14 ਸਤੰਬਰ ਨੂੰ ਲਾਂਚ ਹੋ ਸਕਦੀ ਹੈ iPhone 13 ਸੀਰੀਜ਼, ਮਿਲ ਸਕਦੇ ਹਨ ਇਹ ਫੀਚਰਜ਼

08/28/2021 4:51:05 PM

ਗੈਜੇਟ ਡੈਸਕ– ਦੁਨੀਆ ’ਚ ਕਰੋੜਾਂ ਲੋਕ ਐਪਲ ਦੀ ਨਵੀਂ ਆਈਫੋਨ 13 ਸੀਰੀਜ਼ ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਹੁਣ ਇਕ ਲੀਕ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 13 ਸੀਰੀਜ਼ ਦੀ ਲਾਂਚਿੰਗ 14 ਸਤੰਬਰ 2021 ਨੂੰ ਹੋਵੇਗੀ। ਐਪਲ ਇਕ ਈਵੈਂਟ ਦਾ ਆਯੋਜਨ ਕਰੇਗੀ ਜਿਸ ਵਿਚ ਆਈਫਨ 13, ਆਈਫੋਨ 13 ਪ੍ਰੋ, ਆਈਫੋਨ 13 ਪ੍ਰੋ ਮੈਕਸ ਤੋਂ ਇਲਾਵਾ ਆਈਫੋਨ 13 ਮਿੰਨੀ ਨੂੰ ਵੀ ਲਾਂਚ ਕੀਤਾ ਜਾਵੇਗਾ। 14 ਸਤੰਬਰ ਨੂੰ ਲਾਂਚ ਹੋਣ ਤੋਂ ਬਾਅਦ 17 ਸਤੰਬਰ ਤੋਂ ਇਸ ਸੀਰੀਜ਼ ਦੀ ਪ੍ਰੀ-ਬੁਕਿੰਗ ਸ਼ੁਰੂ ਹੋਵੇਗੀ ਅਤੇ 24 ਸਤੰਬਰ ਤੋਂ ਨਵੇਂ ਆਈਫੋਨਾਂ ਦੀ ਵਿਕਰੀ ਹੋਵੇਗੀ। 

ਆਈਫੋਨ 13 ’ਚ ਮਿਲ ਸਕਦੇ ਹਨ ਇਹ ਫੀਚਰਜ਼
ਆਈਫੋਨ 13 ਸੀਰੀਜ਼ ’ਚ ਕੈਮਰੇ ਨਾਲ ਜੁੜੇ ਕਈ ਫੀਚਰਜ਼ ਦਿੱਤੇ ਜਾਣਗੇ। ਆਨਲਾਈਨ ਤਕਨਾਲੋਜੀ ਨਿਊਜ਼ ਵੈੱਬਸਾਈਟ ਮੈਕ ਰੂਮਰਜ਼ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਆਈਫੋਨ 13 ਪ੍ਰੋ ’ਚ ਪਹਿਲਾਂ ਦੇ ਮੁਕਾਬਲੇ ਬਿਹਤਰ ਅਲਟਰਾ ਵਾਈਡ ਲੈੱਨਜ਼ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਿਹਤਰ ਆਟੋਫੋਕਸ ਦੀ ਸਪੋਰਟ ਵੀ ਇਸ ਵਿਚ ਮਿਲੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਆਈਫੋਨ 12 ਸੀਰੀਜ਼ ਨੂੰ ਫਿਕਸ ਫੋਕਲ ਲੈਂਥ ਨਾਲ ਲਿਆਇਆ ਗਿਆ ਸੀ। 

ਰਿਪੋਰਟ ਮੁਤਾਬਕ, ਆਈਫੋਨ 13 ਸੀਰੀਜ਼ ਨੂੰ ਐਪਲ ਏ15 ਚਿਪਸੈੱਟ ਨਾਲ ਲਿਆਏਗੀ। ਇਸ ਦੀ ਡਿਸਪਲੇਅ ਹਾਈ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਅਪਕਮਿੰਗ ਆਈਫੋਨ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਸ ਮਾਸਕ ਜਾਂ ਐਨਕ ਪਾ ਕੇ ਵੀ ਨਵੇਂ ਆਈਫੋਨ ਦੀ ਫੇਸ ਆਈ.ਡੀ. ਕੰਮ ਕਰੇਗੀ। 


Rakesh

Content Editor

Related News