ਸਾਲ 2021 ਤੱਕ ਭਾਰਤ ''ਚ ਦੁੱਗਣੇ ਹੋ ਜਾਣਗੇ ਇੰਟਰਨੈੱਟ ਯੂਜ਼ਰਸ

Thursday, Jun 15, 2017 - 06:48 PM (IST)

ਸਾਲ 2021 ਤੱਕ ਭਾਰਤ ''ਚ ਦੁੱਗਣੇ ਹੋ ਜਾਣਗੇ ਇੰਟਰਨੈੱਟ ਯੂਜ਼ਰਸ

ਜਲੰਧਰ-ਭਾਰਤ ਕਾਫੀ ਤੇਜੀ ਨਾਲ ਡਿਜਿਟਲਾਈਜੇਂਸ਼ਨ ਦੇ ਵੱਲ ਵੱਧ ਰਿਹਾ ਹੈ। ਇਸ ਤਰ੍ਹਾਂ ਇਕ ਰਿਪੋਰਟ ਸਾਰਮਣੇ ਆਈ ਹੈ ਕਿ ਜਿਸ ਦੇ ਮੁਤਾਬਿਕ ਸਾਲ 2021 ਤੱਕ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵੱਧ ਕੇ 82.9 ਕਰੋੜ ਹੋ ਜਾਵੇਗੀ। ਜੇਕਰ ਅੰਕੜਿਆ 'ਤੇ ਗੌਰ ਕੀਤਾ ਜਾਵੇ ਤਾਂ ਇਹ ਗਿਣਤੀ ਭਾਰਤ ਦੀ ਜਨਸੰਖਿਆ ਦੀ 59 ਫੀਸਦੀ ਹੈ ਪਿਛਲੇ ਸਾਲ ਭਾਰਤ 'ਚ 37.3 ਕਰੋੜ ਇੰਟਰਨੈੱਟ ਯੂਜ਼ਰਸ ਸੀ। ਜੋ ਜਨਸੰਖਿਆ ਦਾ 28 ਫੀਸਦੀ ਹਿੱਸਾ ਸੀ। ਇਹ ਜਾਣਕਾਰੀ ਸਿਸਕੋ ਦੀ ਵਿਜੂਅਲ ਨੈੱਟਵਰਕਿੰਗ ਇੰਡੇਕਸ (VNI)  ਦੀ ਰਿਪੋਰਟ 'ਚ ਸਾਹਮਣੇ ਆਈ ਹੈ ਤਾਂ ਦੇਸ਼ 'ਚ ਸਾਲ 2021 ਤੱਕ ਦੋ ਅਰਬ ਕੁਨੈਕਟਡ ਡਿਵਾਇਸਜ਼ ਮੌਜ਼ੂਦ ਹੋਣਗੇ ਇਹ ਗਿਣਤੀ 2016 'ਚ 1.4 ਅਰਬ ਸੀ।
ਸਿਸਕੋ ਇੰਡੀਆ ਅਤੇ ਸਾਰਕ ਦੇ ਸਰਵਿਸ ਪ੍ਰੋਵਾਇਡਰ ਬਿਜਨੈੱਸ ਦੇ ਮੈਨੇਜ਼ਿੰਗ ਡਾਇਰੈਕਟਰ Sanjay Kaul ਦੇ ਇਕ ਬਿਆਨ 'ਚ ਕਿਹਾ, '' ਭਾਰਤ 'ਚ ਮੋਬਾਇਲ ਨੈੱਟਵਰਕ, ਡਿਵਾਇਸ ਅਤੇ ਕੁਨੈਕਸ਼ਨਜ਼ ਨਾ ਸਿਰਫ ਆਪਣੀ ਕੰਪਿਊਟਿੰਗ ਸਮੱਰਥਾ ਤੋਂ ਜਿਆਦਾ ਤੋਂ ਜਿਆਦਾ ਸਮਾਰਟ ਬਣ ਰਹੇ ਹੈ ਬਲਕਿ ਲੋਅਰ ਜਨੇਰੇਸ਼ਨ ਨੈੱਟਵਰਕ ਕੁਨੈਕਟਵਿਟੀ (2G) ਤੋਂ ਹਾਇਰ ਜਨੇਰੇਸ਼ਨ ਨੈੱਟਵਰਕ ਕੁਨੈਕਟਵਿਟੀ (3G, 3.5G ਅਤੇ 4G ਜਾਂ LTE) ਦੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ। '' ਨਾਲ ਇਹ ਵੀ ਕਿਹਾ ਜਾ ਰਿਹਾ ਹੈ ,'' ਇਨ੍ਹਾਂ ਡਿਵਾਇਸ ਦੀ ਸਮੱਰਥਾ ਦੇ ਨਾਲ ਤੇਜ਼ ਅਤੇ ਉੱਚ ਬੈਂਡਥਵਿਥ ਵਾਲੇ ਹੋਰ ਜਿਆਦਾ ਬੁੱਧੀਮਾਨ ਨੈੱਟਵਰਕ ਦੇ ਹੋਣ ਵਾਲੇ ਵਾਈਫਾਈ ਦੇ ਟ੍ਰੈਫਿਕ 'ਚ ਬੜੋਤਰੀ ਹੋਈ ਹੈ।''
ਜੇਕਰ ਆਈ.ਪੀ ਟੈਫਿਕ ਦੀ ਗੱਲ ਕਰੀਏ ਤਾਂ ਸਾਲ 2016 ਤੋਂ 2021'ਚ ਇਸ ਟ੍ਰੈਫਿਕ 'ਚ ਸਾਲਾਨਾ 30 ਫੀਸਦ ਦੀ ਬੜੋਤਰੀ ਹੋਈ ਹੈ। ਇਹ ਅਨੁਮਾਲ ਲਾਇਆ ਜਾ ਰਿਹਾ ਹੈ ਕਿ ਇਹ 2021 ਤੱਕ ਐਕਸਾਬਾਇਟਸ ਹੋ ਜਾਵੇਗੀ ਜੋ ਸਾਲ 2016 'ਚ ਪ੍ਰਤੀ ਮਹੀਨੇ 1.7  ਐਕਸਾਬਾਇਟਸ ਸੀ।


Related News