iPhone 13 ਦੀ ਲਾਚਿੰਗ ਤੋਂ ਪਹਿਲਾਂ ਆਈਫੋਨ 12 'ਤੇ ਭਾਰੀ ਡਿਸਕਾਊਂਟ!

Sunday, Sep 12, 2021 - 08:57 AM (IST)

iPhone 13 ਦੀ ਲਾਚਿੰਗ ਤੋਂ ਪਹਿਲਾਂ ਆਈਫੋਨ 12 'ਤੇ ਭਾਰੀ ਡਿਸਕਾਊਂਟ!

ਨਵੀਂ ਦਿੱਲੀ- ਦਿੱਗਜ ਤਕਨਾਲੋਜੀ ਅਤੇ ਸਮਾਰਟ ਫੋਨ ਕੰਪਨੀ ਐਪਲ 14 ਸਤੰਬਰ ਨੂੰ ਆਪਣੇ ਸਾਲਾਨਾ ਸਮਾਰੋਹ ਵਿਚ ਆਈਫੋਨਜ਼ ਦੀ ਨਵੀਂ ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿਚ ਹੈ।

13 ਸੀਰੀਜ਼ ਆਈਫੋਨ ਵਿਚ ਪਾਵਰਫੁਲ ਪ੍ਰੋਸੈਸਰ, ਬਹੁ-ਉਡੀਕੀ ਹਾਰਡਵੇਅਰ ਅਪਗ੍ਰੇਡ ਤੇ ਹੋਰ ਕਈ ਸ਼ਾਨਦਾਰ ਫ਼ੀਚਰਜ਼ ਮਿਲਣ ਦੀ ਉਮੀਦ ਹੈ। ਇਸ ਵਿਚਕਾਰ ਮੌਜੂਦਾ ਆਈਫੋਨ ਸੀਰੀਜ਼ ਦੇ ਫੋਨ ਖ਼ਰੀਦਣਾ ਵੀ ਫਾਇਦੇਮੰਦ ਹੋ ਸਕਦਾ ਹੈ, ਜੋ ਇਸ ਸਮੇਂ ਡਿਸਕਾਊਂਟ 'ਤੇ ਮਿਲ ਰਹੇ ਹਨ।

ਫਲਿੱਪਕਾਰਟ ਆਈਫੋਨ 12 ਸੀਰੀਜ਼ ਦੇ ਫੋਨਾਂ 'ਤੇ ਡਿਸਕਾਊਂਟ ਦੇ ਰਿਹਾ ਹੈ। ਆਈਫੋਨ 12 ਮਿੰਨੀ ਦੇ 64 ਜੀ. ਬੀ. ਅਤੇ 128 ਜੀ. ਬੀ. ਸੰਸਕਰਣ ਕ੍ਰਮਵਾਰ, 59,999 ਅਤੇ 64,999 ਵਿਚ ਈ-ਕਾਮਰਸ ਪਲੇਟਫਾਰਮ 'ਤੇ ਉਪਲਬਧ ਹਨ। ਉਂਝ ਇਨ੍ਹਾਂ ਦੀਆਂ ਕੀਮਤਾਂ ਕ੍ਰਮਵਾਰ 69,900 ਅਤੇ, 74,900 ਹਨ। ਆਈਫੋਨ 12 ਮਿੰਨੀ ਦਾ 256 ਜੀ. ਬੀ. ਮਾਡਲ 74,999 ਰੁਪਏ ਵਿਚ ਫਲਿੱਪਕਾਰਟ 'ਤੇ ਉਪਲਬਧ ਹੈ, ਜਿਸ ਦੀ ਕੀਮਤ ਉਂਝ 84,900 ਰੁਪਏ ਹੈ।

64 ਜੀ. ਬੀ. ਸਟੋਰੇਜ ਵਾਲਾ ਐਪਲ ਆਈਫੋਨ-12 ਵੀ 79,900 ਦੀ ਬਜਾਏ 66,999 ਵਿਚ ਉਪਲਬਧ ਹੈ, ਜਦੋਂ ਕਿ 128 ਜੀ. ਬੀ. ਮਾਡਲ 84,900 ਦੀ ਜਗ੍ਹਾ 71,999 ਵਿਚ ਉਪਲਬਧ ਹੈ। ਇਸ ਦਾ 256 ਜੀ. ਬੀ. ਮਾਡਲ 81,999 ਵਿਚ ਉਪਲਬਧ ਹੈ। ਇਸੇ ਤਰ੍ਹਾਂ 12 ਪ੍ਰੋ 'ਤੇ ਵੀ ਫਲਿੱਪਕਾਰਟ 'ਤੇ ਡਿਸਕਾਊਂਟ ਮਿਲ ਰਿਹਾ ਹੈ। ਗੌਰਤਲਬ ਹੈ ਕਿ ਮੰਨਿਆ ਜਾ ਰਿਹਾ ਹੈ ਆਈਫੋਨ 13 ਸੀਰੀਜ਼ ਦੇ ਫੋਨਾਂ ਦੀ ਬੈਟਰੀ ਵੀ ਦਮਦਾਰ ਹੋ ਸਕਦੀ ਹੈ, ਨਾਲ ਇਨ੍ਹਾਂ ਦੀ ਕੀਮਤ 12 ਸੀਰੀਜ਼ ਤੋਂ ਬਹੁਤ ਉੱਪਰ ਨਹੀਂ ਹੋਵੇਗੀ। ਹਾਲਾਂਕਿ, ਇਨ੍ਹਾਂ ਦੀ ਸਹੀ ਕੀਮਤ ਤੇ ਫ਼ੀਚਰ ਬਾਰੇ ਲਾਂਚਿੰਗ ਸਮੇਂ ਹੀ ਪਤਾ ਲੱਗੇਗਾ।


author

Sanjeev

Content Editor

Related News