iPhone 12 ਯੂਜ਼ਰਸ ਪਰੇਸ਼ਾਨ, ਡਿਸਪਲੇਅ ਨੂੰ ਲੈ ਕੇ ਸਾਹਮਣੇ ਆਈ ਇਹ ਸਮੱਸਿਆ

Friday, Nov 20, 2020 - 02:25 PM (IST)

iPhone 12 ਯੂਜ਼ਰਸ ਪਰੇਸ਼ਾਨ, ਡਿਸਪਲੇਅ ਨੂੰ ਲੈ ਕੇ ਸਾਹਮਣੇ ਆਈ ਇਹ ਸਮੱਸਿਆ

ਗੈਜੇਟ ਡੈਸਕ– ਕੈਲੀਫੋਰਨੀਆ ਦੀ ਟੈੱਕ ਕੰਪਨੀ ਐਪਲ ਵਲੋਂ ਹਾਲ ਹੀ ’ਚ ਆਈਫੋਨ 12 ਸੀਰੀਜ਼ ਲਾਂਚ ਕੀਤੀ ਗਈ ਹੈ ਅਤੇ ਇਸ ਦੀ ਸੇਲ ਸ਼ੁਰੂ ਹੋ ਗਈ ਹੈ। ਨਵੇਂ ਆਈਫੋਨ ’ਚ ਐਪਲ OLED ਡਿਸਪਲੇਅ ਸੈਰੇਮਿਕ ਸ਼ੀਲਡ ਪ੍ਰੋਟੈਕਸ਼ਨ ਦੇ ਨਾਲ ਦੇ ਰਹੀ ਹੈ। ਆਈਫੋਨ 12 ਦੀ ਡਿਸਪਲੇਅ ਨਾਲ ਜੁੜੀ ਇਕ ਗੱਲ ਯੂਜ਼ਰਸ ਨੂੰ ਪਰੇਸ਼ਾਨ ਕਰ ਰਹੀ ਹੈ। ਦੱਸ ਦੇਈਏ ਕਿ ਆਈਫੋਨ 12 ਦੀ ਡਿਸਪਲੇਅ ’ਚ ਗ੍ਰੀਨ ਟਿੰਟ ਦੀ ਸਮੱਸਿਆ ਆ ਰਹੀ ਹੈ। ਢੇਰਾਂ ਆਈਫੋਨ 12 ਯੂਨਿਟਸ ਦੀ ਡਿਸਪਲੇਅ ’ਤੇ ਹਰੀ-ਹਰੀ ਸ਼ੇਡ ਯੂਜ਼ਰਸ ਨੂੰ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

ਕਿਸੇ ਵੀ ਨਵੇਂ ਸਮਾਰਟਫੋਨ ਜਾਂ ਡਿਵਾਈਸ ’ਚ ਬਗਸ ਜਾਂ ਸਮੱਸਿਆਵਾਂ ਸ਼ੁਰੂ ’ਚ ਸਾਹਮਣੇ ਆਉਂਦੀਆਂ ਹੀ ਹਨ। ਕਈ ਆਈਫੋਨ 12 ਯੂਜ਼ਰਸ ਨੇ ਆਨਲਾਈਨ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਡਿਸਪਲੇਅ ਨਾਲ ਜੁੜੀ ਸਮੱਸਿਆ ਬਾਰੇ ਲਿਖਿਆ ਹੈ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਈਵਾਰ ਡਿਸਪਲੇਅ ’ਚ ਗ੍ਰੀਨ ਟਿੰਟ ਤੋਂ ਇਲਾਵਾ ਫਲਿਕਰਸ ਵੀ ਵੇਖਣ ਨੂੰ ਮਿਲੇ ਹਨ। ਹੌਲੀ-ਹੌਲੀ ਇਹ ਮਾਮਲੇ ਵਧਦੇ ਜਾ ਰਹੇ ਹਨ ਅਤੇ ਖੁਦ ਐਪਲ ਨੇ ਵੀ ਇਸ ਨੂੰ ਠੀਕ ਕਰਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਐਪਲ ਸੁਪੋਰਟ ਕਮਿਊਨਿਟੀਜ਼ ਪੇਜ ’ਤੇ ਵੀ ਇਸ ਨਾਲ ਜੁੜੇ ਪੋਸਟ ਵੇਖਣ ਨੂੰ ਮਿਲ ਰਹੇ ਹਨ। 

ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ

ਸਾਫਟਵੇਅਰ ਅਪਡੇਟ ਨਾਲ ਠੀਕ ਹੋਵੇਗੀ ਸਮੱਸਿਆ
9to5Mac ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਅਧਿਕਾਰਤ ਐਪਲ ਡਾਕਿਊਮੈਂਟ ਸਾਹਮਣੇ ਆਇਆ ਹੈ, ਜਿਸ ਨੂੰ ਕੰਪਨੀ ਵਲੋਂ ਐਪਲ ਦੇ ਅਧਿਕਾਰਤ ਸਰਵਿਸ ਪ੍ਰੋਵਾਈਡਰ ਨੂੰ ਹਾਲ ਹੀ ’ਚ ਭੇਜਿਆ ਗਿਆ ਹੈ। ਇਸ ਡਾਕਿਊਮੈਂਟਸ ’ਚ ਕਿਹਾ ਗਿਆ ਹੈ ਕਿ ਗ੍ਰੀਨ ਟਿੰਟ ਦੀ ਸਮੱਸਿਆ ਆਉਣ ’ਤੇ ਆਈਫੋਨ ਯੂਨਿਟਸ ਨੂੰ ਰਿਪੇਅਰ ਨਾ ਕਰਵਾਓ। ਐਪਲ ਵਲੋਂ ਜ਼ੋਰ ਦਿੱਤਾ ਗਿਆ ਹੈ ਕਿ ਗਾਹਕਾਂ ਨੂੰ ਆਈਫੋਨ 12 ਦਾ ਸਾਫਟਵੇਅਰ ਅਪ-ਟੂ-ਡੇਟ ਰੱਖਣ ਲਈ ਕਿਹਾ ਜਾਵੇ। ਇਸ ਦਾ ਮਤਲਬ ਸਾਫ ਹੈ ਕਿ ਐਪਲ ਵਲੋਂ ਜਲਦ ਹੀ ਇਸ ਸਮੱਸਿਆ ਦਾ ਫਿਕਸ ਰੋਲਆਊਟ ਕੀਤਾ ਜਾ ਸਕਦਾ ਹੈ। 

PunjabKesari

ਕਈ ਫੋਨਾਂ ’ਚ ਆਈ ਇਹ ਸਮੱਸਿਆ
ਐਪਲ ਦੇ ਨਵੇਂ ਆਈਫੋਨ 12 ਤੋਂ ਇਲਾਵਾ ਵਨਪਲੱਸ ਦੇ ਨਵੇਂ ਫਲੈਗਸ਼ਿਪ ਲਾਈਨਅਪ ਅਤੇ ਸੈਮਸੰਗ ਦੇ ਪ੍ਰੀਮੀਅਮ ਫੋਨਾਂ ’ਚ ਵੀ ਇਹ ਸਮੱਸਿਆ ਸਾਹਮਣੇ ਆ ਚੁੱਕੀ ਹੈ। ਜ਼ਿਆਦਾਤਰ ਡਿਵਾਈਸਿਜ਼ ’ਚ ਬ੍ਰਾਈਟਨੈੱਸ ਘੱਟ ਕਰਨ ’ਤੇ ਡਿਸਪਲੇਅ ’ਤੇ ਗ੍ਰੀਨ ਟਿੰਟ ਵਿਖਦੇ ਹਨ। ਆਈਫੋਨ ’ਚ ਵੀ ਬ੍ਰਾਈਟਨੈੱਸ 90 ਫੀਸਦੀ ਤੋਂ ਘੱਟ ਕਰਨ ’ਤੇ ਯੂਜ਼ਰਸ ਨੂੰ ਗ੍ਰੀਨ ਟਿੰਟ ਵਿਖਾਈ ਦੇ ਰਿਹਾ ਹੈ। ਇਹ ਸਮੱਸਿਆ iOS 14.3 ’ਚ ਵੀ ਵੇਖਣ ਨੂੰ ਮਿਲ ਰਹੀ ਹੈ। ਜਲਦ ਹੀ ਇਸ ਨੂੰ ਠੀਕ ਕਰਦੇ ਹੋਏ ਨਵੀਂ ਅਪਡੇਟ ਐਪਲ ਵਲੋਂ ਦਿੱਤੀ ਜਾ ਸਕਦੀ ਹੈ। ਬਾਕੀ ਬ੍ਰਾਂਡਸ ਨੇ ਵੀ ਸਾਫਟਵੇਅਰ ਅਪਡੇਟ ਰਾਹੀਂ ਇਸ ਸਮੱਸਿਆ ਨੂੰ ਠੀਕ ਕੀਤਾ ਹੈ। 

ਇਹ ਵੀ ਪੜ੍ਹੋ– Google Pay ’ਚ ਹੋਇਆ ਵੱਡਾ ਬਦਲਾਅ, ਹੁਣ ਫਾਲਤੂ ਦੇ ਖ਼ਰਚ ’ਤੇ ਲੱਗੇਗੀ ਲਗਾਮ​​​​​​​


author

Rakesh

Content Editor

Related News