iOS 15 ’ਚ ਸਾਹਮਣੇ ਆਈ ਵੱਡੀ ਖਾਮੀ, iPhone ਯੂਜ਼ਰਸ ਪਰੇਸ਼ਾਨ

10/01/2021 3:34:33 PM

ਗੈਜੇਟ ਡੈਸਕ– ਐਪਲ ਨੇ ਪਿਛਲੇ ਹਫਤੇ ਹੀ ਆਪਣੇ ਲੇਟੈਸਟ ਸਾਫਟਵੇਅਰ iOS 15 ਨੂੰ ਰਿਲੀਜ਼ ਕੀਤਾ ਹੈ। ਹੁਣ ਬਹੁਤ ਸਾਰੇ ਯੂਜ਼ਰਸ ਨੇ ਰਿਪੋਰਟ ਕਰਦੇ ਹੋਏ ਸ਼ਿਕਾਇਤ ਕੀਤੀ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਆਪਣੇ ਆਈਫੋਨ ਨੂੰ ਨਵੇਂ ਆਈ.ਓ.ਐੱਸ. ਵਰਜ਼ਨ ’ਚ ਅਪਡੇਟ ਕੀਤਾ ਹੈ, ਉਦੋਂ ਤੋਂ ਉਨ੍ਹਾਂ ਦੀ ਮੈਸੇਜਿੰਗ ਐਪ ’ਚ ਫੋਟੋਜ਼ ਡਿਲੀਟ ਹੋ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਉਹ ਮੈਸੇਜਿੰਗ ਐਪ ’ਚ ਫੋਟੋ ਡਾਊਨਲੋਡ ਕਰਦੇ ਹਨ ਤਾਂ ਇਹ ਡਿਲੀਟ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਡਿਫਾਲਟ ਕੈਮਰਾ ਐਪ ਨੂੰ ਚਲਾਉਣ ’ਚ ਵੀ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਆਈ.ਓ.ਐੱਸ. 15 ਦੀ ਮੇਲ ਐਪ ਫ੍ਰੀਜ਼ ਹੋ ਜਾਂਦੀ ਹੈ। 

ਇਹ ਵੀ ਪੜ੍ਹੋ– iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, ਸਿਰਫ 26 ਹਜ਼ਾਰ ਰੁਪਏ ’ਚ ਮਿਲ ਰਿਹੈ ਇਹ ਮਾਡਲ

ਐਪਲ ਸਪੋਰਟ ਕਮਿਊਨਿਟੀ ਫੋਰਮ ’ਤੇ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਆਈ.ਓ.ਐੱਸ. 15 ’ਚ ਜਦੋਂ ਉਹ ਫੋਟੋਜ਼ ਨੂੰ ਡਾਊਨਲੋਡ ਕਰਦੇ ਹਨ ਤਾਂ ਇਹ ਆਪਣੇ ਆਪ ਡਿਲੀਟ ਹੋ ਜਾਂਦੀਆਂ ਹਨ। ਮੈਕਰੂਮਰਸ ਨੇ ਰਿਪੋਰਟ ’ਚ ਦੱਸਿਆ ਹੈ ਕਿ iCloud ਬੈਕਅਪ ਦਾ ਇਸਤੇਮਾਲ ਕਰਦੇ ਹੋਏ ਅਜਿਹਾ ਹੋ ਰਿਹਾ ਹੈ। ਫਿਲਹਾਲ ਐਪਲ ਨੇ ਇਸ ਸਮੱਸਿਆ ਨੂੰ ਸਵਿਕਾਰ ਨਹੀਂ ਕੀਤਾ। 

ਇਸ ਤੋਂ ਇਲਾਵਾ ਆਈਫੋਨ 13 ਯੂਜ਼ਰਸ ਨੇ ਕਿਹਾ ਹੈ ਕਿ ਉਹ ਪੇਅਰ ਕਰਨ ਤੋਂ ਬਾਅਦ ਐਪਲ ਵਾਚ ਦੇ ਇਕ ਫੀਚਰ ‘ਅਨਲਾਕ ਵਿਦ ਐਪਲ’ ਦਾ ਐਕਸੈਸ ਨਹੀਂ ਕਰ ਪਾ ਰਹੇ। ਐਪਲ ਨੇ ਇਸ ਸਮੱਸਿਆ ਨੂੰ ਸਵਿਕਾਰ ਕੀਤਾ ਅਤੇ ਇਸ ਨੂੰ ਠੀਕ ਕਰਨ ਦਾ ਵੀ ਵਾਅਦਾ ਕੀਤਾ ਹੈ। 

ਇਹ ਵੀ ਪੜ੍ਹੋ– iPhone 13 ਸੀਰੀਜ਼ ਦੀ ਵਿਕਰੀ ਭਾਰਤ ’ਚ ਸ਼ੁਰੂ, ਮਿਲ ਰਹੇ ਇਹ ਕਮਾਲ ਦੇ ਆਫਰ


Rakesh

Content Editor

Related News