Jio Phone ਦੇ ਜਵਾਬ 'ਚ intex ਨੇ ਲਾਂਚ ਕੀਤਾ ਨਵਾਂ 4G ਫੀਚਰ ਫੋਨ

08/01/2017 4:56:52 PM

ਜਲੰਧਰ- ਰਿਲਾਇੰਸ ਜੀਓ ਦੇ Jio Phone ਦੇ ਜਵਾਬ 'ਚ ਹੁਣ ਘਰੇਲੂ ਸਮਾਰਟਫੋਨ ਨਿਰਮਾਤਾ ਇੰਟੈਕਸ ਟੈਕਨਾਲੋਜੀਜ਼ ਨੇ ਆਪਣਾ ਪਹਿਲਾ 4ਜੀ ਵੀ. ਓ. ਐੱਲ. ਟੀ. ਈ ਫੀਚਰ (ਸਮਾਰਟ ਫੀਚਰ ਫੋਨ) ਫੋਨ ਟਰਬੋ ਪਲਸ 4ਜੀ ਲਾਂਚ ਕਰ ਦਿੱਤਾ ਹੈ। intex Turbo + 4G ਨੂੰ ਇੰਟੈਕਸ ਨੇ ਆਪਣੀ ਨਵੀਂ ਨਵਰਤਨ ਸੀਰੀਜ਼ ਦੇ ਤਹਿਤ ਲਾਂਚ ਕੀਤਾ ਹੈ। ਇਕ 4ਜੀ ਫੀਚਰ ਫੋਨ ਤੋਂ ਇਲਾਵਾ ਕੰਪਨੀ ਨੇ ਅੱਠ 2ਜੀ ਫੀਚਰ ਫੋਨ ਵੀ ਪੇਸ਼ ਕੀਤੇ। ਇੰਟੈੱਕਸ ਟਰਬੋ +4ਜੀ ਵੀ. ਓ. ਐੱਲ. ਟੀ. ਈ. ਫੀਚਰ ਫੋਨ ਦੀ ਕੀਮਤ ਦਾ ਖੁਲਾਸਾ ਅਜੇ ਕੰਪਨੀ ਨੇ ਨਹੀਂ ਕੀਤਾ ਹੈ ਪਰ ਜਾਣਕਾਰੀ ਦਿੱਤੀ ਹੈ ਕਿ 4ਜੀ ਅਤੇ 2ਜੀ ਸਾਰੇ ਫੋਨਜ਼ ਦੀ ਕੀਮਤ 700 ਰੁਪਏ ਤੋਂ 1,500 ਰੁਪਏ ਦੇ ਵਿਚਕਾਰ ਹੋਵੇਗੀ। ਇੰਟੈਕਸ ਦੀ ਇਹ ਫੀਚਰ ਫੋਨ ਸੀਰੀਜ਼ ਬਲੈਕ ਅਤੇ ਵਾਈਟ ਕਲਰ ਵੇਰਿਐਂਟ 'ਚ ਉਪਲੱਬਧ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਦੇਸ਼ ਦੇ ਅਜਿਹੇ ਲੋਕਾਂ ਲਈ ਬਣਾਇਆ ਗਿਆ ਹੈ ਜੋ ਬਹੁਤ ਜ਼ਿਆਦਾ ਪੈਸਾ ਖਰਚ ਕੀਤੇ ਬਿਨਾਂ ਫੋਨ ਇਸਤੇਮਾਲ ਕਰਨਾ ਚਾਹੁੰਦੇ ਹਨ।

ਇੰਟੈਕਸ ਟਰਬੋ +4ਜੀ ਫੋਨ ਦੇ ਸਪੈਸੀਫਿਕੇਸ਼ਨ
ਇਸ ਫੋਨ 'ਚ ਇਕ 2.4 ਇੰਚ ਕਿ. ਊ. ਵੀ. ਜੀ. ਏ ਡਿਸਪਲੇਅ ਹੈ। ਫੋਨ 'ਚ 4ਜੀ ਵੀ. ਓ. ਐੱਲ.ਟੀ. ਈ ਨੈੱਟਵਰਕ ਮਿਲਦਾ ਹੈ ਜਿਸ ਦੇ ਨਾਲ ਹਾਈ ਵੌਇਸ ਕੁਆਲਿਟੀ ਮਿਲਣ ਦਾ ਦਾਅਵਾ ਹੈ। ਫੋਨ ਨੂੰ ਪਾਵਰ ਦੇਣ ਲਈ 2000 ਐੱਮ. ਏ. ਐੱਚ ਦੀ ਬੈਟਰੀ ਹੈ। 4ਜੀ ਡਿਵਾਇਸ ਕਾਈ ਓ. ਐੱਸ ਸਾਫਟਵੇਅਰ 'ਤੇ ਚਲਦਾ ਹੈ ਅਤੇ ਇਸ 'ਚ ਇਕ ਡਿਊਲ ਕੋਰ ਪ੍ਰੋਸੈਸਰ, 2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ ਵੀ. ਜੀ. ਏ ਕੈਮਰਾ ਦਿੱਤਾ ਗਿਆ ਹੈ। ਫੋਨ '512 ਐੱਮ. ਬੀ ਰੈਮ ਅਤੇ 4 ਜੀ. ਬੀ ਸਟੋਰੇਜ਼ ਹੈ। ਫੋਨ ਦੀ ਸਟੋਰੇਜ਼ ਵਧਾਉਣ ਲਈ 32 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ. ਕਾਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। PunjabKesari

2ਜੀ ਫੀਚਰ ਫੋਨ
ਕੰਪਨੀ ਨੇ ਈਕੋ ਸੀਰੀਜ 'ਚ ਈਕੋ 102+, ਈਕੋ 106+ ਅਤੇ ਈਕੋ ਸੈਲਫੀ ਲਾਂਚ ਕੀਤੇ। ਇਸ ਤਿੰਨਾਂ ਫੋਨ 'ਚ 1.8 ਇੰਚ ਕਿÀ. ਵੀ. ਜੀ. ਏ ਸਕ੍ਰੀਨ ਹੈ। 5co 102+ 'ਚ ਕਰੰਸੀ ਵੈਰੀਫਿਕੇਸ਼ਨ ਫੀਚਰ ਹੈ। ਇਸ ਫੋਨ 'ਚ 800 ਐੱਮ. ਏ. ਐੱਚ ਦੀ ਬੈਟਰੀ, ਵਾਇਰਲੈੱਸ ਐੱਫ ਐੱਮ ਅਤੇ ਕੈਮਰਾ ਹੈ। 5co 106+ 'ਚ 1000 ਐੱਮ. ਏ. ਐੱਚ ਦੀ ਬੈਟਰੀ, ਵਾਇਰਲੈੱਸ ਐੱਫ. ਐੱਮ ਅਤੇ 32 ਜੀ. ਬੀ ਤੱਕ ਸਟੋਰੇਜ ਵਧਾਈ ਜਾ ਸਕਦੀ ਹੈ। ਉਥੇ ਹੀ ਈਕੋ ਸੈਲਫੀ 'ਚ ਫਲੈਸ਼ ਦੇ ਨਾਲ ਫੋਟੋਗ੍ਰਾਫੀ ਲਈ ਫ੍ਰੰਟ ਅਤੇ ਰਿਅਰ ਕੈਮਰਾ, 22 ਭਾਰਤੀ ਭਾਸ਼ਾਵਾਂ ਲਈ ਸਪੋਰਟ ਅਤੇ ਜੀ. ਪੀ. ਆਰ. ਐੱਸ/ਵੈਪ ਸਪੋਰਟ ਹੈ। ਇਸ ਵੈਰੀਐਂਟ 'ਚ 1800 ਐੱਮ. ਏ. ਐੱਚ ਦੀ ਬੈਟਰੀ ਹੈ।
 

 

ਟਰਬੋ ਸੀਰੀਜ਼

ਇਸ ਸੀਰੀਜ਼ ਦੇ ਫੋਨ 2.4 ਇੰਚ ਡਿਸਪਲੇ ਦੇ ਨਾਲ ਆਉਂਦੇ ਹਨ। ਟਰਬੋ ਸ਼ਾਈਨ 22 ਭਾਰਤੀ ਭਾਸ਼ਾਵ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ 1400 ਐੱਮ.ਏ. ਐੱਚ ਦੀ ਬੈਟਰੀ, ਵਾਇਰਲੈੱਸ ਐੱਫ. ਐੱਮ, 32 ਜੀ. ਬੀ ਤੱਕ ਐਕਸਪੈਂਡੇਬਲ ਸਟੋਰੇਜ਼ ਸਪੋਰਟ ਹੈ। ਟਰਬੋ ਸੈਲਫੀ 18 'ਚ ਫਲੈਸ਼ ਦੇ ਨਾਲ ਡਿਊਲ ਕੈਮਰਾ ਹੈ, ਜਿਸ ਨੂੰ ਪਾਵਰ ਦੇਣ ਲਈ 1800 ਐੱਮ. ਏ. ਐੱਚ ਦੀ ਬੈਟਰੀ ਹੈ ।
PunjabKesari
ਅਲਟਰਾ ਸੀਰੀਜ਼
ਅਲਟਰਾ 2400+ 'ਚ 2400 ਐੱਮ. ਏ. ਐੱਚ ਦੀ ਬੈਟਰੀ 2.4 ਇੰਚ ਡਿਸਪਲੇ, ਫਲੈਸ਼ ਦੇ ਨਾਲ ਕੈਮਰਾ ਅਤੇ 64 ਜੀ. ਬੀ ਤੱਕ ਐਕਸਪੇਂਡੇਬਲ ਸਟੋਰੇਜ ਸਪੋਰਟ ਜਿਹੇ ਫੀਚਰ ਹਨ।  ਅਲਟਰਾ ਸੈਲਫੀ 'ਚ 2.8  ਇੰਚ ਡਿਸਪਲੇ, ਡਿਊਲ ਕੈਮਰਾ ਅਤੇ 3000 ਐੱਮ. ਏ. ਐੱਚ ਦੀ ਬੈਟਰੀ ਹੈ। ਇੰਟੈਕਸ ਲਾਇੰਸ ਜੀ10 'ਚ 2.4 ਇੰਚ ਡਿਸਪਲੇਅ, 2000 ਤੱਕ ਫੋਨ ਕਾਂਟੈਕਟ ਸਟੋਰ ਕਰਨ ਦੀ ਸਮਰੱਥਾ, ਕੈਮਰਾ ਅਤੇ 1450 ਐੱਮ. ਏ. ਐੱਚ ਦੀ ਬੈਟਰੀ, 64 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ.  ਕਾਰਡ ਜਿਹੇ ਫੀਚਰਸ ਦਿੱਤੇ ਗਏ ਹਨ।


Related News