ਇੰਟੈਕਸ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
Saturday, Jun 25, 2016 - 12:24 PM (IST)

ਜਲੰਧਰ— ਇੰਟੈਕਸ ਨੇ ਐਕਵਾ ਸੀਰੀਜ਼ ਦਾ ਨਵਾਂ ਬਜਟ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦਾ ਨਾਂ ''ਐਕਵਾ ਕਲਾਸਿਕ'' ਹੈ। ਇਸ 3ਜੀ ਸਮਾਰਟਫੋਨ ਦੀ ਕੀਮਤ 4,444 ਰੁਪਏ ਹੈ। ਇਸ ਵਿਚ 5-ਇੰਚ ਦੀ 480 x 854 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇ ਲੱਗੀ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਲੱਗੀ ਹੈ।
ਇਹ ਹੈਂਡਸੈੱਟ 9.3 ਐੱਮ.ਐੱਮ. ਮੋਟਾ ਹੈ ਅਤੇ ਇਸ ਦਾ ਭਾਰ 160 ਗ੍ਰਾਮ ਹੈ। ਫੋਟੇ ਖਿੱਚਣ ਲਈ ਫੋਨ ''ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫਰੰਟ ''ਤੇ ਵੀ.ਜੀ.ਏ. ਕੈਮਰਾ ਲੱਗਾ ਹੈ। ਇਸ ਵਿਚ 8 ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਡਿਵਾਈਸ ''ਚ 2,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ., ਏ-ਜੀ.ਪੀ.ਐੱਸ. ਅਤੇ ਐੱਫ.ਐੱਮ. ਰੇਡੀਓ ਵਰਗੇ ਹੋਰ ਫੀਚਰਸ ਵੀ ਮੌਜੂਦ ਹਨ।