iPhone 12 ਤੇ iPhone 12 Pro ਦੀ ਪ੍ਰੀ-ਬੁਕਿੰਗ ਭਾਰਤ ’ਚ ਸ਼ੁਰੂ, ਜਾਣੋ ਕੀਮਤ ਤੇ ਆਫਰ

Friday, Oct 23, 2020 - 02:06 PM (IST)

iPhone 12 ਤੇ iPhone 12 Pro ਦੀ ਪ੍ਰੀ-ਬੁਕਿੰਗ ਭਾਰਤ ’ਚ ਸ਼ੁਰੂ, ਜਾਣੋ ਕੀਮਤ ਤੇ ਆਫਰ

ਗੈਜੇਟ ਡੈਸਕ– ਐਪਲ ਦੇ ਨਵੇਂ ਆਈਫੋਨ 12 ਅਤੇ ਆਈਫੋਨ 12 ਪ੍ਰੋ ਨੂੰ ਅੱਜ ਤੋਂ ਭਾਰਤ ’ਚ ਪ੍ਰੀ-ਆਰਡਰ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਕੰਪਨੀ ਨੇ ਆਪਣੀ ਆਈਫੋਨ 12 ਸੀਰੀਜ਼ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ‘Hi-Speed’ ਈਵੈਂਟ ਦੌਰਾਨ ਲਾਂਚ ਕੀਤਾ ਸੀ। ਇਹ ਦੋਵੇਂ ਹੀ ਆਈਫੋਨ ਮਾਡਲ 30 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਯਾਨੀ ਤੁਸੀਂ ਆਈਫੋਨ 12 ਅਤੇ 12 ਪ੍ਰੋ ਨੂੰ ਬੁੱਕ ਕਰਦੇ ਹੋ ਤਾਂ ਇਸ ਦੀ ਡਿਲਿਵਰੀ 30 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਉਥੇ ਹੀ ਆਈਫੋਨ 12 ਪ੍ਰੋ ਮੈਕਸ ਅਤੇ ਆਈਫੋਨ 12 ਮਿੰਨੀ ਲੈਣ ਦੇ ਇੱਛੁਕ ਗਾਹਕਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਇਨ੍ਹਾਂ ਦੋਵਾਂ ਮਾਡਲਾਂ ਲਈ ਪ੍ਰੀ-ਬੁਕਿੰਗ ਦੀ ਸ਼ੁਰੂਆਤ 6 ਨਵੰਬਰ ਤੋਂ ਹੋਵੇਗੀ। 

ਇਹ ਵੀ ਪੜ੍ਹੋ– iPhone 12 ਯੂਜ਼ਰਸ ਲਈ ਬੁਰੀ ਖ਼ਬਰ! ਡਿਊਲ ਸਿਮ ਅਤੇ 5G ਨੈੱਟਵਰਕ 'ਚ ਨਹੀਂ ਬੈਠ ਰਿਹੈ ਤਾਲਮੇਲ

ਇੰਝ ਕਰੋ ਬੁੱਕ
ਇਨ੍ਹਾਂ ਮਾਡਲਾਂ ਲਈ ਪ੍ਰੀ-ਆਰਡਰ ਦੀ ਸ਼ੁਰੂਆਤ 23 ਅਕਤੂਬਰ ਨੂੰ ਯਾਨੀ ਅੱਜ ਹੋ ਚੁੱਕੀ ਹੈ। ਤੁਸੀਂ ਇਨ੍ਹਾਂ ਨੂੰ ਭਾਰਤ ’ਚ ਐਪਲ ਦੇ ਹਾਲ ਹੀ ’ਚ ਲਾਂਚ ਹੋਏ ਆਨਲਾਈਨ ਸਟੋਰ, ਫਲਿਪਕਾਰਟ ਅਤੇ ਐਪਲ ਦੇ ਅਧਿਕਾਰਤ ਰੀਸੇਲਰਾਂ ਤੋਂ ਬੁੱਕ ਕਰ ਸਕਦੇ ਹੋ। ਇਥੇ ਦੋਵਾਂ ਮਾਡਲਾਂ ਦੇ ਸਾਰੇ ਵੇਰੀਐਂਟ ਬੁਕਿੰਗ ਲਈ ਉਪਲੱਬਧ ਹਨ। 

ਇਹ ਵੀ ਪੜ੍ਹੋ– ਆਈਫੋਨ 11 ਨਾਲੋਂ ਕਮਜ਼ੋਰ ਹੈ ਆਈਫੋਨ 12 ਦੀ ਬੈਟਰੀ, ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀਮਤ
ਆਈਫੋਨ 12 ਦੇ 64 ਜੀ.ਬੀ. ਮਾਡਲ ਦੀ ਕੀਮਤ 79,900 ਰੁਪਏ, 128 ਜੀ.ਬੀ. ਮਾਡਲ ਦੀ ਕੀਮਤ 84,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 94,900 ਰੁਪਏ ਰੱਖੀ ਗਈ ਹੈ। 
ਉਥੇ ਹੀ ਆਈਫੋਨ 12 ਪ੍ਰੋ ਦੇ 128 ਜੀ.ਬੀ. ਮਾਡਲ ਦੀ ਕੀਮਤ 1,19,900 ਰੁਪਏ, 256 ਜੀ.ਬੀ. ਮਾਡਲ ਦੀ ਕੀਮਤ 1,29,900 ਰੁਪਏ ਅਤੇ 512 ਜੀ.ਬੀ. ਵਾਲੇ ਮਾਡਲ ਦੀ ਕੀਮਤ 1,49,900 ਰੁਪਏ ਰੱਖੀ ਗਈ ਹੈ। 

ਇਹ ਵੀ ਪੜ੍ਹੋ– ਹੀਰੋ ਲਿਆਈ ਨਵਾਂ ਇਲੈਕਟ੍ਰਿਕ ਸਕੂਟਰ, ਇਕ ਚਾਰਜ ’ਚ ਤੈਅ ਕਰੇਗਾ 210 ਕਿਲੋਮੀਟਰ ਦਾ ਸਫ਼ਰ

ਆਫਰ
ਆਈਫੋਨ 12 ਅਤੇ ਆਈਫੋਨ 12 ਪ੍ਰੋ ’ਚੋਂ ਕਿਸੇ ਵੀ ਮਾਡਲ ਨੂੰ ਖ਼ਰੀਦਣ ’ਤੇ ਐਪਲ ਵਲੋਂ HDFC ਬੈਂਕ ਕਾਰਡ ’ਤੇ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਗਾਹਕਾਂ ਨੂੰ HDFC ਕ੍ਰੈਡਿਟ ਕਾਰਡ ਰਾਹੀਂ ਆਈਫੋਨ 12 ਨੂੰ ਪ੍ਰੀ-ਆਰਡਰ ਕਰਨ ’ਤੇ 6,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਫੋਨ ਨੂੰ 6 ਮਹੀਨਿਆਂ ਦੀ ਨੋ-ਕਾਸਟ ਈ.ਐੱਮ.ਆਈ. ਆਪਸ਼ਨ ’ਤੇ ਵੀ ਖ਼ਰੀਦਿਆ ਜਾ ਸਕੇਗਾ। ਉਥੇ ਹੀ ਆਈਫੋਨ 12 ਪ੍ਰੋ ਦੀ ਖ਼ਰੀਦ ’ਤੇ ਗਾਹਕਾਂ ਨੂੰ 5,000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਨਾਲ ਹੀ ਫੋਨ ਨੂੰ 6 ਮਹੀਨਿਆਂ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖ਼ਰੀਦਣ ਦਾ ਆਪਸ਼ਨ ਮਿਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ HDFC ਡੈਬਿਟ ਕਾਰਡ ਰਾਹੀਂ ਆਈਫੋਨ 12 ਅਤੇ ਆਈਫੋਨ 12 ਪ੍ਰੋ ਖ਼ਰੀਦਣ ’ਤੇ 1,500 ਰੁਪਏ ਦੀ ਇੰਸਟੈਂਟ ਛੋਟ ਦਿੱਤੀ ਜਾ ਰਹੀ ਹੈ। ਇਹ ਇਕ ਲਿਮਟਿਡ ਪੀਰੀਅਡ ਆਫਰ ਹੋਵੇਗਾ ਜੋ ਕਿ 26 ਦਸੰਬਰ ਤਕ ਜਾਰੀ ਰਹੇਗਾ। 


author

Rakesh

Content Editor

Related News