iPhone ਨੂੰ iOS 13 ''ਚ ਅਪਡੇਟ ਕਰਨ ਪਿੱਛੋਂ ਯੂਜ਼ਰਜ਼ ਦੀ ਵਧੀ ਪਰੇਸ਼ਾਨੀ

Monday, Sep 23, 2019 - 11:02 AM (IST)

iPhone ਨੂੰ iOS 13 ''ਚ ਅਪਡੇਟ ਕਰਨ ਪਿੱਛੋਂ ਯੂਜ਼ਰਜ਼ ਦੀ ਵਧੀ ਪਰੇਸ਼ਾਨੀ

ਗੈਜੇਟ ਡੈਸਕ–  iPhone ਨੂੰ ਨਵੇਂ iOS 13 'ਚ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਜ਼ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ iPhone ਨੂੰ ਅਪਡੇਟ ਕਰਨ ਤੋਂ ਬਾਅਦ  PUBG Mobile ਤੇ Fortnite ਗੇਮ ਖੇਡਣ ਵਿਚ ਸਮੱਸਿਆ ਆ ਰਹੀ ਹੈ। ਇਨ੍ਹਾਂ ਗੇਮਾਂ ਨੂੰ ਖੇਡਣ ਲਈ 2 ਉਂਗਲਾਂ ਦੀ ਲਗਾਤਾਰ ਵਰਤੋਂ ਕਰਨੀ ਪੈਂਦੀ ਹੈ ਪਰ ਇੰਝ ਕਰਨ 'ਤੇ ਇਕ ਟੂਲ ਬਾਰ ਸ਼ੋਅ ਹੋ ਰਿਹਾ ਹੈ, ਜਿਸ ਨਾਲ ਗੇਮ ਵਿਚੇ ਹੀ ਰੁਕ ਜਾਂਦੀ ਹੈ। ਬਹੁਤ ਸਾਰੇ ਯੂਜ਼ਰਜ਼ ਨੇ ਚੱਲਦੀ ਗੇਮ ਵਿਚ ਸ਼ੋਅ ਹੋ ਰਿਹਾ ਇਸ ਟੂਲ ਬਾਰ ਦਾ ਪੌਪ-ਅਪ ਸਕਰੀਨ ਸ਼ਾਟ ਰਾਹੀਂ ਸ਼ੇਅਰ ਕੀਤਾ ਹੈ।

PunjabKesari

ਐਪਲ ਨੂੰ ਦੱਸੀ ਗਈ ਸਮੱਸਿਆ
ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਐਪਲ ਕੰਪਨੀ ਤਕ ਪਹੁੰਚ ਬਣਾਈ ਗਈ। ਕੰਪਨੀ ਨੇ ਕਿਹਾ ਹੈ ਕਿ ਉਹ ਲਗਾਤਾਰ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਐਪਲ ਪਲੇਅਰਜ਼ ਨੂੰ ਕਹਿਣਾ ਚਾਹੁੰਦੀ ਹੈ ਕਿ ਜੇ ਉਹ ਅਜਿਹੀਆਂ ਗੇਮਾਂ ਖੇਡਦੇ ਹਨ, ਜਿਨ੍ਹਾਂ ਵਿਚ 2 ਤੋਂ 3 ਉਂਗਲਾਂ ਦੀ ਇਕੋ ਵੇਲੇ ਵਰਤੋਂ ਹੁੰਦੀ ਹੈ ਤਾਂ ਉਹ ਅਜੇ ਆਪਣੇ iPhone ਨੂੰ ਨਵਾਂ iOS 13 ਵਿਚ ਅਪਡੇਟ ਨਾ ਕਰਨ ਜਦੋਂ ਤਕ ਅਸੀਂ ਇਹ ਸਮੱਸਿਆ ਦੂਰ ਨਾ ਕਰ ਲਈਏ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ  iOS 13.3 ਅਪਡੇਟ ਰਿਲੀਜ਼ ਕੀਤਾ ਜਾਵੇਗਾ, ਜਿਸ ਵਿਚ ਇਸ ਸਮੱਸਿਆ ਨੂੰ ਦੂਰ ਕੀਤਾ ਗਿਆ ਹੋਵੇਗਾ।

PunjabKesari


Related News