ਐਪਲ ਨੇ ਭਾਰਤ ''ਚ ਆਪਣੇ ਸਟੋਰ ਖੋਲ੍ਹਣ ਲਈ DIPP ਤੋਂ ਮੰਗੀ ਮਨਜ਼ੂਰੀ

Wednesday, Jan 20, 2016 - 02:50 PM (IST)

ਐਪਲ ਨੇ ਭਾਰਤ ''ਚ ਆਪਣੇ ਸਟੋਰ ਖੋਲ੍ਹਣ ਲਈ DIPP ਤੋਂ ਮੰਗੀ ਮਨਜ਼ੂਰੀ

ਨਵੀਂ ਦਿੱਲੀ— ਆਈਪੈਡ ਅਤੇ ਆਈਫੋਨ ਨਿਰਮਾਤਾ ਐਪਲ ਨੇ ਦੇਸ਼ ''ਚ ਇੰਡੀਵਿਜ਼ੂਅਲ ਬ੍ਰਾਂਡ ਰਿਟੇਲ ਸਟੋਰ ਖੋਲ੍ਹ ਅਤੇ ਈ-ਕਾਮਰਸ ਕਾਰੋਬਾਰ ਸ਼ੁਰੂ ਕਰਨ ਲਈ ਮਨਜ਼ੂਰੀ ਮੰਗੀ ਹੈ। ਇਸ ਸਬੰਧ ''ਚ ਐਪਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀ.ਆਈ.ਪੀ.ਪੀ) ਨੂੰ ਅਰਜ਼ੀ ਭੇਜੀ ਹੈ। ਸੂਤਰਾਂ ਨੇ ਦੱਸਿਆ ਕਿ ਡੀ.ਆਈ.ਪੀ.ਪੀ. ਪ੍ਰਸਤਾਵ ਦੇ ਸਬੰਧ ''ਚ ਹੋਰ ਸੂਚਨਾ ਮੰਗ ਸਕਦਾ ਹੈ। 
ਉਨ੍ਹਾਂ ਕਿਹਾ ਕਿ ਕੰਪਨੀ ਨੇ ਇੰਡੀਵਿਜ਼ੂਅਲ ਬ੍ਰਾਂਡ ਕਾਰੋਬਾਰ ਅਤੇ ਉਤਪਾਦਾਂ ਦੀ ਆਨਲਾਈਨ ਵਿਕਰੀ ਲਈ ਵੀ ਮਨਜ਼ੂਰੀ ਮੰਗੀ ਹੈ। ਐਪਲ ਨੇ ਨਿਵੇਸ਼ ਦੀ ਰਾਸ਼ੀ ਦਾ ਜ਼ਿਕਰ ਨਹੀਂ ਕੀਤਾ ਹੈ ਅਤੇ ਨਾ ਹੀ ਇਹ ਦੱਸਿਆ ਹੈ ਕਿ ਕੰਪਨੀ ਕਿੰਨੀਆਂ ਦੁਕਾਨਾਂ ਖੋਲ੍ਹਣਾ ਚਾਹੁੰਦੀ ਹੈ। ਐਪਲ ਨੇ ਹਾਲਾਂਕਿ ਇਸ ਸਬੰਧ ''ਚ ਈ-ਮੇਲ ''ਤੇ ਭੇਜੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। 
ਸਰਕਾਰ ਇੰਡੀਵਿਜ਼ੂਅਲ ਬ੍ਰਾਂਡ ਕਾਰੋਬਾਰ ਕਰਨ ਵਾਲੀਆਂ ਉਨ੍ਹਾਂ ਕੰਪਨੀਆਂ ਲਈ ਸਥਾਨਕ ਬਾਜ਼ਾਰ ਤੋਂ ਪ੍ਰੋਡਕਟ ਖਰੀਦਣ ''ਚ ਢਿੱਲ ਵੀ ਦੇ ਸਕਦੀ ਹੈ ਜਿਨ੍ਹਾਂ ਕੋਲ ਆਧੁਨਿਕ ਤਕਨੀਕ ਹੈ ਅਤੇ ਸਥਾਨਕ ਤੌਰ ''ਤੇ ਪ੍ਰੋਡਕਟ ਖਰੀਦ ਸਕਣਾ ਸੰਭਵ ਨਹੀਂ ਹੈ। ਇੰਡੀਵਿਜ਼ੂਅਲ ਬ੍ਰਾਂਡ ਰਿਟੇਲ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਲਈ ਈ-ਕਾਮਰਸ ਕਾਰੋਬਾਰ ਦੇ ਆਪਰੇਸ਼ਨ ਦੀ ਵੀ ਮਨਜ਼ੂਰੀ ਹੈ।


Related News