ਼ ਦਿੱਤਾ ਹੈ।