iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 20 ਹਜ਼ਾਰ ਰੁਪਏ ਤਕ ਦੀ ਛੋਟ
Thursday, Dec 22, 2022 - 06:06 PM (IST)
ਗੈਜੇਟ ਡੈਸਕ- ਐਪਲ ਨੇ ਇਸੇ ਸਾਲ ਆਈਫੋਨ 14 ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ iPhone 14, iPhone 14 Plus, iPhone 14 Pro ਅਤੇ iPhone 14 Pro Max ਆਉਂਦੇ ਹਨ। ਆਈਫੋਨ 14 ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ। ਇਸ ਕੀਮਤ 'ਤੇ ਆਈਫੋਨ 14 ਦਾ 128 ਜੀ.ਬੀ. ਸਟੋਰੇਜ ਵਾਲਾ ਮਾਡਲ ਆਉਂਦਾ ਹੈ ਪਰ ਐਪਲ ਨੇ ਪਹਿਲੀ ਵਾਰ ਨਵੇਂ ਆਈਫੋਨ ਨੂੰ ਆਫਰ ਦੇ ਨਾਲ ਲਿਸਟ ਕੀਤਾ ਹੈ। ਐਮਾਜ਼ੋਨ ਇੰਡੀਆ 'ਤੇ ਆਈਫੋਨ 14 ਮਾਡਲ ਹੁਣ ਤਕ ਦੀ ਸਭ ਤੋਂ ਘ੍ਟ ਕੀਮਤ 'ਤੇ ਵਿਕ ਰਹੇ ਹਨ। ਆਓ ਦੇਖਦੇ ਹਾਂ ਆਈਫੋਨ 14 ਦੇ ਨਾਲ ਮਿਲ ਰਹੇ ਡਿਸਕਾਊਂਟ ਆਫਰ
ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ
iPhone 14 'ਤੇ ਆਫਰ
ਆਈਫੋਨ 14 ਤਿੰਨ ਵੇਰੀਐਂਟ 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. 'ਚ ਆਉਂਦਾ ਹੈ ਅਤੇ ਐਮਾਜ਼ੋਨ ਇੰਡੀਆ 'ਤੇ ਤਿੰਨੋਂ ਵੇਰੀਐਂਟ ਹੁਣ ਛੋਟ ਦੇ ਨਾਲ ਉਪਲੱਬਧ ਹਨ। ਆਈਫੋਨ 14 ਦੇ 128 ਜੀ.ਬੀ. ਸਟੇਰੇਜ ਵੇਰੀਐਂਟ ਨੂੰ 2 ਹਜ਼ਾਰ ਰੁਪਏ ਦੇ ਡਿਸਕਾਊਂਟ ਦੇ ਨਾਲ 77,900 ਰੁਪਏ 'ਚ ਲਿਸਟ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ ਫੋਨ ਦੇ ਨਾਲ 5 ਹਜ਼ਾਰ ਰੁਪਏ ਦਾ ਐੱਚ.ਡੀ.ਐੱਫ.ਸੀ. ਬੈਂਕ ਡਿਸਕਾਊਂਟ ਵੀ ਮਿਲੇਗਾ।
ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ
ਦੋਵਾਂ ਆਫਰਜ਼ ਦੇ ਨਾਲ ਆਈਫੋਨ 128 ਜੀ.ਬੀ. 72,900 ਰੁਪਏ ਦੀ ਕੀਮਤ 'ਤੇ ਖ਼ਰੀਦਿਆ ਜਾ ਸਕਦਾ ਹੈ। ਉੱਥੇ ਹੀ 89,900 ਰੁਪਏ ਕੀਮਤ ਵਾਲੇ 256 ਜੀ.ਬੀ. ਮਾਡਲ ਨੂੰ 82,900 ਰੁਪਏ ਅਤੇ 512 ਜੀ.ਬੀ. ਵਾਲੇ ਮਾਡਲ ਨੂੰ 1,02,900 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਆਈਫੋਨ 14 ਦੀ ਖ਼ਰੀਦ 'ਤੇ ਐਮਾਜ਼ੋਨ ਇੰਡੀਆ 'ਤੇ 16,300 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਯਾਨੀ ਤੁਸੀਂ ਪੁਰਾਣੇ ਫੋਨ ਦੇ ਬਦਲੇ ਹੋਰ ਬਚਤ ਕਰ ਸਕਦੇ ਹੋ। ਸਾਰੇ ਆਫਰਸ ਦੇ ਨਾਲ ਆਈਫੋਨ 14 ਨੂੰ ਕਰੀਬ 20 ਹਜ਼ਾਰ ਰੁਪਏ ਤਕ ਦੀ ਛੋਟ ਦੇ ਨਾਲ ਖ਼ਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ