ਘੱਟ ਕੀਮਤ ''ਚ ਲਾਂਚ ਹੋਇਆ ਇਨਟੈਕਸ ਕਲਾਊਡ 4G ਸਮਾਰਟਫੋਨ
Tuesday, Jan 24, 2017 - 10:20 AM (IST)

ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਇੰਟੈਕਸ ਨੇ ਭਾਰਤ ''ਚ ਘੱਟ ਕੀਮਤ ''ਚ ਨਵੇਂ ਐਂਡਰਾਇਡ ਕਲਾਊਡ ਸਟਾਈਲ 4G ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਸਮਾਰਟਫੋਨ ਸ਼ੈਂਪੇਨ ਅਤੇ ਗ੍ਰੇ ਕਲਰ ''ਚ ਉਪਲੱਬਧ ਹੋਵੇਗਾ। ਜਿਓ ਨੈੱਟਵਰਕ ਨਾਲ ਵੀ ਕੰਮ ਕਰਨ ਵਾਲਾ ਇਹ ਸਮਾਰਟਫੋਨ 4G VoLTE ਕਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ।
ਕਲਾਊਡ ਸਟਾਈਲ 4G ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ, ਜਿਸ ਦੀ ਪਿਕਸਲ ਡੇਨਸਿਟੀ 196 ਪੀ. ਪੀ. ਆਈ ਹੈ। ਸਮਾਰਟਫੋਨ ''ਚ 1.3 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਨਾਲ 1GB ਰੈਮ ਦਾ ਇਸਤੇਮਾਲ ਕੀਤਾ ਗਿਆ ਹੈ। ਹੈਂਡਸੈੱਟ ਦੀ ਇਨਬਿਲਟ ਸਟੋਰੇਜ 8GB ਹੈ ਅਤੇ ਜ਼ਰੂਰਤ ਪੈਣ ''ਤੇ ਤੁਸੀਂ 32GB ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਇਹ ਡਿਊਲ ਸਿਮ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਫੋਟੋਗ੍ਰਾਫੀ ਲਈ ਇਸ ''ਚ 8MP ਦਾ ਰਿਅਰ ਕੈਮਰਾ ਹੈ, ਜੋ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਫਰੰਟ ਕੈਮਰੇ ਦਾ ਸੈਂਸਰ 5MP ਦਾ ਹੈ। ਪਾਵਰ ਦੇਣ ਲਈ ਮੌਜੂਦ ਹੈ 2500 ਐੱਮ. ਏ. ਐੱਚ. ਦੀ ਬੈਟਰੀ। ਇਸ ਦੇ ਬਾਰੇ ''ਚ 10 ਘੰਟੇ ਤੱਕ ਦਾ ਟਾਕ ਟਾਈਮ ਅਤੇ 400 ਘੱਟੇ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।