iOS 10 ਅਪਡੇਟ ''ਚ ਇੰਝ ਕਰ ਸਕੋਗੇ ਆਈਫੋਨ ਨੂੰ ਅਨਲਾਕ
Thursday, Jun 16, 2016 - 05:16 PM (IST)

ਜਲੰਧਰ- ਵਲਡ ਵਾਇਡ ਡਵੈਲਪਮੈਂਟ ਕਾਨਫਰੰਸ 2016 ਦੌਰਾਨ ਐਪਲ ਦਾ ਨਵਾਂ ਆਈ.ਓ.ਐੱਸ.10 ਦੇ ਫੀਚਰਸ ਦਾ ਖੁਲਾਸਾ ਕਰਨ ਤੋਂ ਬਾਅਦ ਕੰਪਨੀ ਹਾਲੇ ਵੀ ਇਸ ''ਚ ਹੋਰ ਬਦਲਾਅ ਕਰ ਰਹੀ ਹੈ। ਹਾਲ ਹੀ ''ਚ ਸਾਹਮਣੇ ਆਈ ਜਾਣਕਾਰੀ ''ਚ ਪਤਾ ਲੱਗਾ ਹੈ ਕਿ ਐਪਲ ਨੇ ਆਈਫੋਨ ਨੂੰ ਅਨਲਾਕ ਕਰਨ ਦੇ ਤਰੀਕੇ ''ਚ ਵੀ ਬਦਲਾਅ ਲਿਆਂਦਾ ਹੈ। ਆਈ.ਓ.ਐੱਸ.10 ਦੀ ਅਪਡੇਟ ''ਚ ਆਈਫੋਨ ਦੇ ਸਲਾਈਡ ਟੂ ਅਨਲਾਕ ਜੈਸਚਰ ਨੂੰ ਬਦਲ ਦਿੱਤਾ ਗਿਆ ਹੈ।
ਸਲਾਈਡ ਕਰਨ ''ਤੇ ਹੁਣ ਫੋਨ ਅਨਲਾਕ ਨਹੀਂ ਹੋਵੇਗਾ ਕਿਉਂਕਿ ਇਸ ''ਚ ਦੋ ਨਵੇਂ ਸਵਾਇਪ ਜੈਸਚਰ ਐਡ ਕੀਤੇ ਗਏ ਹਨ। ਜੇਕਰ ਤੁਸੀਂ ਸੱਜੇ ਪਾਸੇ ਵੱਲ ਸਵਾਇਪ ਕਰੋਗੇ ਤਾਂ ਇਹ ਤੁਹਾਨੂੰ ਆਈਫੋਨ ਦੇ ਕੈਮਰੇ ''ਚ ਲੈ ਜਾਵੇਗਾ। ਇਸੇ ਤਰ੍ਹਾਂ ਖੱਬੇ ਪਾਸੇ ਸਵਾਇਪ ਕਰਨ ਨਾਲ ਕਸਟਮਾਈਜ਼ ਵਿਜੈੱਟਸ ਦੀ ਲਿਸਟ ਆਏਗੀ ਜਿਸ ''ਚ ਤੁਸੀਂ ਆਪਣੀ ਪਸੰਦ ਨਾਲ ਐਪਸ ਨੂੰ ਐਡ ਕਰ ਸਕਦੇ ਹੋ। ਸਲਾਈਡ ਟੂ ਅਨਲਾਕ ਨੂੰ ਪ੍ਰੈੱਸ ਟੂ ਹੋਮ ਬਟਨ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਆਈਫੋਨ ਨੂੰ ਅਨਲਾਕ ਕਰਨ ਲਈ ਤੁਸੀਂ ਹੋਮ ਬਟਨ ਨੂੰ ਪ੍ਰੈੱਸ ਕਰ ਕੇ ਪਾਸਕੋਡ ਭਰ ਸਕਦੇ ਹੋ।