intex ਨੇ ਭਾਰਤ ''ਚ ਲਾਂਚ ਕੀਤੇ ਦੋ ਸਸਤੇ 4ਜੀ ਸਮਾਰਟਫੋਨ

Tuesday, Oct 04, 2016 - 12:15 PM (IST)

intex ਨੇ ਭਾਰਤ ''ਚ ਲਾਂਚ ਕੀਤੇ ਦੋ ਸਸਤੇ 4ਜੀ ਸਮਾਰਟਫੋਨ
ਜਲੰਧਰ- ਭਾਰਤ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਇੰਟੈਕਸ ਨੇ ਐਕਵਾ ਸੀਰੀਜ਼ ''ਚ ਦੋ ਨਵੇਂ ਸਮਾਰਟਫੋਨ ਐਕਵਾ ਰੇਜ਼ 2 ਅਤੇ ਐਕਵਾ ਪ੍ਰੋ 4ਜੀ ਲਾਂਚ ਕੀਤੇ ਹਨ। ਐਕਵਾ ਰੇਜ 2 ਦੀ ਕੀਮਤ 4,990 ਰੁਪਏ ਅਤੇ ਐਕਵਾ ਪ੍ਰੋ 4ਜੀ ਦੀ ਕੀਮਤ 5,690 ਰੁਪਏ ਹੈ। ਇਨ੍ਹਾਂ ਸਮਾਰਟਫੋਨਜ਼ ਦੀ ਖਾਸੀਅਤ ਹੈ ਕਿ ਘੱਟ ਬਜਟ ''ਚ ਹੋਣ ਦੇ ਬਾਵਜੂਦ ਇਨ੍ਹਾਂ ''ਚ 4ਜੀ VoLTE ਸਪੋਰਟ ਦਿੱਤਾ ਗਿਆ ਙੈ। ਦੋਵੇਂ ਹੀ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਹਨ। ਇੰਟੈਕਸ ਦੇ ਇਨ੍ਹਾਂ ਸਮਾਰਟਫੋਨਜ਼ ਦੀ ਖਰੀਦਾਰੀ ''ਤੇ ਗਾਹਕਾਂ ਨੂੰ ਸਕ੍ਰੀਨ ਗਾਰਡ ਅਤੇ ਪ੍ਰੋਟੈਕਸ਼ਨ ਕਵਰ ਫ੍ਰੀ ਮਿਲੇਗਾ। 
 
Intex Aqua Raze II  ਦੇ ਸ਼ਾਨਦਾਰ ਫੀਚਰਸ
ਇੰਟੈਕਸ ਐਕਵਾ ਰੇਜ਼ 2 ਸਮਾਰਟਫੋਨ ''ਚ 4.5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ਵਿਚ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਰਾਟਫੋਨ ''ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ 4G VoLTE ਤੋਂ ਇਲਾਵਾ ਬਲੂਟੁਥ, ਵਾਈ-ਫਾਈ ਅਤੇ ਡੁਅਲ ਸਿਮ ਸਪੋਰਟ ਉਪਲੱਬਧ ਹੈ। ਉਥੇ ਹੀ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਸਮਾਰਟਫੋਨ ''ਚ ਪਾਵਰ ਬੈਕਅਪ ਲਈ 1,750ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
 
Intex Aqua Pro 4G ਦੇ ਖਾਸ ਫੀਚਰਸ
ਇਸ ਸਮਾਰਟਫੋਨ ''ਚ 4.5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. ਡਿਸਪਲੇ ਹੈ। 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ 47 VoLTE ਸਪੋਰਟ ਤੋਂ ਇਲਾਵਾ ਡੁਅਲ ਸਿਮ ਸਪੋਰਟ, ਬਲੂਟੁਥ ਅਤੇ ਵਾਈ-ਫਾਈ ਉਪਲੱਬਧ ਹਨ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਸਮਾਰਟਫੋਨ ''ਚ 2,000ਐੱਮ.ਏ.ਐੱਚ. ਦੀ ਬੈਟਰੀ ਹੈ। 

Related News