ਐਂਡਰਾਇਡ 7.0 ਨੂਗਟ ਨਾਲ ਲਾਂਚ ਹੋਇਆ Aqua Crystal Plus
Thursday, May 11, 2017 - 06:22 PM (IST)

ਜਲੰਧਰ- ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ Aqua Crystal Plus ਨਾਮ ਦੇ ਸਮਾਰਟਫੋਨ ਨੂੰ 6,799 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਹੈ। ਇੰਟੈਕਸ ਨੇ ਅੱਗਲੇ ਵਧਦੇ ਹੋਏ ਘੱਟ ਕੀਮਤ ''ਚ ਐਂਡਰਾਇਡ ਨੂਗਟ ''ਤੇ ਆਧਾਰਿਤ ਫੋਨ ਨੂੰ ਲਾਂਚ ਕੀਤਾ ਹੈ। ਇੰਟੈਕਸ Aqua Crystal Plus ਸਮਾਰਟਫੋਨ ਐਂਡਰਾਇਡ 7.0 ਨੂਗਟ ''ਤੇ ਆਧਾਰਿਤ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 5-ਇੰਚ ਦੀ (1280x720 ਪਿਕਸਲ) 84 9PS ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ 1.25 ਗੀਗਾਹਰਟਜ਼ ਕਵਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇੰਟੈਕਸ Aqua Crystal Plus ਸਮਾਰਟਫੋਨ ਬਲੈਕ ਕਲਰ ਵੇਰੀਅੰਟ ''ਚ ਉਪਲੱਬਧ ਹੈ।
ਫੋਟੋਗ੍ਰਾਫੀ ਲਈ ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਪਾਵਰ ਬੈਕਅਪ ਲਈ ਫੋਨ ''ਚ 2,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।